ਰੂਪਨਗਰ: ਅੱਜ ਨਗਰ ਕੌਂਸਲ ਦੇ ਨਤੀਜੇ ਐਲਾਨੇ ਗਏ ਹਨ। ਇਸ ਤਹਿਤ ਰੂਪਨਗਰ 'ਚ ਕਾਂਗਰਸ ਨੇ ਵੱਡੀ ਜਿੱਤ ਹਾਸਲ ਕੀਤੀ ਹੈ।ਜ਼ਿਲ੍ਹੇ ਦੇ 21 ਵਾਰਡਾਂ ਚੋਂ ਕਾਂਗਰਸ ਨੇ 17 ਵਾਰਡਾਂ 'ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਇਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਸੀਟਾਂ ਤੇ 2 ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਹਲਾਂਕਿ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਇਥੇ ਖਾਤਾ ਨਹੀਂ ਖੁੱਲ੍ਹ ਸਕਿਆ ਹੈ।
ਜਾਣਕਾਰੀ ਮੁਤਾਬਕ ਵਾਰਡ ਨੰਬਰ 1 ਤੋਂ ਕਾਂਗਰਸ ਦੀ ਉਮੀਦਵਾਰ ਨੀਲਮ ਕੁਮਾਰੀ, ਵਾਰਡ ਨੰਬਰ 2 ਤੋਂ ਕਾਂਗਰਸ ਦਾ ਉਮੀਦਵਾਰ ਗੁਰਮੀਤ ਰਿੰਕੂ, ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਜਪਿੰਦਰ ਕੌਰ, ਵਾਰਡ ਨੰਬਰ 4 ਤੋਂ ਆਜਾਦ ਉਮੀਦਵਾਰ ਅਮਰਿੰਦਰ ਸਿੰਘ, ਵਾਰਡ ਨੰਬਰ 5 ਤੋਂ ਅਕਾਲੀ ਦਲ ਉਮੀਦਵਾਰ ਇਕਬਾਲ ਕੌਰ, ਵਾਰਡ ਨੰਬਰ 6 ਤੋਂ ਕਾਂਗਰਸੀ ਉਮੀਦਵਾਰ ਮੋਹਿਤ ਸ਼ਰਮਾ, ਵਾਰਡ ਨੰਬਰ 7 ਤੇ ਕੁਲਵਿੰਦਰ ਕੌਰ ਕਾਂਗਰਸ, ਵਾਰਡ ਨੰਬਰ 8 ਤੋਂ ਕਾਂਗਰਸ ਉਮੀਦਵਾਰ ਸੰਜੇ ਵਰਮਾ, ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਰੇਖਾ ਅਤੇ ਵਾਰਡ ਨੰਬਰ 10 ਤੋਂ ਕਾਂਗਰਸੀ ਉਮੀਦਵਾਰ ਅਸ਼ੋਕ ਵਾਹੀ ਨੇ ਜਿੱਤ ਹਾਸਲ ਕੀਤੀ।
ਇਸੇ ਤਰ੍ਹਾਂ ਵਾਰਡ ਨੰਬਰ 11 ਤੋਂ ਕਾਂਗਰਸੀ ਉਮੀਦਵਾਰ ਕਿਰਨ ਸੋਨੀ, ਵਾਰਡ ਨੰਬਰ 12 ਤੋਂ ਕਾਂਗਰਸੀ ਉਮੀਦਵਾਰ ਪੌਮੀ ਸੋਨੀ, ਵਾਰਡ ਨੰਬਰ 13 ਤੋਂ ਕਾਂਗਰਸੀ ਉਮੀਦਵਾਰ ਜਸਵਿੰਦਰ ਕੌਰ, ਵਾਰਡ ਨੰਬਰ 14 ਤੋਂ ਕਾਂਗਰਸੀ ਉਮੀਦਵਾਰ ਅਮਰਜੀਤ ਜੋਲੀ, ਵਾਰਡ ਨੰਬਰ 15 ਤੋਂ ਕਾਂਗਰਸ ਉਮੀਦਵਾਰ ਪੂਨਮ ਕੱਕੜ, ਵਾਰਡ ਨੰਬਰ 16 ਤੋਂ ਕਾਂਗਰਸੀ ਉਮੀਦਵਾਰ ਸਰਬਜੀਤ ਸਿੰਘ, ਵਾਰਡ ਨੰਬਰ 17 ਤੋਂ ਅਕਾਲੀ ਦਲ ਉਮੀਦਵਾਰ ਚਰਨਜੀਤ ਕੌਰ, ਵਾਰਡ ਨੰਬਰ 18 ਤੋਂ ਕਾਂਗਰਸ ਉਮੀਦਵਾਰ ਰਜੇਸ਼ ਕੁਮਾਰ, ਵਾਰਡ ਨੰਬਰ 19 ਤੋਂ ਕਾਂਗਰਸੀ ਉਮੀਦਵਾਰ ਨੀਰੂ ਗੁਪਤਾ, ਵਾਰਡ ਨੰਬਰ 20 ਤੋਂ ਕਾਂਗਰਸ ਉਮੀਦਵਾਰ ਚਰਨਜੀਤ ਸਿੰਘ, ਵਾਰਡ ਨੰਬਰ 21 ਤੋਂ ਆਜ਼ਾਦ ਉਮੀਦਵਾਰ ਰਾਜੂ ਸਤਿਆਲ ਜੇਤੂ ਰਹੇ।
ਜ਼ਿਕਰਯੋਗ ਹੈ ਕਿ ਰੂਪਨਗਰ ਨਗਰ ਕੌਂਸਲ 'ਚ ਕਾਂਗਰਸ ਤੇ ਅਕਾਲੀ ਦਲ ਦੋਵੇਂ ਪਾਰਟੀਆਂ ਦੇ ਉਮੀਦਵਾਰ 21 ਵਾਰਡਾਂ ਤੋਂ ਚੋਣ ਲੜ ਰਹੇ ਸਨ। ਜਦੋਂ ਕਿ ਭਾਰਤੀ ਜਨਤਾ ਪਾਰਟੀ 12 ਅਤੇ ਆਮ ਆਦਮੀ ਪਾਰਟੀ 17 ਸੀਟਾਂ ਤੇ ਚੋਣ ਮੈਦਾਨ ਵਿੱਚ ਸੀ।