ETV Bharat / state

ਕਿਸਾਨ ਅੰਦੋਲਨ ਦਾ ਬੀਜਾਂ ਅਤੇ ਖਾਦਾਂ ਵੇਚਣ ਵਾਲਿਆਂ 'ਤੇ ਪਿਆ ਅਸਰ

author img

By

Published : Oct 18, 2020, 7:59 PM IST

ਦੁਕਾਨ ਦੇ ਮਾਲਕ ਬਲਵਿੰਦਰ ਪਾਲ ਸਿੰਘ ਬਿੰਟਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1947 ਤੋਂ ਉਹ ਖਾਨਦਾਨੀ ਦੁਕਾਨ ਨੂੰ ਚਲਾਉਂਦਾ ਆ ਰਿਹਾ ਹੈ ਪਰ ਕੋਰੋਨਾ ਕਾਲ ਦੇ ਚੱਲਦੇ ਜਿੱਥੇ ਪਿਛਲੇ ਦਿਨੀਂ ਦੁਕਾਨਾਂ ਬੰਦ ਰਹੀਆਂ ਅਤੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਫ਼ੋਟੋ
ਫ਼ੋਟੋ

ਰੋਪੜ: ਵਿਸ਼ਵ ਭਰ ਵਿੱਚ ਕੋਰੋਨਾ ਮਹਾਂਮਾਰੀ ਦਾ ਵਪਾਰ 'ਤੇ ਵੱਡਾ ਅਸਰ ਪਿਆ ਹੈ, ਉੱਥੇ ਹੀ ਹੁਣ ਸੂਬੇ ਅੰਦਰ ਬੀਜ ਖਾਦਾਂ ਤੇ ਰਸਾਇਣਕ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੇ ਕੰਮ ਕਾਰ 'ਤੇ ਕਿਸਾਨਾਂ ਦੇ ਸੰਘਰਸ਼ ਦਾ ਵੀ ਅਸਰ ਪੈ ਰਿਹਾ ਹੈ। ਰੋਪੜ ਵਿੱਚ ਮੌਜੂਦ ਸਭ ਤੋਂ ਪੁਰਾਣੀ ਖਾਦਾਂ ਬੀਜ ਤੇ ਰਸਾਇਣਕ ਦਵਾਈਆਂ ਤੇ ਹੋਰ ਕਿਸਾਨੀ ਨਾਲ ਜੁੜੀਆਂ ਚੀਜ਼ਾਂ ਵੇਚਣ ਵਾਲੀ ਦੁਕਾਨ ਦਾ ਦੌਰਾ ਕੀਤਾ। ਇਸ ਮੌਕੇ ਦੇਖਿਆ ਕਿ ਉਸ ਦੀ ਦੁਕਾਨ 'ਤੇ ਕਿਸਾਨਾਂ ਦੀ ਆਵਾਜਾਈ ਨਾ ਦੇ ਬਰਾਬਰ ਹੈ।

ਵੀਡੀਓ

ਇਸ ਦੁਕਾਨ ਦੇ ਮਾਲਕ ਬਲਵਿੰਦਰ ਪਾਲ ਸਿੰਘ ਬਿੰਟਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 1947 ਤੋਂ ਉਹ ਖਾਨਦਾਨੀ ਦੁਕਾਨ ਨੂੰ ਚਲਾਉਂਦਾ ਆ ਰਿਹਾ ਹੈ ਪਰ ਕੋਰੋਨਾ ਕਾਲ ਦੇ ਚੱਲਦੇ ਜਿੱਥੇ ਪਿਛਲੇ ਦਿਨੀਂ ਦੁਕਾਨਾਂ ਬੰਦ ਰਹੀਆਂ ਅਤੇ ਉਨ੍ਹਾਂ ਦਾ ਕਾਰੋਬਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ।

