ETV Bharat / bharat

ਪਤਾਲ 'ਚ ਵੇਖੋ ਜੰਨਤ ਦਾ ਨਾਜ਼ਾਰਾ, 12 ਪਿੰਡਾਂ 'ਚ ਸਿਰਫ਼ 5 ਘੰਟੇ ਤੱਕ ਹੁੰਦਾ ਹੈ ਦਿਨ, ਇਥੇ ਸਰਕਾਰ ਦਾ ਨਹੀਂ, ਇੰਨਾਂ ਦਾ ਹੈ ਰਾਜ, ਪੜ੍ਹੋ ਤਾਂ ਜਰਾ... - PATALKOT VILLAGE HISTORY FACTS

ਅਕਸਰ ਹੀ ਕਸ਼ਮੀਰ ਨੂੰ ਜੰਨਤ ਕਿਹਾ ਜਾਂਦਾ ਹੈ ਪਰ ਕਸ਼ਮੀਰ ਤੋਂ ਬਿਨਾਂ ਇਹ ਥਾਂ ਵੀ ਸਵਰਗ ਤੋਂ ਘੱਟ ਨਹੀਂ।

PATALKOT VILLAGE TRAVEL DESTINATION
ਪਤਾਲ 'ਚ ਵੇਖੋ ਜੰਨਤ ਦਾ ਨਾਜ਼ਾਰਾ (Etv Bharat, ਗ੍ਰਾਫ਼ਿਕਸ ਟੀਮ)
author img

By ETV Bharat Punjabi Team

Published : Dec 23, 2024, 4:57 PM IST

PATALKOT VILLAGE HISTORY FACTS : ਜਦੋਂ ਵੀ ਜੰਨਤ ਦਾ ਜ਼ਿਕਰ ਆਉਂਦਾ ਹੈ ਤਾਂ ਕਸ਼ਮੀਰ ਦਾ ਨਾਮ ਹਰ ਇੱਕ ਦੀ ਜ਼ੁਬਾਨ 'ਤੇ ਆਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇੱਕ ਥਾਂ ਹੋਰ ਵੀ ਹੈ ਜਿੱਥੇ ਸਵਰਗ ਵਰਗਾ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਇਹ ਨਜ਼ਾਰਾ ਬੇਹੱਦ ਅਨੰਦਮਈ ਹੁੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਹ ਜੰਨਤ ਕਿੱਥੇ ਹੈ? ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਥਾਂ ਭਾਰਤ ਵਿੱਚ ਹੀ ਹੈ।

ਪਤਾਲ 'ਚ ਸਵਰਗ

ਕਾਬਲੇਜ਼ਿਕਰ ਹੈ ਕਿ ਜ਼ਮੀਨ ਤੋਂ ਕਰੀਬ 3000 ਫੁੱਟ ਹੇਠਾਂ ਜਾਮਦਲ, ਹੇਰਾ ਕੱਚਰ, ਸੇਹਰਾ ਪਚਗੋਲ, ਸੁੱਖਾ ਭੰਡਰਮਾਊ ਆਦਿ ਕੁੱਲ 12 ਪਿੰਡ ਹਨ, ਜਿੱਥੇ ਦਿਨ ਵੇਲੇ ਵੀ ਸ਼ਾਮ ਦਾ ਨਜ਼ਾਰਾ ਹੁੰਦਾ ਹੈ। ਕਾਰਨ ਇਹ ਹੈ ਕਿ ਇਹ ਪਿੰਡ ਜ਼ਮੀਨ ਵਿੱਚ ਬਹੁਤ ਨੀਵੇਂ ਹਨ ਅਤੇ ਚਾਰੇ ਪਾਸਿਓਂ ਪਹਾੜਾਂ ਨਾਲ ਘਿਰੇ ਹੋਏ ਹਨ। ਇਸ ਕਾਰਨ ਸੂਰਜ ਦੀ ਰੌਸ਼ਨੀ ਪਹਾੜਾਂ ਨੂੰ ਟਕਰਾ ਕੇ ਇਨ੍ਹਾਂ ਪਿੰਡਾਂ ਤੱਕ ਨਹੀਂ ਪਹੁੰਚਦੀ। ਇੱਥੇ ਸਵੇਰ ਦੇ ਕਰੀਬ 10:00 ਤੋਂ 11:00 ਵਜੇ ਤੱਕ ਰੌਸ਼ਨੀ ਕੁਝ ਪਿੰਡਾਂ ਵਿੱਚ ਪਹੁੰਚ ਜਾਂਦੀ ਹੈ ਅਤੇ ਸ਼ਾਮ ਦੇ 3:00 ਵਜੇ ਇੰਝ ਲੱਗਦਾ ਹੈ ਜਿਵੇਂ ਰਾਤ ਹੋ ਗਈ ਹੋਵੇ। ਕੁੱਲ ਮਿਲਾ ਕੇ ਇੱਥੇ ਸਿਰਫ਼ 5 ਘੰਟੇ ਹੀ ਸੂਰਜ ਦੀ ਰੌਸ਼ਨੀ ਮਿਲਦੀ ਹੈ। ਫਿਰ ਵੀ ਇਹ ਸਥਾਨ ਆਪਣੀ ਕੁਦਰਤੀ ਸੁੰਦਰਤਾ ਲਈ ਮਸ਼ਹੂਰ ਹੈ।

