ਚੰਡੀਗੜ੍ਹ: ਪਿਛਲੇ ਸਾਲ ਇੰਨ੍ਹਾਂ ਹੀ ਦਿਨਾਂ ਵਿੱਚ ਪੰਜਾਬੀ ਸਿਨੇਮਾ ਦੀ ਖੂਬਸੂਰਤ ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਦੀਆਂ ਆਸਿਮ ਰਿਆਜ਼ ਨਾਲ ਵੱਖ ਹੋਣ ਦੀਆਂ ਖਬਰਾਂ ਦੇ ਜ਼ੋਰ ਫੜਿਆ ਸੀ, ਹੁਣ ਇੱਕ ਸਾਲ ਬਾਅਦ ਇਸ ਮਾਡਲ ਨੇ ਆਪਣੇ ਇੰਸਟਾਗ੍ਰਾਮ ਉਤੇ ਆਪਣੇ ਸੋਲੋ ਟ੍ਰਿਪ ਉਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਹੈ।
ਜੀ ਹਾਂ...ਦਰਅਸਲ ਹਾਲ ਹੀ ਵਿੱਚ ਹਿਮਾਂਸ਼ੀ ਖੁਰਾਨਾ ਨੇ ਆਪਣੇ ਇੰਸਟਾਗ੍ਰਾਮ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਨੂੰ ਅਦਾਕਾਰਾ ਨੇ 'ਸੋਲੋ ਟ੍ਰਿਪ' ਦੇ ਕੈਪਸ਼ਨ ਦੇ ਨਾਲ ਜੋੜਿਆ ਹੈ, ਇਸ ਪੋਸਟ ਵਿੱਚ ਅਦਾਕਾਰਾ ਨੇ ਕਾਫੀ ਸਾਰੀਆਂ ਤਸਵੀਰਾਂ ਵੀ ਸਾਂਝੀ ਕੀਤੀਆਂ ਹਨ, ਜਿਸ ਵਿੱਚ ਕ੍ਰਿਸਮਸ ਟ੍ਰੀ ਵੀ ਦੇਖਿਆ ਜਾ ਸਕਦਾ ਹੈ।
ਇਨ੍ਹਾਂ ਫੋਟੋਆਂ ਨੂੰ ਦਰਸ਼ਕ ਵੀ ਕਾਫੀ ਪਿਆਰ ਦੇ ਰਹੇ ਹਨ ਅਤੇ ਕੁਮੈਂਟ ਸੈਕਸ਼ਨ ਨੂੰ ਲਾਲ ਇਮੋਜੀ ਅਤੇ ਪਿਆਰ ਵਾਲੇ ਇਮੋਜੀ ਨਾਲ ਭਰ ਰਹੇ ਹਨ, ਇੱਕ ਨੇ ਲਿਖਿਆ, 'ਬਹੁਤ ਪਿਆਰਾ ਅਤੇ ਸੁੰਦਰ।' ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਹਿਮਾਂਸ਼ੀ ਖੁਰਾਨਾ ਦੀਆਂ ਫੋਟੋਆਂ ਦੀ ਤਾਰੀਫ਼ ਕਰ ਰਹੇ ਹਨ।
ਇਸ ਦੌਰਾਨ ਜੇਕਰ ਹਿਮਾਂਸ਼ੀ ਖੁਰਾਨਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨਿੱਜੀ ਜ਼ਿੰਦਗੀ ਅਤੇ ਰਿਸ਼ਤਿਆਂ ਨਾਲ ਜੁੜੇ ਕੁਝ ਵਿਵਾਦਾਂ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਿੰਦੂ ਬਣਦੀ ਰਹੀ ਹਸੀਨਾ ਅੱਜਕੱਲ੍ਹ ਆਪਣਾ ਪੂਰਾ ਧਿਆਨ ਆਪਣੇ ਕਰੀਅਰ ਉਤੇ ਕਰਦੀ ਨਜ਼ਰ ਆ ਰਹੀ ਹੈ, ਜਿਸ ਦਾ ਇੱਕ ਪ੍ਰੋਜੈਕਟ 'ਮਾਈ ਨੇਮ ਇਜ਼ ਏਕੇ 74' ਵੀ ਸ਼ਾਮਲ ਹੈ, ਜਿਸ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਅਮਰਪ੍ਰੀਤ ਜੀਐਸ ਛਾਬੜਾ ਵੱਲੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
- ਇਸ ਪੰਜਾਬੀ ਮੁਟਿਆਰ ਨੇ ਲਵਾਏ ਬਾਲੀਵੁੱਡ ਸੁੰਦਰੀਆਂ ਤੋਂ ਠੁਮਕੇ, ਪੰਜਾਬੀ ਗੀਤ ਉਤੇ ਖੂਬ ਨੱਚੀਆਂ ਹਸੀਨਾਵਾਂ, ਦੇਖੋ ਵੀਡੀਓ
- ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024
- ਇੱਕ ਦੇ ਪਈ ਜੁੱਤੀ ਅਤੇ ਇੱਕ ਉਤੇ ਚੱਲਦੇ ਸ਼ੋਅ ਦੌਰਾਨ ਹੋਇਆ ਜਾਨਲੇਵਾ ਹਮਲਾ, ਇਸ ਸਾਲ ਇੰਨ੍ਹਾਂ ਵੱਡੇ ਵਿਵਾਦਾਂ 'ਚ ਉਲਝੇ ਰਹੇ ਪੰਜਾਬੀ ਗਾਇਕ