ਫ਼ੋਟੋ
ਫ਼ੋਟੋ

ਹੁਣ ਪੰਜਾਬ ਭਰ ਵਿੱਚ ਕਿਸਾਨਾਂ ਦੇ ਚੱਲ ਰਹੇ ਰੇਲ ਰੋਕੋ ਅੰਦੋਲਨ ਦੇ ਕਾਰਨ ਵੀ ਉਨ੍ਹਾਂ ਦਾ ਕੰਮ ਕਾਰ 'ਤੇ ਕਾਫ਼ੀ ਅਸਰ ਪੈ ਰਿਹਾ ਹੈ। ਬਿੰਟਾ ਨੇ ਦੱਸਿਆ ਕਿ ਜਿੱਥੇ ਅੱਜ ਕੱਲ੍ਹ ਕਿਸਾਨ ਝੋਨੇ ਦੀ ਵਢਾਈ ਕਰਕੇ ਆਪਣੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਦੇ ਹਨ। ਉਹ ਹੁਣ ਨਹੀਂ ਕਰ ਰਹੇ ਕਿਉਂਕਿ ਕਿਸਾਨ ਰੇਲ ਰੋਕੋ ਅੰਦੋਲਨ ਕਾਰਨ ਧਰਨਿਆਂ 'ਤੇ ਬੈਠੇ ਹਨ।

ਕਿਸਾਨ ਅੰਦੋਲਨ ਕਾਰਨ ਕਿਸਾਨ ਉਨ੍ਹਾਂ ਕੋਲ ਕੋਈ ਵੀ ਬੀਜ ਖਾਦ ਜਾਂ ਰਸਾਇਣਕ ਦਵਾਈ ਨਹੀਂ ਖਰੀਦ ਰਹੇ ਜਿਸ ਕਾਰਨ ਹੁਣ ਉਨ੍ਹਾਂ ਦੇ ਕੰਮ ਕਾਰ ਦੇ ਉੱਤੇ ਵੱਡਾ ਅਸਰ ਪੈ ਰਿਹਾ ਹੈ। ਬਿੰਟਾ ਅਨੁਸਾਰ ਜੇਕਰ ਕਿਸਾਨਾਂ ਦਾ ਰੇਲ ਰੋਕੋ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਡੀਏਪੀ ਯੂਰੀਆ ਖਾਦਾਂ ਦੀ ਆਮਦ 'ਤੇ ਵੀ ਵੱਡਾ ਅਸਰ ਵੇਖਣ ਨੂੰ ਮਿਲੇਗਾ।

ਕੇਂਦਰ ਵੱਲੋਂ ਲਿਆਂਦੇ ਖੇਤੀ ਕਾਨੂੰਨ ਨੂੰ ਰੱਦ ਕਰਵਾਉਣ ਵਾਸਤੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਸੂਬੇ ਭਰ ਵਿੱਚ ਲਗਾਤਾਰ ਜਾਰੀ ਹੈ। ਕਿਸਾਨਾਂ ਦਾ ਇਹ ਸੰਘਰਸ਼ ਕਦੋਂ ਮੁੱਕੇਗਾ ਫਿਲਹਾਲ ਕਿਸੇ ਨੂੰ ਵੀ ਨਹੀਂ ਪਤਾ ਪਰ ਅਜਿਹੇ ਵਿੱਚ ਬੀਜਾਂ ਖਾਦਾਂ ਅਤੇ ਰਸਾਇਣਕ ਦਵਾਈਆਂ ਦਾ ਕੰਮ ਕਰਨ ਵਾਲੇ ਦੁਕਾਨਦਾਰ ਵੀ ਚਿੰਤਾ 'ਚ ਹਨ। ਕਿਉਂਕਿ ਉਨ੍ਹਾਂ ਦਾ ਕੰਮਕਾਰ ਸਿੱਧਾ ਹੀ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ ਅਤੇ ਕਿਸਾਨ ਉਨ੍ਹਾਂ ਕੋਲੋਂ ਕੋਈ ਵੀ ਖਰੀਦਦਾਰੀ ਨਹੀਂ ਕਰ ਰਹੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.