PATALKOT VILLAGE TRAVEL DESTINATION
ਪਤਾਲ 'ਚ ਵੇਖੋ ਜੰਨਤ ਦਾ ਨਾਜ਼ਾਰਾ ((Etv Bharat))

3200 ਦੀ ਆਬਾਦੀ, ਤਿੰਨ ਪਿੰਡਾਂ 'ਚ ਹਨੇਰਾ

ਵਿਗਿਆਨ ਦੇ ਇਸ ਯੁੱਗ 'ਚ ਵੀ ਪਟਾਲਕੋਟ 'ਚ 3200 ਦੇ ਕਰੀਬ ਲੋਕ ਰਹਿੰਦੇ ਹਨ ਪਰ ਇਸ ਥਾਂ ਨਾ ਤਾਂ ਸਰੂਜ ਦੀ ਰੌਸ਼ਨੀ ਪਹੁੰਚਦੀ ਹੈ ਨਾ ਹੀ ਸਰਕਾਰੀ ਸਕੀਮਾਂ। ਤੁਹਾਨੂੰ ਦੱਸ ਦੇਈਏ ਕਿ ਇਹ ਪਤਾਲ 'ਚ ਜੰਨਤ ਵਰਗੀ ਥਾਂ ਮੱਧ ਪ੍ਰਦੇਸ਼ 'ਚ ਹੈ। ਭਾਵੇਂ ਕਿ ਇੱਥੇ 9 ਪਿੰਡਾਂ ਤੱਕ ਕੰਕਰੀਟ ਦੀਆਂ ਸੜਕਾਂ ਬਣ ਚੁੱਕੀਆਂ ਨੇ ਪਰ ਹਾਲੇ ਵੀ 3 ਪਿੰਡ ਅਜਿਹੇ ਨੇ ਜਿੱਥੇ ਆਸਾਨੀ ਨਾਲ ਪਹੁੰਚਣਾ ਸੰਭਵ ਨਹੀਂ ਸੂਰਜ ਦੀਆਂ ਕਿਰਨਾਂ ਵੀ ਇਨ੍ਹਾਂ ਪਿੰਡਾਂ ਤੱਕ ਨਹੀਂ ਪਹੁੰਚ ਸਕਦੀਆਂ, ਜਿਸ ਕਾਰਨ ਇੱਥੇ ਹਮੇਸ਼ਾ ਹਨੇਰਾ ਛਾਇਆ ਰਹਿੰਦਾ ਹੈ।

