ETV Bharat / state

ਪਟਿਆਲਾ ਦੇ ਅਰਬਨ ਅਸਟੇਟ ‘ਚ ਸ਼ਰ੍ਹੇਆਮ ਚੱਲੀਆਂ ਗੋਲੀਆਂ - Shots fired at the presidency of the truck union

ਪਟਿਆਲਾ ਦੇ ਅਰਬਨ ਅਸਟੇਟ (Urban Estate of Patiala) ਚ ਕੁਝ ਵਿਅਕਤੀਆਂ ਵੱਲੋਂ 2 ਲੋਕਾਂ ‘ਤੇ ਫਾਇਰਿੰਗ (Firing) ਕੀਤੀ ਗਈ ਹੈ। ਇਸ ਫਾਇਰਿੰਗ (Firing) ਦੌਰਾਨ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ।

ਪਟਿਆਲਾ ਦੇ ਅਰਬਨ ਅਸਟੇਟ ‘ਚ ਸ਼ਰੇਆਮ ਚੱਲੀਆ ਗੋਲੀਆ

author img

By

Published : Apr 27, 2022, 7:07 AM IST

Updated : Apr 27, 2022, 7:34 AM IST

ਪਟਿਆਲਾ: ਪੰਜਾਬ (Punjab) ਵਿੱਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਪਾਸੇ ਜਿੱਥੇ ਸੂਬੇ ਅੰਦਰ ਲੁੱਟ-ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਸੂਬੇ ਅੰਦਰ ਦਿਨ-ਦਿਹਾੜੇ ਭਰੇ ਬਾਜ਼ਾਰ ਵਿੱਚ ਸ਼ਰੇਆਮ ਗੋਲੀਆ ਵੀ ਮਾਰੀਆ ਜਾ ਰਹੀਆਂ ਹਨ। ਜਿਸ ਦੀਆਂ ਤਾਜ਼ਾ ਤਸਵੀਰਾਂ ਪਟਿਆਲਾ ਦੇ ਅਰਬਨ ਅਸਟੇਟ (Urban Estate of Patiala) ਤੋਂ ਸਾਹਮਣੇ ਆਈਆਂ ਹਨ। ਜਿੱਥੇ ਕੁਝ ਵਿਅਕਤੀਆਂ ਵੱਲੋਂ 2 ਲੋਕਾਂ ‘ਤੇ ਫਾਇਰਿੰਗ (Firing) ਕੀਤੀ ਗਈ ਹੈ। ਇਸ ਫਾਇਰਿੰਗ (Firing) ਦੌਰਾਨ ਮਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਗੋਲੀ ਲੱਗੀ ਹੈ। ਜਿਸ ਤੋਂ ਬਾਅਦ ਮਨਦੀਪ ਸਿੰਘ ਜ਼ਖ਼ਮੀ ਹੋ ਗਿਆ।

ਮਰੀਜ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮਾਮਲਾ ਸਮਾਣਾ ਦੀ ਟਰੱਕ ਯੂਨੀਅਨ ਦੀ ਪ੍ਰਧਾਨਗੀ (President of Samana Truck Union) ਦਾ ਹੈ ਹਲਕਾ ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਜੋਲੀ ਆਪਣੇ ਸਾਥੀ ਮਨਦੀਪ ਸਿੰਘ ਦੇ ਨਾਲ ਪਟਿਆਲਾ ਦੇ ਅਰਬਨ ਸਟੇਟ (Urban Estate of Patiala) ਵਿਖੇ ਕੌਫੀ ਪੀ ਰਹੇ ਸਨ। ਜਿੱਥੇ ਕਿ ਇੱਕ ਵਿਅਕਤੀ ਉਸ ਥਾਂ ਉਪਰ ਪਹੁੰਚਦਾ ਹੈ ਜਿਹੜਾ ਅੱਗੇ ਸੂਚਨਾ ਆਪਣੇ ਸਾਥੀਆਂ ਨੂੰ ਦਿੰਦਾ ਹੈ। ਜਿਸ ਤੋਂ ਬਾਅਦ 15 ਤੋਂ 20 ਵਿਅਕਤੀ ਨੇ ਮੌਕੇ ‘ਤੇ ਪਹੁੰਚਦੇ ਹਨ ਅਤੇ ਮਨਦੀਪ ਅਤੇ ਉਸ ਦੇ ਸਾਥੀ ‘ਤੇ ਗੋਲੀਆ ਚਲਾਉਦੇ ਹਨ।

ਪਟਿਆਲਾ ਦੇ ਅਰਬਨ ਅਸਟੇਟ ‘ਚ ਸ਼ਰੇਆਮ ਚੱਲੀਆ ਗੋਲੀਆ

ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਮਨਦੀਪ ਸਿੰਘ ਕਾਫ਼ੀ ਜ਼ਖ਼ਮੀ ਹੋ ਗਿਆ ਹੈ ਜਦਕਿ ਸਮਾਣਾ ਟਰੱਕ ਯੂਨੀਅਨ ਦੇ ਪ੍ਰਧਾਨ ਜੋਲਿ ਨੂੰ ਗੋਲੀਆਂ ਦੇ ਸ਼ਰਲੇ ਵੀ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਮਨਦੀਪ ਸਿੰਘ ਤੇ ਉਸ ਦੇ ਸਾਥੀ ਮੌਕੇ ਤੋਂ ਭੱਜ ਨਿਕਲੇ, ਪਰ ਫਿਰ ਵੀ ਮੁਲਜ਼ਮਾਂ ਨੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਰਾਜਪੁਰਾ ਟੋਲ ਪਲਾਜ਼ਾ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਲਗਾਤਾਰ ਉਨ੍ਹਾਂ ‘ਤੇ ਫਾਇਰਿੰਗ ਕੀਤੀ। ਜਿਸ ਤੋਂ ਬਾਅਦ ਪ੍ਰਧਾਨ ਜੋਲਿ ਨੇ ਆਪਣੀ ਗੱਡੀ ਨੂੰ ਰਾਜਪੁਰਾ ਦੇ ਥਾਣਾ ਦੇ ਵਿੱਚ ਲਗਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਉਨ੍ਹਾਂ ਦੀ ਸੁਰੱਖਿਆ ਲਈ ਥਾਣੇ ਨੂੰ ਬੰਦ ਕਰ ਦਿੱਤਾ ਅਤੇ ਤੁਰੰਤ ਐਂਬੂਲੈਂਸ ਬੁਲਾ ਕੇ ਦੋਵਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ। ਉਧਰ ਘਟਨਾ ਤੋਂ ਬਾਅਦ ਤੁਰੰਤ ਐਕਸ਼ਨ ਵਿੱਚ ਆਈ ਪੰਜਾਬ ਪੁਲਿਸ ਨੇ ਪੀੜਤਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਕਾਰ ’ਚ ਸ਼ਖ਼ਸ ਦੇ ਜਿੰਦਾ ਸੜਨ ਦੀ ਰੂੰਹ ਕੰਬਾਊ ਵੀਡੀਓ ਆਈ ਸਾਹਮਣੇ !

Last Updated : Apr 27, 2022, 7:34 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.