ETV Bharat / state

Crop Destroyed: ਕਿਸਾਨਾਂ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ!

ਕਿਸਾਨਾਂ ਦੀ ਝੋਲੀ ਦਾਣੇ ਪੈਣ ਤੋਂ ਪਹਿਲਾਂ ਹੀ ਫ਼ਸਲ ਖੇਤਾਂ 'ਚ ਖਰਾਬ ਹੋ ਗਈ। ਇਸ ਨਾਲ ਕਿਸਾਨਾਂ ਨੂੰ ਬਹੁਤ ਘਾਟਾ ਪਿਆ ਹੈ।

ਕਿਸਾਨਾਂ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ!
ਕਿਸਾਨਾਂ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ!
author img

By

Published : Mar 18, 2023, 6:16 PM IST

ਕਿਸਾਨਾਂ ਦੀਆਂ ਖੁਸ਼ੀਆਂ ਨੂੰ ਲੱਗਿਆ ਗ੍ਰਹਿਣ!

ਪਠਾਨਕੋਟ: ਪੁੱਤਾਂ ਵਾਂਗ ਲਾਡ-ਪਿਆਰ ਨਾਲ 6 ਮਹੀਨੇ ਤੋਂ ਪਾਲੀ ਫ਼ਸਲ ਨੂੰ ਗ੍ਰਹਿਣ ਲੱਗ ਗਿਆ ਹੈ। ਦਿਨ ਰਾਤ ਇੱਕ ਕਰ ਕਿਸਾਨਾਂ ਵੱਲੋਂ ਕਣਕ ਦੀ ਰਾਖੀ ਕੀਤੀ ਜਾਂਦੀ ਹੈ। ਜਦੋਂ ਮੁੱਲ ਮੋੜਨ ਦੀ ਵਾਰੀ ਆਉਂਦੀ ਹੈ ਤਾਂ ਹਰ ਵਾਰ ਕਿਸਾਨਾਂ 'ਤੇ ਕੁਦਰਤ ਦੀ ਮਾਰ ਪੈ ਜਾਂਦੀ ਹੈ। ਇਸ ਵਾਰ ਵੀ ਕਿਸਾਨਾਂ ਨੂੰ 24 ਘੰਟੇ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਮੀਂਹ ਨੇ ਚਿੰਤਾਵਾਂ 'ਚ ਪਾ ਦਿੱਤਾ ਹੈ। ਕਿਸਾਨਾਂ ਨੂੰ ਇਸ ਵਾਰ ਆਸ ਸੀ ਕਿ ਹੁਣ ਤੱਕ ਮੌਸਮ ਸਾਫ਼ ਹੈ ਅਤੇ ਇਸ ਵਾਰ ਰੱਬ ਮਿਹਰਬਾਨ ਹੋਵੇਗਾ। ਪਰ ਸ਼ਾਇਦ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।

