ETV Bharat / health

ਰਸੋਈ 'ਚ ਵਰਤੇ ਜਾਣ ਵਾਲੇ ਇਸ ਛੋਟੇ ਜਿਹੇ ਮਸਾਲੇ ਤੋ ਬਣਿਆ ਪਾਣੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ! ਜਾਣੋ ਕਿਹੜੇ ਮਿਲ ਸਕਦੇ ਨੇ ਲਾਭ - cumin water benefits

author img

By ETV Bharat Health Team

Published : 2 hours ago

Cumin Water Benefits: ਭਾਰਤੀ ਰਸੋਈ ਵਿੱਚ ਰੱਖੇ ਹਰ ਮਸਾਲੇ ਦਾ ਆਪਣਾ ਮਹੱਤਵ ਅਤੇ ਸਵਾਦ ਹੁੰਦਾ ਹੈ। ਜੇਕਰ ਜੀਰੇ ਦੀ ਗੱਲ ਕਰੀਏ, ਤਾਂ ਇਹ ਨਾ ਸਿਰਫ਼ ਸਵਾਦ ਨੂੰ ਵਧਾਉਂਦਾ ਹੈ ਸਗੋਂ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ।

Cumin Water Benefits
Cumin Water Benefits (Getty Images)

ਜੀਰਾ ਸਬਜ਼ੀਆਂ ਵਿੱਚ ਸੁਆਦ ਵਧਾਉਂਦਾ ਹੈ। ਇਹ ਸਵਾਦ ਵਧਾਉਣ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ IANS ਨੇ ਮੈਡੀਕਲ ਡਾਇਟੀਸ਼ੀਅਨ ਅਤੇ ਤੰਦਰੁਸਤੀ ਮਾਹਿਰ ਰਿਧੀ ਖੰਨਾ ਨਾਲ ਗੱਲ ਕੀਤੀ।

ਖਾਲੀ ਪੇਟ ਜੀਰੇ ਦਾ ਪਾਣੀ ਪੀਣ ਦੇ ਅਣਗਿਣਤ ਫਾਇਦਿਆਂ ਬਾਰੇ ਦੱਸਦੇ ਹੋਏ ਰਿਧੀ ਖੰਨਾ ਨੇ ਕਿਹਾ,''ਜੀਰੇ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਸਾਡੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ, ਕਿਉਂਕਿ ਸਾਡੇ ਸਰੀਰ 'ਚ ਸਾਡੇ ਪਾਚਨ ਤੰਤਰ ਦੀ ਖਾਸ ਭੂਮਿਕਾ ਹੁੰਦੀ ਹੈ। ਜੇਕਰ ਸਾਡਾ ਪਾਚਨ ਤੰਤਰ ਮਜ਼ਬੂਤ ​​ਹੋਵੇ, ਤਾਂ ਅਸੀਂ ਆਪਣੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾ ਸਕਦੇ ਹਾਂ।-ਰਿਧੀ ਖੰਨਾ

ਡਾਇਟੀਸ਼ੀਅਨ ਰਿਧੀ ਖੰਨਾ ਨੇ ਅੱਗੇ ਕਿਹਾ, ''ਅੱਜਕਲ ਲੋਕਾਂ 'ਚ ਬਲੋਟਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸ 'ਚ ਜੀਰਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਠੀਕ ਰੱਖਣ ਵਿੱਚ ਵੀ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਤੁਹਾਨੂੰ ਦਿਨ ਭਰ ਐਨਰਜੀ ਨਾਲ ਵੀ ਭਰਪੂਰ ਰੱਖਦਾ ਹੈ।-ਡਾਇਟੀਸ਼ੀਅਨ ਰਿਧੀ ਖੰਨਾ

ਜੀਰੇ ਦਾ ਪਾਣੀ ਪੀਣ ਨਾਲ ਕੀ ਹੁੰਦਾ ਹੈ?: ਤੁਹਾਨੂੰ ਦੱਸ ਦੇਈਏ ਕਿ ਖਾਲੀ ਪੇਟ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਖੂਨ ਦਾ ਸੰਚਾਰ ਠੀਕ ਰਹਿੰਦਾ ਹੈ। ਇਹ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਬਣਾਏ ਰੱਖਣ ਦਾ ਵੀ ਕੰਮ ਕਰਦਾ ਹੈ। ਉਨ੍ਹਾਂ ਨੇ ਅੱਗੇ ਦੱਸਿਆ ਕਿ ਭਾਵੇਂ ਜੀਰੇ ਦਾ ਪਾਣੀ ਆਪਣੇ ਆਪ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ ਪਰ ਜੇਕਰ ਇਸ ਨੂੰ ਧਨੀਆ, ਅਜਵਾਇਣ ਅਤੇ ਸੌਂਫ ਨਾਲ ਮਿਲਾ ਕੇ ਪੀਤਾ ਜਾਵੇ, ਤਾਂ ਇਸ ਨਾਲ ਚਮਤਕਾਰੀ ਲਾਭ ਮਿਲਦੇ ਹਨ।

ਚਾਹ ਅਤੇ ਕੌਫੀ ਦਾ ਬਿਹਤਰ ਵਿਕਲਪ: ਜਿਹੜੇ ਲੋਕ ਸਵੇਰੇ ਉੱਠਦੇ ਹੀ ਚਾਹ ਅਤੇ ਕੌਫੀ ਪੀਂਦੇ ਹਨ, ਉਨ੍ਹਾਂ ਨੂੰ ਸਲਾਹ ਦਿੰਦੇ ਹੋਏ ਡਾਇਟੀਸ਼ੀਅਨ ਨੇ ਕਿਹਾ ਕਿ ਜੀਰੇ ਦਾ ਪਾਣੀ ਉਨ੍ਹਾਂ ਲਈ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ। ਸਵੇਰੇ ਉੱਠਦੇ ਹੀ ਚਾਹ ਅਤੇ ਕੌਫੀ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੈ, ਕਿਉਂਕਿ ਇਹ ਸਰੀਰ ਵਿੱਚ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਹੈ। ਜੀਰੇ 'ਚ ਹਾਈ ਫਾਈਬਰ ਦੇ ਨਾਲ-ਨਾਲ ਕਈ ਤਰ੍ਹਾਂ ਦੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਵਿਅਕਤੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.