ਪਟਿਆਲਾ:ਪੰਜਾਬ ਵਿੱਚ ਵੱਖ ਵੱਖ ਕੇਂਦਰੀ ਅਤੇ ਸੂਬੇ ਦੀਆਂ ਜਾਂਚ ਏਜੰਸੀਆਂ (Central and state investigative agencies) ਵੱਲੋਂ ਦਬਿਸ਼ ਦਿੱਤੀ ਜਾ ਰਹੀ ਹੈ। ਇੱਥੇ ਸਰਹਿੰਦ ਰੋਡ ਸਥਿਤ ਮੈਰਿਜ ਪੈਲਸ ਅਤੇ ਨਾਭਾ ਰੋਡ 'ਤੇ ਸਥਿਤ ਮਾਲ 'ਚ ਵਿਜੀਲੈਂਸ ਵੱਲੋਂ ਦਬਿਸ਼ ਕੀਤੀ ਗਈ ਹੈ। ਇਹ ਦਬਿਸ਼ ਸਰੋਤਾਂ ਤੋਂ ਵੱਧ ਆਮਦਨ ਦੀ ਸ਼ਿਕਾਇਤ (Complaints of excess income from sources) 'ਤੇ ਕੀਤੀ ਗਈ ਹੈ। ਮੈਰਿਜ ਪੈਲਸ ਨੂੰ ਤਾਲਾ ਲੱਗਾ ਹੋਣ ਕਾਰਨ ਟੀਮ ਦੇ ਹੱਥ ਕੁੱਝ ਵੀ ਨਹੀਂ ਲੱਗਾ, ਜਦੋਂ ਕਿ ਮਾਲ 'ਚ ਜਾਂਚ ਕੀਤੀ ਜਾ ਰਹੀ ਹੈ।
ਵਿਜੀਲੈਂਸ ਰੇਡ: ਦੱਸ ਦਈਏ ਕਿ ਵਿਜੀਲੈਂਸ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ(Advisor to Captain Amarinder Singh) ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਭਾਰਤ ਇੰਦਰ ਸਿੰਘ ਚਾਹਲ ਦੇ ਖ਼ਿਲਾਫ਼ ਰੇਡ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜ਼ੀਰਾ ਸ਼ਰਾਬ ਫੈਕਟਰੀ ਦੇ ਮਾਮਲੇ ਨੂੰ ਲੈਕੇ ਵਧਿਆ ਤਣਾਅ, ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਤਕਰਾਰ !
ਰਡਾਰ ਉੱਤੇ ਪੰਜਾਬ ਗਾਇਕ: ਇਸ ਤੋਂ ਪਹਿਲਾਂ ਅੱਜ ਸਵੇਰ ਤੋਂ ਪੰਜਾਬੀ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ (Punjabi singers Ranjit Bawa and Kanwar Grewal) ਦੇ ਘਰ ਅਤੇ ਦਫ਼ਤਰਾਂ ਇਨਕਮ ਟੈਕਸ ਅਤੇ ਐੱਨਾਈਏ ਵੱਲੋਂ ਰੇਡ ਕਰਕੇ ਦਬਿਸ਼ ਦਿੱਤੀ ਗਈ ਹੈ। ਇਨ੍ਹਾਂ ਰੇਡਾਂ ਨੂੰ ਲੈਕੇ ਜਿੱਥੇ ਲੋਕਾਂ ਦੀ ਦਿਲਚਸਪੀ ਬਣੀ ਹੋਈ ਹੈ ਉੱਥੇ ਹੀ ਇਹ ਰੇਡਾਂ ਸਿਆਸੀ ਗਲਿਆਰਿਆਂ ਦਾ ਮੁੱਦਾ ਵੀ ਬਣ ਰਹੀਆਂ ਹਨ।