ਆਜ਼ਮਗੜ/ਯੂਪੀ: ਸਰਕਾਰ ਚਾਹੇ ਕੋਈ ਹੋਵੇ ਹਰ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਜਾਂਦੀਆਂ ਨੇ ਜਿੰਨ੍ਹਾਂ ਨਾਲ ਆਮ ਲੋਕਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ਕਾਰਨ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਹੁਨਰ ਨੂੰ ਨਿਖਾਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਹੁਨਰ ਨੂੰ ਹਥਿਆਰ ਬਣਾਇਆ ਜਾ ਸਕੇ ਅਤੇ ਇੱਕ ਉੱਦਮ ਸਥਾਪਿਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਰੁਜ਼ਗਾਰ ਦਾ ਇੱਕ ਨਵਾਂ ਆਯਾਮ ਵੀ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਦੇ ਤਹਿਤ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਕੇਂਦਰ ਸਰਕਾਰ ਦੁਆਰਾ ਚਲਾਈ ਜਾਂਦੀ ਇੱਕ ਅਜਿਹੀ ਯੋਜਨਾ ਹੈ ਜੋ ਰਵਾਇਤੀ ਹੁਨਰ ਵਾਲੇ ਲੋਕਾਂ ਨੂੰ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਮਦਦ ਕੀਤੀ ਜਾ ਸਕੇ।
ਸਕੀਮ 'ਚ 18 ਰਵਾਇਤੀ ਕੰਮ ਸ਼ਾਮਿਲ
ਸਰਕਾਰ ਮੁਤਾਬਿਕ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਲੋਕਾਂ ਨੂੰ ਲੋਨ ਮਿਲੇਗਾ ਅਤੇ ਹੁਨਰ ਸਿਖਲਾਈ ਵੀ ਦਿੱਤੀ ਜਾਵੇਗੀ ਤਾਂ ਜੋ ਕੋਈ ਵੀ ਵਿਅਕਤੀ ਇਸ ਸਕੀਮ ਦੀ ਮਦਦ ਨਾਲ ਨਵੇਂ ਹੁਨਰ ਸਿੱਖ ਕੇ ਉੱਦਮ ਸਥਾਪਿਤ ਕਰ ਸਕੇ ਅਤੇ ਆਪਣੇ ਨਾਲ ਨਾਲ ਲੋਕਾਂ ਨੂੰ ਜੋੜ ਕੇ ਰੁਜ਼ਗਾਰ ਵੀ ਮੁਹਈਆ ਕਰਵਾ ਸਕੇ। ਇਸ ਸਕੀਮ ਦੇ ਤਹਿਤ ਲੁਹਾਰ, ਘੁਮਿਆਰ, ਕਾਰ ਪੇਂਟਰ ਅਤੇ ਮੋਚੀ ਵਰਗੇ ਰਵਾਇਤੀ ਹੁਨਰ ਵਾਲੇ ਲੋਕਾਂ ਨੂੰ ਲਾਭ ਮਿਲੇਗਾ। ਸਰਕਾਰ ਵੱਲੋਂ ਇਸ ਸਕੀਮ ਤਹਿਤ 18 ਰਵਾਇਤੀ ਕੰਮਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਕਿੰਨੇ ਲੱਖ ਤੱਕ ਦਾ ਮਿਲੇਗਾ ਲੋਨ
