ETV Bharat / state

ਜੰਮੂ ਤੋਂ ਆ ਰਹੀ ਗੁਵਹਾਟੀ ਐਕਸਪ੍ਰੈਸ ਦਾ ਡੱਬਾ ਲੀਹੋਂ ਉਤਰਿਆ

author img

By

Published : Feb 12, 2020, 2:33 PM IST

ਪਠਾਨਕੋਟ ਵਿੱਚ ਕੈਂਟ ਸਟੇਸ਼ਨ ਕੋਲ ਰੇਲਗੱਡੀ ਦੇ ਡੱਬੇ ਦੀ ਲੀਹੋਂ ਉਤਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਰੇਲਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਯਾਤਰੀ ਸੁਰੱਖਿਅਤ ਹਨ।

Guwahati Express train, cantt railway station Pathankot
ਫ਼ੋਟੋ

ਪਠਾਨਕੋਟ: ਪਠਾਨਕੋਟ ਕੈਂਟ ਸਟੇਸ਼ਨ 'ਤੇ ਜੰਮੂ ਤੋਂ ਆ ਰਹੀ ਗੁਵਹਾਟੀ ਐਕਸਪ੍ਰੈਸ ਰੇਲਗੱਡੀ ਨਾਲ ਵੱਡਾ ਹਾਦਸਾ ਹੋਣੋ ਟਲਿਆ। ਰੇਲਗੱਡੀ ਜਦੋਂ ਰੇਲਵੇ ਸਟੇਸ਼ਨ ਉੱਤੇ ਪੁੱਜੀ ਤਾਂ ਰੇਲਵੇ ਟਰੈਕ ਦੀ ਪਟੜੀ ਤੋਂ ਹੇਠਾਂ ਉਤਰ ਗਈ। ਗ਼ਨੀਮਤ ਰਹੀ ਕਿ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ।

ਵੇਖੋ ਵੀਡੀਓ

ਰੇਲਗੱਡੀ ਦੀ ਰਫ਼ਤਾਰ ਘੱਟ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਰੇਲਗੱਡੀ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਹਨ। ਜੰਮੂ ਜਾ ਰਹੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ।

ਫ਼ਿਲਹਾਲ, ਸਵਾਰੀਆਂ ਸੁਰੱਖਿਅਤ ਡੱਬਿਆਂ ਚੋਂ ਬਾਹਰ ਉਤਰ ਆਈਆਂ ਹਨ। ਪਠਾਨਕੋਟ ਸਟੇਸ਼ਨ 'ਤੇ ਰਿਕਵਰੀ ਯੂਨਿਟ ਜ਼ਰੀਏ ਡਿੱਬੇ ਨੂੰ ਦੁਬਾਰਾ ਪਟੜੀ 'ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਬਾਰੇ ਗੱਲ ਕਰਦੇ ਹੋਏ ਕਈ ਸਵਾਰੀਆਂ ਨੇ ਦੱਸਿਆ ਕਿ ਸਟੇਸ਼ਨ ਕੋਲ ਹੋਣ ਕਾਰਨ ਇਕ ਵੱਡਾ ਹਾਦਸਾ ਟਲ ਗਿਆ ਕਿਉਂਕਿ ਗੱਡੀ ਦੀ ਰਫ਼ਤਾਰ ਹੋਲੀ ਸੀ।

ਉੱਥੇ ਹੀ, ਅਧਿਕਾਰੀ ਕਿਸੇ ਤਰ੍ਹਾਂ ਦੀ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਕਤਰਾ ਰਹੇ ਹਨ ਅਤੇ ਹਾਦਸੇ ਦੇ ਕਾਰਨਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਰਹੇ।

ਇਹ ਵੀ ਪੜ੍ਹੋ: ਡਰੋਨ ਮਾਮਲਾ: 2 ਖ਼ਾਲਿਸਤਾਨੀ ਆਗੂਆਂ ਨੀਟਾ ਤੇ ਬੱਗਾ ਦੇ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.