ਫ਼ਿਕਰਾਂ 'ਚ ਕਿਸਾਨ: ਖੇਤਾਂ 'ਚ ਖੜੀ ਸੁਨਿਹਰੀ ਫ਼ਸਲ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਆ ਜਾਂਦੀ ਹੈ, ਪਰ ਇਸ ਖਰਾਬ ਮੌਸਮ ਕਾਰਨ ਹੁਣ ਕਿਸਾਨਾਂ ਦੇ ਚਿਹਰੇ 'ਤੇ ਫਿਰਕਾਂ ਦੀਆਂ ਲਕੀਰਾਂ ਨਜ਼ਰ ਆ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਕਿ ਝੋਨੇ ਸਮੇਂ ਪਏ ਘਾਟੇ ਤੋਂ ਹੀ ਹਾਲੇ ਕਿਸਾਨ ਉਭਰੇ ਨਹੀਂ ਸਨ ਕਿ ਇਸ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਬਿਲਕੁਲ ਹੀ ਤੋੜ ਕੇ ਰੱਖ ਦਿੱਤਾ ਹੈ। ਕਈ ਕਿਸਾਨਾਂ ਦੀ ਸਾਰੀ ਕਣਕ ਹੀ ਵਿਛ ਗਈ ਹੈ। ਜਿਸ ਨਾਲ ਬਹੁਤ ਜਿਆਦਾ ਘਾਟਾ ਕਿਸਾਨਾਂ ਨੂੰ ਪਿਆ ਹੈ। ਕਿਸਾਨਾਂ ਦਾ ਕਹਿਣਾ ਕਿ ਕਿਸਾਨਾਂ ਵੱਲੋਂ ਫ਼ਸਲ 'ਤੇ ਬਹੁਤ ਖ਼ਰਚਾ ਕੀਤਾ ਜਾਂਦਾ ਹੈ। ਇਸ ਕੁਦਰਤ ਦੀ ਮਾਰ ਨੇ ਕਿਸਾਨਾਂ ਨੂੰ ਇਹ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਕਿਵੇਂ ਕਰਨਗੇ, ਆੜ੍ਹਤੀਆਂ ਦਾ ਕਰਜ਼ਾ ਕਿਵੇਂ ਮੋੜਾਂਗੇ।

ਸਰਕਾਰ ਨੂੰ ਅਪੀਲ: ਕੁਦਰਤ ਦੀ ਇਸ ਕਰੋਪੀ ਨਾਲ ਕਿਸਾਨਾਂ ਦੀਆਂ ਉਮੀਦਾਂ ਟੱੁਟ ਗਈਆਂ ਹਨ। ਜਿਸ ਨੂੰ ਲੈ ਕੇ ਹੁਣ ਕਿਸਾਨਾਂ ਨੇ ਹੁਣ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦਾ ਕੁੱਝ ਬੋਝ ਘੱਟ ਹੋ ਸਕੇ। ਅਕਸਰ ਹੀ ਜਦੋਂ ਕਿਸਾਨਾਂ 'ਤੇ ਕੁਦਰਤ ਦੀ ਮਾਰ ਪੈਂਦੀ ਤਾਂ ਕਿਸਾਨਾਂ ਨੂੰ ਸਰਕਾਰ ਤੋਂ ਹੀ ਸਹਾਰਾ ਹੁੰਦਾ ਹੈ ਪਰ ਇਹ ਵੇਖਣ ਨੂੰ ਮਿਲਦਾ ਹੈ ਕਿ ਕਿਸਾਨਾਂ ਤੱਕ ਪਹੁੰਚਣ ਵਾਲੀ ਸਰਕਾਰੀ ਮਦਦ ਬਹੁਤ ਸਮੇਂ ਬਾਅਦ ਕਿਸਾਨਾਂ ਨੂੰ ਮਿਲਦੀ ਹੈ। ਕਈ ਵਾਰ ਤਾਂ ਕਈ ਕਿਸਾਨ ਇਸ ਮਦਦ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਹੁਣ ਵੇਖਣਾ ਹੋਵੇਗਾ ਕਿ ਆਖਰ ਕਦੋਂ ਸਰਕਾਰ ਕਿਸਾਨਾਂ ਦੀ ਸੁਣਵਾਈ ਕਰਦੀ ਹੈ।

ਇਹ ਵੀ ਪੜ੍ਹੋ: G-20 Summit Amritsar: ਜੀ-20 ਸੰਮੇਲਨ ਦੇ ਦੂਸਰੇ ਸੈਸ਼ਨ 'ਚ ਹੋਵੇਗੀ ਲੇਬਰ ਦੀ ਗੱਲ, ਸੁਰੱਖਿਆ ਤਹਿਤ ਪੁਲਿਸ ਨੇ ਕੱਢਿਆ ਫਲੈਗ ਮਾਰਚ

ETV Bharat Logo

Copyright © 2024 Ushodaya Enterprises Pvt. Ltd., All Rights Reserved.