ETV Bharat / entertainment

ਸਰਗੁਣ ਮਹਿਤਾ ਦੇ ਨਵੇਂ ਸੀਰੀਅਲ ਲਈ ਪੰਜਾਬ ਪੁੱਜੀਆਂ ਇਹ ਹਸੀਨਾਵਾਂ, ਲੀਡਿੰਗ ਭੂਮਿਕਾਵਾਂ 'ਚ ਆਉਣਗੀਆਂ ਨਜ਼ਰ - POLLYWOOD LATEST NEWS

ਸਰਗੁਣ ਮਹਿਤਾ ਅਤੇ ਰਵੀ ਦੂਬੇ ਦੇ ਸੀਰੀਅਲ ਲਈ ਅਦਾਕਾਰਾਂ ਗੌਹਰ ਖਾਨ ਅਤੇ ਈਸ਼ਾ ਮਾਲਵੀਆ ਪੰਜਾਬ ਪੁੱਜ ਚੁੱਕੀਆਂ ਹਨ।

Gauhar Khan And Isha Malviya
Gauhar Khan And Isha Malviya (Instagram @Gauhar Khan @Isha Malviya)
author img

By ETV Bharat Entertainment Team

Published : Nov 28, 2024, 1:25 PM IST

ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਦੇ ਸਫ਼ਲ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾ ਰਹੀ ਅਦਾਕਾਰਾ ਸਰਗੁਣ ਮਹਿਤਾ ਟੈਲੀਵਿਜ਼ਨ ਜਗਤ 'ਚ ਵੀ ਬਤੌਰ ਨਿਰਮਾਤਰੀ ਨਵੇਂ ਦਿਸਹਿੱਦੇ ਸਿਰਜਦੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਅਪਣੇ ਨਿਰਮਾਣ ਹਾਊਸ ਅਧੀਨ ਬਣਾਏ ਜਾ ਰਹੇ ਨਵੇਂ ਸੀਰੀਅਲ 'ਲਵਲੀ ਲੋਲਾ' ਵਿੱਚ ਬਾਲੀਵੁੱਡ ਦੀਆਂ ਦੋ ਸ਼ਾਨਦਾਰ ਅਦਾਕਾਰਾਂ ਗੌਹਰ ਖਾਨ ਅਤੇ ਈਸ਼ਾ ਮਾਲਵੀਆ ਜਲਦ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੀਆਂ, ਜੋ ਇਸ ਸੰਬੰਧਤ ਸ਼ੂਟਿੰਗ ਲਈ ਪੰਜਾਬ ਪੁੱਜ ਚੁੱਕੀਆਂ ਹਨ।

'ਡ੍ਰਾਮੀਆਤਾ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਏ ਜਾ ਰਹੇ ਅਤੇ ਜਲਦ ਆਨ ਏਅਰ ਹੋਣ ਜਾ ਰਹੇ ਉਕਤ ਸੀਰੀਅਲ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਪੰਜਾਬ ਦੇ ਬੈਕਡ੍ਰਾਪ ਅਧਾਰਿਤ ਅਤੇ ਮੋਹਾਲੀ ਦੇ ਖਰੜ੍ਹ ਹਿੱਸਿਆਂ ਵਿੱਚ ਸ਼ੂਟ ਕੀਤੇ ਜਾ ਰਹੇ ਇਸ ਸੀਰੀਅਲ ਵਿੱਚ ਪਹਿਲੀ ਵਾਰ ਇਕੱਠਿਆਂ ਛੋਟਾ ਪਰਦੇ ਦਾ ਸਪੇਸ ਸ਼ੇਅਰ ਕਰਨਗੀਆਂ ਇਹ ਹੋਣਹਾਰ ਅਦਾਕਾਰਾ, ਜੋ ਪੰਜਾਬ ਮੂਲ ਦੀ ਤਰਜ਼ਮਾਨੀ ਕਰਦੇ ਕਿਰਦਾਰਾਂ ਦੁਆਰਾ ਦਰਸ਼ਕ ਦੇ ਸਨਮੁੱਖ ਹੋਣਗੀਆਂ।

ਸਾਲ 2015 ਵਿੱਚ ਰਿਲੀਜ਼ ਹੋਈ ਅਤੇ ਜੱਸੀ ਗਿੱਲ ਸਟਾਰਰ ਪੰਜਾਬੀ ਫਿਲਮ 'ਓ ਯਾਰਾਂ ਐਵੇਂ ਐਵੇਂ ਲੁੱਟ ਗਿਆ' ਵਿੱਚ ਲੀਡ ਅਦਾਕਾਰਾ ਵਜੋਂ ਨਜ਼ਰ ਆਈ ਅਦਾਕਾਰਾ ਗੌਹਰ ਖਾਨ ਲਗਭਗ ਨੋ ਸਾਲਾਂ ਬਾਅਦ ਪੰਜਾਬ ਵਿੱਚ ਅਪਣੇ ਕਿਸੇ ਪ੍ਰੋਜੈਕਟ ਲਈ ਸ਼ੂਟ ਕਰ ਰਹੀ ਹੈ, ਜਿੰਨ੍ਹਾਂ ਨਾਲ ਪੈਰੇਲਰ ਰੋਲ ਵਿੱਚ ਹੀ ਵਿਖਾਈ ਦੇਵੇਗੀ ਅਦਾਕਾਰਾ ਚਰਚਿਤ ਟੀਵੀ ਅਦਾਕਾਰਾ ਈਸ਼ਾ ਮਾਲਵੀਆ, ਜਿਸ ਨੂੰ ਲਗਾਤਾਰ ਦੂਸਰੀ ਵਾਰ ਸਰਗੁਣ ਮਹਿਤਾ ਵੱਲੋਂ ਅਪਣੇ ਨਿਰਮਿਤ ਸੀਰੀਅਲ ਦਾ ਹਿੱਸਾ ਬਣਾਇਆ ਗਿਆ ਹੈ, ਜੋ ਇਸ ਤੋਂ ਪਹਿਲਾਂ ਇਸੇ ਨਿਰਮਾਣ ਹਾਊਸ ਦੁਆਰਾ ਸਾਹਮਣੇ ਲਿਆਂਦੇ ਗਏ ਅਤੇ ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਾਲੇ ਅਤੇ ਕਲਰਜ਼ ਉਪਰ ਪ੍ਰਸਾਰਿਤ ਹੋਏ ਸੀਰੀਅਲ 'ਉਡਾਰੀਆਂ' ਦਾ ਵੀ ਪ੍ਰਭਾਵੀ ਹਿੱਸਾ ਰਹੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.