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੇ ਤਹਿਤ ਆਪਣਾ ਰੁਜ਼ਗਾਰ ਜਾਂ ਉੱਦਮ ਸਥਾਪਿਤ ਕਰਨ ਲਈ ਕਰਜ਼ੇ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਜਿਸ ਤਹਿਤ ਸਰਕਾਰ ਵੱਲੋਂ 3 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ। ਇਹ ਕਰਜ਼ਾ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਹੈ ਅਤੇ ਲਾਭਪਾਤਰੀਆਂ ਨੂੰ ਸਿਰਫ਼ 5% ਵਿਆਜ ਦੀ ਦਰ ‘ਤੇ ਮੁਹੱਈਆ ਕਰਵਾਇਆ ਜਾਵੇਗਾ। ਕਰਜ਼ੇ ਦੀ ਰਕਮ ਲਾਭਪਾਤਰੀ ਨੂੰ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਪਹਿਲੇ ਪੜਾਅ ਵਿੱਚ 1 ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਉਦਯੋਗ ਦੇ ਵਿਸਥਾਰ ਲਈ ਦੂਜੇ ਪੜਾਅ ਵਿੱਚ ਸਰਕਾਰ ਦੁਆਰਾ 2 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।
ਹੁਨਰ ਸਿਖਲਾਈ ਦੌਰਾਨ ਵੀ ਮਿਲਣਗੇ ਪੈਸੇ
ਦੱਸ ਦੇਈਏ ਕਿ ਸਰਕਾਰ ਵੱਲੋਂ ਦਸਤਕਾਰੀ ਕਾਰੀਗਰਾਂ ਲਈ ਚਲਾਈ ਜਾ ਰਹੀ ਇਸ ਯੋਜਨਾ ਦੇ ਤਹਿਤ 18 ਰਵਾਇਤੀ ਕੰਮ ਸ਼ਾਮਿਲ ਕੀਤੇ ਗਏ ਹਨ। ਇੰਨ੍ਹਾਂ ਕੰਮਾਂ ਦੇ ਲਈ ਲੋਕਾਂ ਨੂੰ ਮਾਸਟਰ ਟਰੇਨਿੰਗ ਵੀ ਦਿੱਤੀ ਜਾਵੇਗੀ। ਸਿਖਲਾਈ ਦੌਰਾਨ, ਲਾਭਪਾਤਰੀਆਂ ਨੂੰ 500 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਮਿਹਨਤਾਨਾ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਯੋਜਨਾ ਨਾਲ ਜੁੜੇ ਲੋਕਾਂ ਨੂੰ ਸਿਖਲਾਈ ਤੋਂ ਬਾਅਦ ਸਰਟੀਫਿਕੇਟ, ਆਈਡੀ ਕਾਰਡ, ਮੁੱਢਲੀ ਅਤੇ ਉੱਨਤ ਸਿਖਲਾਈ ਨਾਲ ਸਬੰਧਿਤ ਹੁਨਰ ਅਪਗ੍ਰੇਡ ਕਰਨ ਅਤੇ 15000 ਰੁਪਏ ਦੀ ਟੂਲਕਿੱਟ ਵੀ ਪ੍ਰਦਾਨ ਕੀਤੀ ਜਾਵੇਗੀ।
ਕਿਵੇਂ ਦੇਣੀ ਹੈ ਅਰਜ਼ੀ…
ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਨੂੰ ਅਧਿਕਾਰਤ ਵੈੱਬਸਾਈਟ pmvishwakarma.gov.in ਰਾਹੀਂ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਵੈੱਬਸਾਈਟ ਖੋਲ੍ਹਣ ਤੋਂ ਬਾਅਦ ਤੁਹਾਨੂੰ ਅਪਲਾਈ ਔਨਲਾਈਨ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ ਅਤੇ ਲੋੜੀਂਦੀ ਜਾਣਕਾਰੀ ਭਰਨ ਤੋਂ ਬਾਅਦ, ਤੁਹਾਨੂੰ ਰਜਿਸਟ੍ਰੇਸ਼ਨ ਨੂੰ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਸਬੰਧਿਤ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਅਧਿਕਾਰਤ ਮੋਬਾਈਲ ਨੰਬਰ ‘ਤੇ ਐਸਐਮਐਸ ਰਾਹੀਂ ਪ੍ਰਾਪਤ ਕੀਤਾ ਜਾਵੇਗਾ। ਰਜਿਸਟ੍ਰੇਸ਼ਨ ਪੂਰੀ ਹੋਣ ਤੋਂ ਬਾਅਦ ਫਾਰਮ ਦੀ ਇੱਕ ਕਾਪੀ ਦੇ ਨਾਲ ਵੈਬਸਾਈਟ ‘ਤੇ ਹੀ ਲੋੜੀਂਦੇ ਦਸਤਾਵੇਜ਼ ਅਪਲੋਡ ਕਰਨ ਤੋਂ ਬਾਅਦ ਪ੍ਰਕਿਿਰਆ ਪੂਰੀ ਹੋ ਜਾਵੇਗੀ। ਰਜਿਸਟ੍ਰੇਸ਼ਨ ਲਈ ਲਾਭਪਾਤਰੀ ਲੋਕ ਆਧਾਰ ਕਾਰਡ, ਪੈਨ ਕਾਰਡ, ਆਮਦਨ ਸਰਟੀਫਿਕੇਟ, ਪਛਾਣ ਪੱਤਰ, ਰਿਹਾਇਸ਼ ਸਰਟੀਫਿਕੇਟ ਅਤੇ ਬੈਂਕ ਪਾਸਬੁੱਕ ਹੋਣਾ ਲਾਜ਼ਮੀ ਹੈ।
ਕੀ ਹੈ ਯੋਗਤਾ…
- ਭਾਰਤ ਸਰਕਾਰ ਦਾ ਨਾਗਰਿਕ ਹੋਣਾ ਜ਼ਰੂਰੀ ਹੈ।
- ਉਮਰ 18 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
- ਯੋਜਨ ਵਿੱਚ ਸ਼ਾਮਲ 18 ਟਰੇਡਾਂ ਵਿੱਚੋਂ ਕਿਸੇ ਇੱਕ ਵਿੱਚ ਸ਼ਾਮਲ ਹੋਣਾ ਲਾਜ਼ਮੀ ਹੈ।
- ਯੋਜਨਾ ਵਿੱਚ ਸ਼ਾਮਲ 140 ਜਾਤੀਆਂ ਵਿੱਚੋਂ ਕਿਸੇ ਇੱਕ ਦਾ ਹੋਣਾ ਜ਼ਰੂਰੀ ਹੈ।
ਸਰਕਾਰ ਵੱਲੋਂ ਇਹ ਯੋਜਨਾ ਤਾਂ ਸ਼ੁਰੂ ਕੀਤੀ ਗਈ ਹੈ ਪਰ ਦੇਖਣਾ ਹੋਵੇਗਾ ਕਿ ਜ਼ਮੀਨੀ ਪੱਧਰ 'ਤੇ ਇਸ ਸਕੀਮ ਦਾ ਕਿੰਨੇ ਲੋਕਾਂ ਨੂੰ ਲਾਭ ਮਿਲੇਗਾ।
- 1 ਅਕਤੂਬਰ ਤੋਂ ਬਦਲਣ ਵਾਲੀ ਹੈ ਤੁਹਾਡੀ ਜ਼ਿੰਦਗੀ, ਜਾਣੋ ਕੀ ਹੋਣ ਜਾ ਰਹੇ ਹਨ ਬਦਲਾਅ - Rule Change From 1st October 2024
- ਬੈਂਕਾਂ 'ਚ ਛੁੱਟੀ ਨਾਲ ਹੋਵੇਗੀ ਅਕਤੂਬਰ ਮਹੀਨੇ ਦੀ ਸ਼ੁਰੂਆਤ; ਫਟਾਫਟ ਨਿਪਟਾ ਲਓ ਬੈਂਕ ਸਬੰਧੀ ਕੰਮ, ਚੈਕ ਕਰੋ ਬੈਂਕਾਂ ਦੀਆਂ ਛੁੱਟੀਆਂ ਦੀ ਲਿਸਟ - Bank Holidays
- ਬੱਚਿਆਂ ਨੂੰ ਨਹੀਂ ਜਾਣਾ ਪਵੇਗਾ ਸਕੂਲ, ਲੱਗੀਆਂ ਮੌਜ਼ਾਂ, ਵੇਖੋ ਪੂਰੇ ਮਹੀਨੇ ਦੀ ਲਿਸਟ... - October holidays