ਚੰਡੀਗੜ੍ਹ: ਸੋਨਮ ਬਾਜਵਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ, ਸੁੰਦਰੀ ਆਏ ਦਿਨ ਆਪਣੀਆਂ ਸ਼ਾਨਦਾਰ ਫੋਟੋਆਂ ਅਤੇ ਵੀਡੀਓਜ਼ ਕਾਰਨ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਰਹਿੰਦੀ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਇਸ ਸ਼ਾਨਦਾਰ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜੋ ਸਭ ਦਾ ਧਿਆਨ ਖਿੱਚ ਰਹੀ ਹੈ।
ਜੀ ਹਾਂ...ਦਰਅਸਲ, ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ 'ਕਦੇ ਨਾਲੋਂ ਦੇਰ ਨਾਲ ਬਿਹਤਰ।' ਕੈਪਸ਼ਨ ਨਾਲ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅਤੇ ਨਰਗਿਸ ਫਾਖਰੀ ਨਾਲ ਪੰਜਾਬੀ ਗੀਤ ਉਤੇ ਨੱਚਦੀ ਨਜ਼ਰੀ ਪੈ ਰਹੀ ਹੈ, ਵੀਡੀਓ ਵਿੱਚ ਤਿੰਨਾਂ ਸੁੰਦਰੀਆਂ ਨੇ ਪੰਜਾਬੀ ਪਹਿਰਾਵਾ ਪਾਇਆ ਹੋਇਆ ਹੈ, ਤਿੰਨੋਂ ਰੁਪਿੰਦਰ ਹਾਂਡਾ ਦੇ ਗੀਤ 'ਪਿੰਡ ਦੇ ਗੇੜੇ' ਉਤੇ ਇੱਕ ਦੂਜੇ ਨਾਲ ਮੇਲ ਖਾ ਕੇ ਡਾਂਸ ਕਰ ਰਹੀਆਂ ਹਨ। ਤਿੰਨਾਂ ਨੇ ਆਪਣੇ ਇੱਕ ਪੰਜਾਬੀ ਕੁੜੀ ਦੀ ਤਰ੍ਹਾਂ ਵਾਲ਼ ਬੰਨ੍ਹੇ ਹੋਏ ਹਨ।
ਵੀਡੀਓ ਦੇਖ ਕੇ ਕੀ ਬੋਲੇ ਪ੍ਰਸ਼ੰਸਕ
ਹੁਣ ਇਸ ਵੀਡੀਓ ਨੂੰ ਪ੍ਰਸ਼ੰਸਕ ਅਤੇ ਸਿਤਾਰੇ ਕਾਫੀ ਪਿਆਰ ਦੇ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ, ਮੌਨੀ ਰਾਏ ਨੇ ਇਸ ਵੀਡੀਓ ਉਤੇ 'ਸੋ ਕਿਊਟ' ਲਿਖਿਆ। ਇਸ ਤੋਂ ਇਲਾਵਾ ਜੈਕਨੀਲ ਨੇ ਖੁਦ ਲਿਖਿਆ, 'ਮੈਨੂੰ ਲੱਗਦਾ ਹੈ ਕਿ ਸਾਨੂੰ ਹੋਰ ਰੀਲਾਂ ਬਣਾਉਣੀਆਂ ਚਾਹੀਦੀਆਂ ਹਨ।' ਇਸ ਤੋਂ ਇਲਾਵਾ ਪ੍ਰਸ਼ੰਸਕਾਂ ਨੇ ਵੀ ਕਾਫੀ ਪਿਆਰੇ-ਪਿਆਰੇ ਕੁਮੈਂਟ ਕੀਤੇ ਹਨ।
ਸੋਨਮ ਬਾਜਵਾ ਦਾ ਵਰਕਫਰੰਟ
ਇਸ ਦੌਰਾਨ ਜੇਕਰ ਸੋਨਮ ਬਾਜਵਾ ਬਾਰੇ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਫਿਲਮ 'ਹਾਊਸਫੁੱਲ 5' ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਅਭਿਸ਼ੇਕ ਬੱਚਨ, ਫਰਦੀਨ ਖਾਨ, ਚੰਕੀ ਪਾਂਡੇ, ਨਾਨਾ ਪਾਟੇਕਰ, ਜੈਕੀ ਸਰਾਫ਼, ਚਿਤਰਾਂਗਦਾ ਸਿੰਘ, ਜੈਕਲੀਨ ਫਰਨਾਂਡੀਜ਼ ਅਤੇ ਨਰਗਿਸ ਫਾਰਖੀ ਸਮੇਤ ਸ਼ਾਨਦਾਰ ਕਾਸਟ ਹੈ। ਇਹ ਫਿਲਮ 6 ਜੂਨ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਸੋਨਮ ਕਈ ਹੋਰ ਹਿੰਦੀ ਪੰਜਾਬੀ ਫਿਲਮਾਂ ਨੂੰ ਲੈ ਕੇ ਸੁਰਖ਼ੀਆਂ ਬਟੋਰ ਰਹੀ ਹੈ।
ਇਹ ਵੀ ਪੜ੍ਹੋ:
- ਇੱਕ ਦੇ ਪਈ ਜੁੱਤੀ ਅਤੇ ਇੱਕ ਉਤੇ ਚੱਲਦੇ ਸ਼ੋਅ ਦੌਰਾਨ ਹੋਇਆ ਜਾਨਲੇਵਾ ਹਮਲਾ, ਇਸ ਸਾਲ ਇੰਨ੍ਹਾਂ ਵੱਡੇ ਵਿਵਾਦਾਂ 'ਚ ਉਲਝੇ ਰਹੇ ਪੰਜਾਬੀ ਗਾਇਕ
- ਇੱਕ ਨੇ ਕੀਤੀ 100 ਕਰੋੜ ਦੀ ਕਮਾਈ ਅਤੇ ਕਈ ਰਹੀਆਂ ਸੁਪਰ ਫਲਾਪ, ਪੰਜਾਬੀ ਫਿਲਮਾਂ ਦੇ ਮਾਮਲੇ 'ਚ ਕੁੱਝ ਇਸ ਤਰ੍ਹਾਂ ਦਾ ਰਿਹਾ ਸਾਲ 2024
- 67 ਸਾਲ ਦੀ ਉਮਰ 'ਚ 25 ਵਰਗਾ ਦਿਖਦਾ ਹੈ ਇਹ ਬਾਲੀਵੁੱਡ ਅਦਾਕਾਰ, ਐਕਟਿੰਗ ਨਾਲ ਇਸ ਤਰ੍ਹਾਂ ਜਿੱਤ ਰਿਹਾ ਪ੍ਰਸ਼ੰਸਕਾਂ ਦਾ ਦਿਲ