ਸ੍ਰੀ ਮੁਕਤਸਰ ਸਾਹਿਬ: ਗਿਦੜ੍ਹਬਾਹਾ ਦੇ ਪਿੰਡ ਗੁਰੂਸਰ ਵਿਖੇ ਇੱਕ ਮਾਸੂਮ ਬੱਚੀ ਘਰ ਵਿੱਚ ਪਏ ਲੋਹੇ ਦੇ ਡਰੰਮ ਵਿੱਚ ਡਿੱਗ ਗਈ । ਇਸ ਘਟਨਾ ਵਿੱਚ ਮਾਸੂਮ ਬੱਚੀ ਵਾਲ-ਵਾਲ ਬੱਚ ਗਈ। ਬੱਚੀ ਦੀ ਪਛਾਣ ਮਹਿਕ ਵੱਜੋਂ ਹੋਈ ਹੈ ਜੋ ਕਿ ਘਰ ‘ਚ ਖੇਡਦੇ ਹੋਏ ਇੱਕ ਪਾਣੀ ਵਾਲੇ ਡਰੰਮ ਵਿੱਚ ਜਾ ਡਿੱਗੀ, ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਘਰ ਵਿੱਚ ਖੇਡ ਰਹੀ ਸੀ ਕਿ ਉਸ ਦੇ ਦਾਦਾ ਜੀ ਬਾਹਰ ਜਾ ਰਹੇ ਹਨ, ਜਿਨ੍ਹਾਂ ਦੇ ਮਗਰ ਬੱਚੀ ਵੀ ਭੱਜੀ। ਇਸ ਦੌਰਾਨ ਉਸ ਦਾ ਖਿਡੌਣਾ ਡਰੰਮ ਵਿੱਚ ਡਿੱਗ ਗਿਆ, ਜਿਸ ਨੂੰ ਚੁੱਕਣ ਦੀ ਕੋਸ਼ਿਸ਼ ਬੱਚੀ ਨੇ ਕੀਤੀ ਤਾਂ ਉਹ ਡਰੰਮ ‘ਚ ਜਾ ਡਿੱਗੀ। ਤਕਰੀਬਨ 9 ਮਿੰਟ ਪਾਣੀ 'ਚ ਰਹਿਣ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਹੀ ਡਾਕਟਰ ਕੋਲ ਲਿਜਾ ਕੇ ਬੱਚੀ ਦਾ ਇਲਾਜ ਕਰਵਾਇਆ।
'ਸੀਸੀਟੀਵੀ ਕੈਮਰੇ 'ਚ ਕੈਦ ਹੋਈ ਘਟਨਾ'
ਪਰਿਵਾਰ ਨੇ ਕਿਹਾ ਕਿ ਜੇਕਰ ਘਟਨਾ ਸੀ.ਸੀ.ਟੀਵੀ ਕੈਮਰੇ 'ਚ ਕੈਦ ਨਾ ਹੁੰਦੀ ਤਾਂ ਵੱਡੀ ਅਣਹੋਣੀ ਹੋ ਸਕਦੀ ਸੀ। ਪਰਿਵਾਰਕ ਮੈਂਬਰ ਉਸ ਨੂੰ ਇੱਧਰ ਉੱਧਰ ਲੱਭਦੇ ਰਹੇ ਅਤੇ ਜਦੋਂ ਸੀਸੀਟੀਵੀ ਕੈਮਰੇ ਵੇਖੇ ਤਾਂ ਉਹਨਾਂ ਨੂੰ ਘਟਨਾ ਦਾ ਪਤਾ ਲੱਗਾ। ਜਿਸ ਉਪਰੰਤ ਡੇਢ ਸਾਲ ਦੀ ਇਸ ਬੱਚੀ ਨੂੰ ਡਰੰਮ ਵਿੱਚੋਂ ਕੱਢਿਆ ਗਿਆ ਅਤੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਪਰਿਵਾਰ ਨੇ ਕਿਹਾ ਕਿ ਬੱਚੀ ਹੁਣ ਤੰਦਰੁਸਤ ਹੈ।
- CBI ਦਾ ਸੀਨੀਅਰ ਅਧਿਕਾਰੀ ਦੱਸ ਕੇ ਕੀਤਾ ਡਿਜੀਟਲ ਅਰੇਸਟ, ਫਿਰ 1.30 ਕਰੋੜ ਦੀ ਠੱਗੀ, ਤਿੰਨੋ ਠੱਗ ਗ੍ਰਿਫਤਾਰ
- ਸਾਈਬਰ ਧੋਖਾਧੜੀ ਦਾ ਪਰਦਾਫਾਸ਼: ਪੁਲਿਸ ਨੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ 6 ਮੁਲਜ਼ਮ ਕੀਤੇ ਗ੍ਰਿਫਤਾਰ
- ਹੁਣ ਤੁਸੀਂ ਮੋਬਾਈਲ ਤੋਂ ਹੀ ਕਰ ਸਕੋਗੇ ਚੋਰੀ ਅਤੇ ਸਾਈਬਰ ਧੋਖਾਧੜੀ ਦੀ ਸ਼ਿਕਾਇਤ, ਸਰਕਾਰ ਨੇ ਲਾਂਚ ਕੀਤੀ 'ਸੰਚਾਰ ਸਾਥੀ' ਐਪ
'ਰੱਬ ਨੇ ਬਚਾ ਲਈ ਬੱਚੀ'
ਇਸ ਮੌਕੇ ਪਰਿਵਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਅਤੇ ਘਰ ਵਿੱਚ ਕੈਮਰੇ ਜ਼ਰੂਰ ਲਗਵਾਉਣੇ ਚਾਹੀਦੇ ਹਨ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਡੇ ਨਾਲ ਤਾਂ ਪਰਮਾਤਮਾਂ ਨੇ 'ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ' ਵਾਲੀ ਗੱਲ ਸੱਚ ਸਾਬਿਤ ਕਰਕੇ ਵਿਖਾ ਦਿੱਤੀ ਹੈ।