ਪਾਟਲਕੋਟ ਪਿੰਡ ਦੇ ਇਤਿਹਾਸਿਕ ਤੱਥ

ਪਾਤਾਲਕੋਟ ਦੇ ਭੜੀਆ ਕਬੀਲੇ 'ਤੇ ਖੋਜ ਕਰਨ ਵਾਲੇ ਪ੍ਰੋਫ਼ੈਸਰ ਡਾ. ਵਿਕਾਸ ਸ਼ਰਮਾ ਦਾ ਕਹਿਣਾ ਹੈ, ''ਇਥੋਂ ਦੇ ਲੋਕ ਸ਼ੁੱਧ ਕੁਦਰਤੀ ਵਾਤਾਵਰਨ 'ਚ ਰਹਿੰਦੇ ਹਨ, ਜਿੰਨ੍ਹਾਂ ਦਾ ਬਾਹਰੀ ਦੁਨੀਆਂ ਨਾਲ ਬਹੁਤਾ ਸਰੋਕਾਰ ਨਹੀਂ ਹੈ। ਹਾਲਾਂਕਿ, ਪਹਾੜਾਂ ਨਾਲ ਘਿਰੇ ਹੋਣ ਕਾਰਨ, ਸੂਰਜ ਦੀ ਰੌਸ਼ਨੀ ਉਨ੍ਹਾਂ ਕੋਲ ਦੇਰ ਨਾਲ ਪਹੁੰਚਦੀ ਹੈ ਅਤੇ ਜਲਦੀ ਚਲੀ ਜਾਂਦੀ ਹੈ, ਪਰ ਉਨ੍ਹਾਂ ਦੀ ਜੀਵਨ ਸ਼ੈਲੀ ਇੰਨੀ ਸੰਜਮੀ ਹੈ ਕਿ ਕੋਵਿਡ ਦੇ ਸਮੇਂ ਦੌਰਾਨ, ਪੂਰੇ 12 ਪਿੰਡਾਂ ਵਿੱਚ ਕੋਰੋਨਾ ਦਾ ਨਾਮੋ-ਨਿਸ਼ਾਨ ਤੱਕ ਨਹੀਂ ਸੀ"।

ਪਾਤਾਲਕੋਟ ਯਾਤਰਾ ਦੀ ਮੰਜ਼ਿਲ ਛਿੰਦਵਾੜਾ

ਇਹ ਅਨੋਖਾ ਪਿੰਡ ਉੱਚੀਆਂ ਪਹਾੜੀਆਂ ਦੀਆਂ ਨੀਹਾਂ ਵਿੱਚ ਵਸਿਆ ਹੋਇਆ ਹੈ। ਪਾਤਾਲਕੋਟ ਵਿੱਚ ਰਹਿਣ ਵਾਲੇ ਕਬੀਲਿਆਂ ਦੇ ਜੀਵਨ ਦਾ ਇੱਕੋ ਇੱਕ ਸਹਾਰਾ ਜੰਗਲ ਹੈ। ਸ਼ਹਿਦ ਅਤੇ ਮੋਟੇ ਅਨਾਜ ਵਰਗੇ ਮਧੂਮੱਖੀਆਂ ਦੁਆਰਾ ਜੰਗਲ ਵਿੱਚੋਂ ਪੈਦਾ ਕੀਤੇ ਉਤਪਾਦ ਉਨ੍ਹਾਂ ਦੇ ਜੀਵਨ ਦਾ ਮੁੱਖ ਸਹਾਰਾ ਹਨ। ਹੁਣ ਇੱਕ-ਦੋ ਪਿੰਡਾਂ ਵਿੱਚ ਕੋਡੋ ਕੁਟਕੀ ਅਤੇ ਬਲੇਰ ਦੀ ਖੇਤੀ ਕੀਤੀ ਜਾਂਦੀ ਹੈ ਪਰ ਇਨ੍ਹਾਂ ਤੋਂ ਇਲਾਵਾ ਬਾਕੀ ਸਾਰੇ ਪਿੰਡਾਂ ਦੇ ਲੋਕ ਜੰਗਲਾਂ ਦੀ ਮਦਦ ਨਾਲ ਰਹਿੰਦੇ ਹਨ। ਇੱਥੋਂ ਦੀਆਂ ਜੜ੍ਹੀਆਂ ਬੂਟੀਆਂ ਦੁਨੀਆਂ ਭਰ ਵਿੱਚ ਮਸ਼ਹੂਰ ਹਨ।

