ਸ੍ਰੀ ਅਨੰਦਪੁਰ ਸਾਹਿਬ:ਯੂਕਰੇਨ ਤੋਂ ਵਾਪਸ ਘਰ ਪਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਜੱਟਪੁਰ ਦੀ MBBS ਵਿਦਿਆਰਥਣ ਸਿਮਰਨਜੀਤ ਕੌਰ (simranjit kaur safely returned to home) ਨੇ ਨੇ ਹੈਰਾਨੀਜਨਕ ਖੁਲਾਸੇ ਕੀਤੇ ਹਨ। ਉਸ ਨੇ ਕਿਹਾ ਹੈ ਕਿ ਯੂਕਰੇਨ ਦੇ ਕੀਵ ਤੇ ਖਾਰਕੀਵ ’ਚ ਫਸੇ ਵਿਦਿਆਰਥੀਆਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਸ ਨੇ ਦੱਸਿਆ ਕਿ ਉਥੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਡਰ ਕਾਰਨ ਬੰਕਰਾਂ ਵਿੱਚ ਇੱਕ ਹਫਤੇ ਤੋਂ ਲੁਕੇ ਬੈਠੇ ਹਨ ਤੇ ਉਨ੍ਹਾਂ ਕੋਲ ਖਾਣ ਪੀਣ ਦੇ ਸਮਾਨ ਦੀ ਘਾਟ ਹੋਣਾ ਸੁਭਾਵਿਕ ਹੀ ਹੈ, ਸਗੋਂ ਉਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਸੂਚਨਾ ਤੱਕ ਨਹੀਂ ਪੁੱਜ ਰਹੀ।
ਬੰਕਰਾਂ ’ਚ ਲੁਕੇ ਵਿਦਿਆਰਥੀਆਂ ਨੂੰ ਮਦਦ ਦੀ ਜਾਣਕਾਰੀ ਨਹੀਂ
ਸਿਮਰਨਜੀਤ ਕੌਰ ਨੇ ਕਿਹਾ ਕਿ ਭਾਵੇਂ ਭਾਰਤ ਸਰਕਾਰ ਲੱਖ ਮਦਦ ਕਰ ਰਹੀ ਹੋਵੇ ਤੇ ਵਿਦਿਆਰਥੀਆਂ ਨੂੰ ਕੱਢਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਬੰਕਰਾਂ ਵਿੱਚ ਬੈਠੇ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਸੂਚਨਾ ਨਹੀਂ ਹੈ ਕਿ ਭਾਰਤ ਸਰਕਾਰ ਤੋਂ ਮਦਦ ਕਿਵੇਂ ਹਾਸਲ ਕੀਤੀ ਜਾਣੀ ਹੈ ਤੇ ਉਹ ਕਿਸ ਤਰ੍ਹਾਂ ਨਾਲ ਉਥੋਂ ਬਾਹਰ ਆ ਕੇ ਸਰਕਾਰੀ ਮਦਦ ਰਾਹੀਂ ਭਾਰਤ ਪਰਤ ਸਕਦੇ ਹਨ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਨੂੰ ਕੱਢਣ ਲਈ ਬੰਕਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ(condition of students in ukraine is worst) ।
ਰੋਮਾਨੀਆ ਸਰਕਾਰ ਨੇ ਕੀਤੀ ਪੂਰੀ ਮਦਦ
ਸਿਮਰਨਜੀਤ ਕੌਰ ਨੇ ਦੱਸਿਆ ਕਿ ਉਹ ਆਪ ਅਤੇ ਹੋਰ ਵਿਦਿਆਰਥੀ ਯੂਕਰੇਨ-ਰੋਮਾਨੀਆ ਬਾਰਡਰ ਤੋਂ ਬਾਹਰ ਨਿਕਲੇ ਤੇ ਰੋਮਾਨੀਆ ਨੇ ਭਾਰਤੀ ਵਿਦਿਆਰਥੀਆਂ ਤੇ ਹੋਰਨਾਂ ਲੋਕਾਂ ਦੀ ਕਾਫੀ ਮਦਦ ਕੀਤੀ (romania extended । ਰੋਮਾਨੀਆ ਸਰਕਾਰ ਨੇ ਖਾਣਾ, ਸਿਮ ਕਾਰਡ ਅਤੇ ਹਵਾਈ ਟਿਕਟਾਂ ਦਾ ਇੰਤਜਾਮ ਕੀਤਾ ਤੇ ਏਅਰਪੋਰਟ ਪੁੱਜਣ ’ਤੇ ਭਾਰਤ ਵੱਲੋਂ ਭੇਜੇ ਜਹਾਜ ਰਾਹੀਂ ਉਹ ਅਤੇ ਹੋਰ ਵਿਦਿਆਰਥੀ ਮੁੰਬਈ ਆਏ ਤੇ ਉਥੋਂ ਆਪੋ ਆਪਣੇ ਘਰ ਗਏ। ਉਹ ਆਪ ਮੁੰਬਣੀ ਤੋਂ ਚੰਡੀਗੜ੍ਹ ਪੁੱਜੀ ਤੇ ਇਥੋਂ ਆਪਣੇ ਪਿੰਡ ਗਈ। ਸਿਮਰਨਜੀਤ ਨੇ ਦੱਸਿਆ ਕਿ ਉਹ ਯੂਕਰੇਨ ਚ ਐਮ.