ਲੁਧਿਆਣਾ: ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਦੇ ਵਿੱਚ ਕੁਛ ਮੁਲਜ਼ਮਾਂ ਵੱਲੋਂ ਇੱਕ ਸ਼ਖਸ ਤੋਂ 16 ਲੱਖ ਰੁਪਏ ਇਹ ਕਹਿ ਕੇ ਲੈ ਲਏ ਕਿ ਉਹ ਸੀਆਈਏ ਦੇ ਅਧਿਕਾਰੀ ਹਨ। ਨਕਲੀ ਪੁਲਿਸ ਮੁਲਾਜ਼ਮ ਬਣ ਕੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਤੋਂ ਬਾਅਦ ਪੀੜਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਉਸ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜੋ ਸ਼ਖਸ ਉਸ ਦੇ ਨਾਲ ਸੀ ਉਸ 'ਤੇ ਵੀ ਪਰਚਾ ਦਰਜ ਕੀਤਾ ਗਿਆ ਹੈ। ਚਾਰ ਤੋਂ ਪੰਜ ਅਣਪਛਾਤਿਆਂ ਦੇ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
16 ਲੱਖ ਦੀ ਕੀਤੀ ਗਈ ਲੁੱਟ
ਇਸ ਦੀ ਪੁਸ਼ਟੀ ਲੁਧਿਆਣਾ ਮਾਡਲ ਟਾਊਨ ਦੀ ਥਾਣਾ ਮੁਖੀ ਅਵਨੀਤ ਕੌਰ ਵੱਲੋਂ ਕੀਤੀ ਗਈ ਹੈ। ਇਸ ਸਬੰਧੀ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਸਵੇਰੇ ਇਸ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੇ ਕਿਹਾ ਕਿਸੇ ਸ਼ਖਸ ਦੇ ਦੱਸਣ ਮੁਤਾਬਿਕ 16 ਲੱਖ ਰੁਪਏ ਸਨ ਉਹ ਲੁੱਟ ਲਏ ਗਏ ਹਨ। ਦੱਸਿਆ ਕਿ ਜਿਹੜੇ ਮੁਲਜ਼ਮ ਆਏ ਸਨ, ਉਨ੍ਹਾਂ ਦੇ ਵਰਦੀ ਤਾਂ ਨਹੀਂ ਪਾਈ ਹੋਈ ਸੀ ਪਰ ਉਨ੍ਹਾਂ ਨੇ ਆਪਣੇ-ਆਪ ਨੂੰ ਸੀਆਈਏ ਦੇ ਅਧਿਕਾਰੀ ਦੱਸ ਕੇ ਜਰੂਰ ਇਹ ਕਾਰਵਾਈ ਕੀਤੀ ਹੈ।
ਹੋਟਲ ਵਿੱਚ ਲੱਗੇ ਕੈਮਰਿਆਂ ਦੀ ਸੀਸੀਟੀਵੀ ਆਈ ਸਾਹਮਣੇ
ਥਾਣਾ ਮੁਖੀ ਅਵਨੀਤ ਕੌਰ ਨੇ ਕਿਹਾ ਕਿ ਮੁਲਜ਼ਮਾਂ ਨੇ ਪੀੜਤ ਨੂੰ ਬਾਹਰ ਜਾਣ ਦਾ ਝਾਂਸਾ ਦੇ ਕੇ ਕਿਹਾ ਸੀ ਕਿ ਜੇਕਰ ਉਹ ਪੈਸੇ ਸ਼ੋਅ ਕਰ ਦਿੰਦਾ ਹੈ ਤਾਂ ਉਹ ਉਸਨੂੰ ਬਾਹਰ ਭੇਜ ਦੇਣਗੇ। ਪਰ ਅੱਜ ਜਦੋਂ ਉਹ ਹੋਟਲ ਦੇ ਵਿੱਚ ਪੈਸੇ ਲੈ ਕੇ ਆਇਆ ਤਾਂ ਉਸ ਤੋਂ ਇਹ ਪੈਸੇ ਲੁੱਟ ਲਏ ਗਏ। ਉਨ੍ਹਾਂ ਨੇ ਕਿਹਾ ਕਿ ਪੀੜਿਤ ਦੇ ਦੱਸਣ ਮੁਤਾਬਿਕ 16 ਲੱਖ ਰੁਪਏ ਉਸ ਦੇ ਕੋਲ ਸੀ। ਕਿਹਾ ਕਿ ਉਨ੍ਹਾਂ ਨੇ ਹੋਟਲ ਦੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
- ਪੰਜਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨੀ ਅੰਦੋਲਨ 'ਤੇ ਦਿੱਤਾ ਵੱਡਾ ਬਿਆਨ, ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਹਾ....
- ਖੰਨਾ ਵਿੱਚ ਨਗਰ ਕੌਂਸਲ ਚੋਣ ਲਈ ਵੋਟਿੰਗ ਜਾਰੀ, ਵਰ੍ਹਦੇ ਮੀਂਹ 'ਚ ਵੀ ਵੋਟਰ ਭੂਗਤਾ ਰਹੇ ਵੋਟ, ਪਹਿਲਾਂ ਈਵੀਐਮ ਟੁੱਟਣ ਕਰਕੇ ਰੱਦ ਹੋਈ ਸੀ ਚੋਣ
- ਯੂਪੀ 'ਚ ਵੱਡਾ ਐਨਕਾਉਂਟਰ: ਪੀਲੀਭੀਤ 'ਚ 3 ਖਾਲਿਸਤਾਨੀ ਸਮਰਥਕ ਢੇਰ, ਗੁਰਦਾਸਪੁਰ ਚੌਂਕੀ ਵਿੱਚ ਕੀਤਾ ਸੀ ਗ੍ਰੇਨੇਡ ਹਮਲਾ