ETV Bharat / state

Hola Mohalla: ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹਲੇ ਦੇ ਦੂਸਰੇ ਪੜਾਅ ਦੀ ਸ਼ੁਰੂਆਤ - ਸ੍ਰੀ ਕਰਤਾਰਪੁਰ ਸਾਹਿਬ

ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਕਾਰਨ ਸੰਗਤ ਵੱਡੀ ਤਦਾਦ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਰੈ। ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ।

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹਲੇ ਦੇ ਦੂਸਰੇ ਪੜਾਅ ਦੀ ਸ਼ੁਰੂਆਤ

author img

By

Published : Mar 6, 2023, 9:38 PM IST

Inauguration of second phase of Hola Mohalla at Sri Anandpur Sahib

ਸ੍ਰੀ ਅਨੰਦਪੁਰ ਸਾਹਿਬ: ਹੋਲੇ-ਮਹੱਲੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਰੋਣਕਾਂ ਵੇਖਣ ਨੂੰ ਮਿਲ ਰਹੀਆ ਹਨ। ਸੰਗਤ ਦੇਸ਼ਾਂ ਅਤੇ ਵਿਦੇਸ਼ਾਂ ਵਿੱਚੋਂ ਇਸ ਪਵਿੱਤਰ ਧਰਤੀ ਉੱਤੇ ਆ ਕੇ ਗੁਰੂ ਚਰਨਾ ਵਿੱਚ ਹਾਜ਼ਰੀ ਲਗਵਾ ਰਹੀ ਹੈ। ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਦੂਸਰੇ ਪੜਾਅ ਦੀ ਸ਼ੁਰੂਆਤ ਹੋ ਗਈ ਹੈ। ਇਸ ਕਾਰਨ ਸੰਗਤ ਵੱਡੀ ਤਦਾਦ ਵਿੱਚ ਨਤਮਸਤਕ ਹੋਣ ਲਈ ਪਹੁੰਚ ਰਹੀ ਰੈ। ਵੱਡੀ ਗਿਣਤੀ 'ਚ ਪਹੁੰਚ ਰਹੀ ਸੰਗਤ ਨੂੰ ਵੇਖਦੇ ਹੋਏ ਪ੍ਰਸ਼ਾਸਨ ਵੱਲੋਂ ਵੀ ਖਾਸ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ। ਅਕਸਰ ਵੇਖਣ ਨੂੰ ਮਿਲਦਾ ਹੈ ਕਿ ਅਜਿਹੇ ਮੌਕੇ ਸੰਗਤ ਨੂੰ ਰਸਤਾ ਲੱਭਣ ਵਿੱਚ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਤੋਂ ਇਲਾਵਾ ਬੱਸਾਂ ਦੇ ਰੂਟ ਨਹੀਂ ਪਤਾ ਹੁੰਦੇ। ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਪ੍ਰਸ਼ਾਸਨ ਵੱਲੋਂ ਕਈ ਸਥਾਨਾਂ ਉੱਤੇ ਪੁੱਛਗਿੱਛ ਲਈ ਕੇਂਦਰ ਬਣਾਏ ਗਏ। ਜਿੱਥੇ ਜਾ ਕੇ ਸੰਗਤ ਕਿਸੇ ਵੀ ਤਰਾਂ੍ਹ ਦੀ ਜਾਣਕਾਰੀ ਲੈ ਸਕਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸੁਵਿਧਾ ਸੰਗਤ ਲਈ 24 ਘੰਟੇ ਉਪਲਬੱਧ ਰਹੇਗੀ। ਇੰਨ੍ਹਾਂ ਹੀ ਨਹੀਂ 24 ਘੰਟੇ ਬੱਸਾਂ ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ ਜਿਸ ਨਾਲ ਸੰਗਤ ਆਰਾਮ ਨਾਲ ਗੁਰੂ ਘਰ ਦੇ ਦਰਸ਼ਨ ਕਰ ਸਕੇਗੀ।

ਇੱਕ ਹੋਰ ਉਪਰਾਲਾ: ਇੱਕ ਪਾਸੇ ਹੱਲੇ-ਮਹੱਲੇ ਨੂੰ ਲੈ ਕੇ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦਾ ਤਾਂ ਦੂਜੇ ਪਾਸੇ ਪ੍ਰਸ਼ਾਸਨ ਨੇ ਵਾਤਾਵਰਣ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇੱਥੇ ਹਰ ਪੁੱਛਗਿੱਛ ਕੇਂਦਰ ਉੱਤੇ ਤੁਹਾਨੂੰ ਪਲਾਸਟਿਕ ਮੁਕਤ ਪੰਜਾਬ ਦਾ ਸੰਦੇਸ਼ ਮਿਲੇਗਾ। ਇਸ ਦੇ ਨਾਲ ਹੀ ਪਲਾਸਟਿਕ ਮੁਕਤ ਬੈਗ ਵੀ ਮਿਲਣਗੇ। ਕਿਉਂ ਵਾਤਾਵਰਣ ਨੂੰ ਬਚਾਉਣਾ ਹਰ ਇੱਕ ਦਾ ਫ਼ਰਜ਼ ਹੈ। ਖਾਸ ਕਰ ਅਜਿਹੇ ਮੌਕਿਆਂ ਉੱਤੇ ਵੱਡੀ ਗਿਣਤੀ 'ਚ ਸੰਗਤ ਪਹੁੰਚਦੀ ਹੈ ਜਿਸ ਨਾਲ ਅਜਿਹੇ ਸੁਨੇਹੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਹਨ ਇਸ ਨਾਲ ਬਹੁਤ ਜਿਆਦਾ ਫਾਇਦਾ ਮਿਲਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਮੱੁਚਿਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੋਮਣੀ ਕਮੇਟੀ ਵੱਲੋਂ 3 ਤੋਂ 5 ਮਾਰਚ ਤੱਕ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੋਲਾ-ਮਹੱਲਾ ਦਾ ਪਹਿਲਾ ਪੜਾਅ ਪੂਰੀ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ।

ਇਹ ਵੀ ਪੜ੍ਹੋ: Punjab Vidhan Sabha Session: ਮੂਸੇਵਾਲਾ ਕਤਲ ਕਾਂਡ ਸਮੇਤ ਸੂਬਾ ਮਸਲਿਆਂ ਨੂੰ ਦਰਸਾਉਂਦੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ ਰਾਜਾ ਵੜਿੰਗ

ETV Bharat Logo

Copyright © 2025 Ushodaya Enterprises Pvt. Ltd., All Rights Reserved.