ਬੀ.ਬੀ.ਐਸ ਦੇ 5ਵੇਂ ਸਾਲ ਦੀ ਪੜ੍ਹਾਈ ਕਰ ਰਹੀ ਸੀ। ਉਸ ਨੇ ਦੱਸਿਆ ਕਿ 20 ਫਰਵਰੀ ਨੂੰ ਹੀ ਐਡਵਾਇਜ਼ਰੀ ਜਾਰੀ ਕਰ ਦਿਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿਚ ਹਾਲਾਤ ਤਣਾਅਪੂਰਨ ਹੋ ਸਕਦੇ ਹਨ।
ਇਹ ਬਣੇ ਹਾਲਾਤ
ਸਿਮਰਨਜੀਤ ਕੌਰ ਨੇ ਦੱਸਿਆ ਕਿ ਉਥੇ ਭੋਜਨ ਦੀ ਵੀ ਸਮੱਸਿਆ ਆ ਰਹੀ ਹੈ, ਸਾਰੇ ਡਰ ਦੇ ਮਾਹੌਲ ਵਿਚ ਹਨ। ਯੁੱਧ ਸ਼ੁਰੂ ਹੋਣ ਤੋਂ ਬਾਅਦ ਰਾਸ਼ਨ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਬੰਕਰਾਂ ਵਿਚ ਰਹਿਣਾ ਪੈ ਰਿਹਾ ਹੈ ਕਿਉਂਕਿ ਰੂਸ ਵਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਪੱਛਮੀ ਯੂਕਰੇਨ ਤੋਂ ਭਾਰਤੀਆਂ ਨੂੰ ਬਾਹਰ ਕੱਢ ਰਹੇ ਹਨ, ਉਸੇ ਤਰ੍ਹਾਂ ਹੀ ਪੂਰਬੀ ਯੂਕਰੇਨ ਤੋਂ ਵੀ ਬੱਚਿਆਂ ਨੂੰ ਬਾਹਰ ਕੱਢਣ ਕਿਉਂਕਿ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਡਰ ਦੇ ਮਾਹੌਲ ਵਿਚ ਹਨ, ਕਿਉਂਕਿ ਪੂਰਬੀ ਹਿੱਸੇ ਵਿਚ ਕੀਵ, ਖ਼ਰਖੀਵ, ਦਨਿਪਰੋ ਆਦਿ ਇਲਾਕਿਆਂ ਵਿਚ ਬਹੁਤ ਜ਼ਿਆਦਾ ਹਾਲਾਤ ਗੰਭੀਰ ਬਣ ਰਹੇ ਹਨ।
ਸਾਰੇ ਬੱਚਿਆਂ ਸੁਰੱਖਿਅਤ ਲਿਆਵੇ ਭਾਰਤ ਸਰਕਾਰ
ਇਸ ਮੌਕੇ ਗਲਬਾਤ ਕਰਦਿਆਂ ਸਿਮਰਨਜੀਤ ਕੌਰ ਦੇ ਪਿਤਾ ਤੇ ਮਾਤਾ ਨੇ ਕਿਹਾ ਕਿ ਉਨ੍ਹਾਂ ਦੇ ਬਚੇ ਯੂਕਰੇਨ ਵਿਚ ਫਸੇ ਹੋਏ ਹਨ। ਮਾਪੇ ਆਪ ਦੁੱਖ ਸਹਿ ਸਕਦੇ ਹਨ ਪਰ ਆਪਣੇ ਬੱਚਿਆਂ ਨੂੰ ਤਕਲੀਫ਼ ਵਿਚ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੱਚਿਆਂ ਦੇ ਆਉਣ ਜਾਣ ਦਾ ਖਰਚਾ ਚੁੱਕਣਾ ਚਾਹੀਦਾ ਹੈ ਕਿਉਂਕਿ ਯੂਕਰੇਨ ਵਿਚ ਟੈਕਸੀਆਂ ਅਤੇ ਹੋਰ ਆਵਾਜਾਈ ਸਾਧਨਾ ਦੇ ਕਿਰਾਇਆਂ ਵਿਚ ਬਹੁਤ ਵਾਧਾ ਹੋ ਗਿਆ ਹੈ ਜਿਸ ਦਾ ਇੰਤਜ਼ਾਮ ਬੱਚਿਆਂ ਵਲੋਂ ਕੀਤਾ ਜਾਣਾ ਮੁਸ਼ਕਲ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਯੂਕਰੇਨ ਵਿਚ ਜੋ ਬੱਚੇ ਰਹਿ ਗਏ ਹਨ ਉਨ੍ਹਾਂ ਨੂੰ ਵੀ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾ ਸਕਣ ਤਾਂ ਜੋ ਸਾਰੇ ਬੱਚੇ ਆਪਣੇ ਮਾਪਿਆਂ ਕੋਲ ਸਹੀ ਸਲਾਮਤ ਵਾਪਸ ਆ ਸਕਣ।
ਇਹ ਵੀ ਪੜ੍ਹੋ:ਮੈਂ ਯੁੱਧ ਦੇਖਿਆ... ਭਾਰਤ ਦੀਆਂ ਧੀਆਂ ਤੋਂ ਜਾਣੋ ਯੂਕਰੇਨ ਯੁੱਧ ਦਾ ਹਾਲ