ਰੂਪਨਗਰ: ਸਿਆਣੇ ਕਹਿੰਦੇ ਹਨ ਕਿ ਜੇਕਰ ਕਿਸੇ ਦੇ ਦਿਲ ਵਿੱਚ ਦੁਨੀਆਂ ਨੂੰ ਜਿੱਤਣ ਦਾ ਜਜਬਾ ਹੋਵੇ ਤਾਂ ਫਿਰ ਉਮਰ ਕੋਈ ਮਾਇੰਨੇ ਨਹੀਂ ਰੱਖੀ। ਜਿਸ ਨੂੰ ਰੋਪੜ ਦੀ ਰਹਿਣ ਵਾਲੇ ਸਾਨਵੀ ਸੂਦ ਨੇ ਸੱਚ ਕਰਕੇ ਦਿਖਾਇਆ ਹੈ। ਮਹਿਜ਼ 7 ਸਾਲ ਦੀ ਸਾਨਵੀ ਸੂਦ ਵੱਲੋਂ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ (Africa's highest peak) ਮਾਊਂਟ ਕਿਲੀਮੰਜਾਰੋ ਦੀ ਉੱਚਾਈ (The height of Mount Kilimanjaro) (5895) ਮੀਟਰ ਹੈ ਉਸ ਨੂੰ ਫਤਿਹ ਕਰ ਲਿਆ ਗਿਆ ਹੈ।
ਕੁਝ ਸਮਾਂ ਪਹਿਲਾਂ ਕਰੀਬ 9 ਜੂਨ ਨੂੰ ਹੀ ਸਾਨਵੀ ਸੂਦ ਵੱਲੋਂ ਮਾਊਂਟ ਐਵਰੈਸਟ ਬੇਸ ਕੈਂਪ (Mount Everest Base Camp) ਉੱਤੇ ਜਾ ਕੇ ਦੇਸ਼ ਦਾ ਤਿਰੰਗਾ ਲਹਿਰਾਇਆ ਗਿਆ ਸੀ, ਜ਼ਿਕਰਯੋਗ ਹੈ ਕਿ ਉਸ ਵਕਤ ਵੀ ਸਾਨਵੀ ਸੂਦ ਸਭ ਤੋਂ ਘੱਟ ਉਮਰ ਵਿੱਚ ਬੇਸ ਕੈਂਪ ਪਹੁੰਚਣ ਵਾਲੀ ਮਾਊਂਟੇਨੀਅਰ (ਪਰਬਤਾਰੋਹੀ) ਬਣ ਗਈ ਸੀ। ਜ਼ਿਕਰਯੋਗ ਹੈ ਕਿ ਮਾਊਂਟ ਐਵਰੈਸਟ ਬੇਸ ਕੈਂਪ (Mount Everest Base Camp) ਦੀ ਉਂਚਾਈ (5364) ਮੀਟਰ ਹੈ, ਇਸ ਵਕਤ ਹੈ ਜਿਸ ਨੂੰ ਸਾਨਵੀ ਸੂਦ ਵੱਲੋਂ 9 ਜੂਨ ਨੂੰ ਫਤਿਹ ਕੀਤਾ ਗਿਆ ਸੀ।
ਸਾਊਥ ਅਫਰੀਕਾ ਦੀ ਕਿਲੀਮਾਨਜਾਰੋ (Kilimanjaro of South Africa) ਦੁਨੀਆ ਦੀਆਂ ਸੱਤ ਸਭ ਤੋਂ ਉੱਚੀਆਂ ਚੋਟੀਆਂ (Seven highest peaks in the world) ਵਿੱਚ ਸ਼ਾਮਲ ਹੈ। ਜਿਸ ਉੱਤੇ ਇਸ ਵਕਤ ਸਾਨਵੀ ਸੂਦ ਵੱਲੋਂ ਫਤਿਹ ਕੀਤੀ ਗਈ ਹੈ। ਅਹਿਮ ਗੱਲ ਇਹ ਕਿ ਸਾਨਵੀ ਸੂਤ ਦੇ ਪਿਤਾ ਦੀਪਕ ਸੂਦ ਮਾਊਂਟ ਐਵਰੈਸਟ ਬੇਸ ਕੈਂਪ ਵਕਤ ਵੀ ਅਤੇ ਇਸ ਵਕਤ ਅਫ਼ਰੀਕਾ ਦੀ ਕਿਲੀ ਮੰਜ਼ਾਰੋਂ ਚੋਟੀ ਦੇ ਉੱਤੇ ਉਨ੍ਹਾਂ ਦੇ ਨਾਲ ਹੀ ਸਫ਼ਰ ਤੈਅ ਕਰ ਰਹੇ ਸਨ।
ਇਹ ਵੀ ਪੜ੍ਹੋ: CWG 2022: ਦੀਪਕ ਨੇ ਵੀ ਦਿਖਾਈ ਆਪਣਾ ਜਲਵਾ, ਪਾਕਿਸਤਾਨੀ ਪਹਿਲਵਾਨ ਨੂੰ ਹਰਾ ਕੇ ਜਿੱਤਿਆ ਸੋਨਾ