ਰਿਹਾਇਸ਼ੀ ਅਧਿਕਾਰਾਂ ਦਾ ਦਰਜਾ

ਪਾਤਾਲਕੋਟ ਵਿੱਚ ਕੀਮਤੀ ਜੜ੍ਹੀਆਂ ਬੂਟੀਆਂ ਦੀ ਮੌਜੂਦਗੀ ਕਾਰਨ ਸਰਕਾਰ ਨੇ ਵੀ ਇਸ ਨੂੰ ਜੈਵ ਵਿਿਭੰਨਤਾ ਵਾਲਾ ਖੇਤਰ ਐਲਾਨਿਆ ਹੋਇਆ ਹੈ। ਪਾਤਾਲਕੋਟ ਦੇ ਵਿਕਾਸ ਲਈ ਵੀ ਸਰਕਾਰ ਉਪਰਾਲੇ ਕਰ ਰਹੀ ਹੈ। ਭੜੀਆ ਕਬੀਲੇ ਦੇ ਉਥਾਨ ਲਈ ਤਤਕਾਲੀ ਸ਼ਿਵਰਾਜ ਸਰਕਾਰ ਨੇ ਵੀ ਹੈਬੀਟੇਟ ਰਾਈਟਸ ਤਹਿਤ ਕਬੀਲੇ ਨੂੰ ਪਾਤਲਕੋਟ ਦਾ ਮਾਲਕ ਬਣਾਇਆ ਸੀ। ਹੁਣ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਇੱਥੇ ਪਾਣੀ, ਜੰਗਲ ਅਤੇ ਜ਼ਮੀਨ 'ਤੇ ਅਧਿਕਾਰ ਨਹੀਂ ਲੈ ਸਕਦਾ। ਛਿੰਦਵਾੜਾ ਦੇਸ਼ ਦਾ ਪਹਿਲਾ ਅਜਿਹਾ ਜ਼ਿਲ੍ਹਾ ਵੀ ਬਣ ਗਿਆ ਸੀ, ਜਿੱਥੇ ਪ੍ਰਸ਼ਾਸਨ ਨੇ ਕਬਾਇਲੀ ਵਰਗ ਦੇ ਆਵਾਸਾਂ ਤਹਿਤ ਭੜੀਆ ਕਬੀਲੇ ਦੇ ਨਾਂ ’ਤੇ ਪਾਤਾਲਕੋਟ ਦਾ ਨਾਂ ਰੱਖਿਆ ਹੈ।

PATALKOT VILLAGE TRAVEL DESTINATION
ਪਤਾਲ 'ਚ ਵੇਖੋ ਜੰਨਤ ਦਾ ਨਾਜ਼ਾਰਾ (Etv Bharat)

ਐਡਵੈਂਚਰ ਫੈਸਟੀਵਲ 28 ਦਸੰਬਰ ਤੋਂ ਆਯੋਜਿਤ ਕੀਤਾ ਜਾਵੇਗਾ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਪਤਾਲਕੋਟ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ 28 ਦਸੰਬਰ ਤੋਂ 2 ਜਨਵਰੀ ਤੱਕ ਪਾਤਾਲਕੋਟ ਨੇੜੇ ਇਕ ਐਡਵੈਂਚਰ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ ਹੌਟ ਏਅਰ ਬੈਲੂਨ, ਪੈਰਾਗਲਾਈਡਿੰਗ ਅਤੇ ਕਈ ਦਿਲਚਸਪ ਖੇਡਾਂ ਕਰਵਾਈਆਂ ਜਾਣਗੀਆਂ। ਕੁਲੈਕਟਰ ਸ਼ਲਿੰਦਰ ਸਿੰਘ ਨੇ ਕਿਹਾ ਕਿ ਵੱਧ ਤੋਂ ਵੱਧ ਲੋਕ ਇੱਥੇ ਪਹੁੰਚਣ ਨੂੰ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਦੁਨੀਆਂ ਭਰ ਦੇ ਲੋਕ ਪਾਤਾਲਕੋਟ ਦੀ ਸੁੰਦਰਤਾ ਨਾਲ ਰੂਬਰੂ ਹੋ ਸਕਣ।

ETV Bharat Logo

Copyright © 2025 Ushodaya Enterprises Pvt. Ltd., All Rights Reserved.