ETV Bharat / politics

ਜਾਣੋ, ਗੁਰਪ੍ਰੀਤ ਗੋਗੀ ਕਿਵੇਂ ਬਣੇ ਕਾਂਗਰਸੀ ਕੌਂਸਲਰ ਤੋਂ ਆਪ ਐਮਐਲਏ, ਗੋਗੀ ਨੂੰ ਆਪਣਾ ਲੱਕੀ ਸਕੂਟਰ ਸੀ ਬੇਹੱਦ ਪਿਆਰਾ - GURPREET GOGI BASSI

ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦਾ ਦੇਹਾਂਤ ਹੋ ਗਿਆ ਹੈ। ਗੋਲੀ ਲੱਗਣ ਨਾਲ ਇਹ ਮੰਦਭਾਗੀ ਘਟਨਾ ਵਾਪਰੀ। ਜਾਣੋ ਉਨ੍ਹਾਂ ਦੇ ਸਿਆਸੀ ਸਫ਼ਰ ਬਾਰੇ।

Gurpreet Gogi Profile
ਗੁਰਪ੍ਰੀਤ ਗੋਗੀ ਦੀ ਪ੍ਰੋਫਾਈਲ (ETV Bharat)
author img

By ETV Bharat Punjabi Team

Published : Jan 11, 2025, 7:32 AM IST

ਲੁਧਿਆਣਾ: ਪੱਛਮੀ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਗੁਰਪ੍ਰੀਤ ਗੋਗੀ ਦਾ ਦੇਰ ਰਾਤ ਦੇਹਾਂਤ ਹੋ ਗਿਆ ਹੈ। ਗੁਰਪ੍ਰੀਤ ਗੋਗੀ ਦੀ ਉਮਰ 57 ਸਾਲ ਦੀ ਸੀ, ਜੋ ਆਪਣੇ ਘਰ ਅੰਦਰ ਹੀ ਭੇਦਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਜਖ਼ਮੀ ਹੋਏ ਅਤੇ ਫਿਰ ਦਮ ਤੋੜ ਦਿੱਤਾ।

Gurpreet Gogi Profile
AAP MLA ਗੁਰਪ੍ਰੀਤ ਗੋਗੀ ਦੀ ਫਾਈਲ ਫੋਟੋ (ਸੋਸ਼ਲ ਮੀਡੀਆ)

ਕਾਂਗਰਸ ਨਾਲ ਸ਼ੁਰੂ ਹੋਇਆ ਸੀ ਸਿਆਸੀ ਸਫ਼ਰ

ਗੁਰਪ੍ਰੀਤ ਗੋਗੀ ਨੇ ਆਪਣਾ ਸਿਆਸੀ ਸਫਰ ਕਾਂਗਰਸ ਨਾਲ ਸ਼ੁਰੂ ਕੀਤਾ ਸੀ, ਜਿੱਥੋਂ 3 ਵਾਰ ਲਗਾਤਾਰ ਕੌਂਸਲਰ ਰਹਿਣ ਤੋਂ ਬਾਅਦ ਉਨ੍ਹਾਂ ਨੂੰ ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਵੀ ਦਿੱਤਾ ਗਿਆ। ਸਾਲ 2017 ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਸ ਵੇਲੇ ਗੁਰਪ੍ਰੀਤ ਗੋਗੀ ਨੂੰ ਇੰਡਸਟਰੀ ਦਾ ਚੇਅਰਮੈਨ ਬਣਾਇਆ ਗਿਆ।

Gurpreet Gogi Profile
ਆਪ ਵਿਧਾਇਕ ਗੁਰਪ੍ਰੀਤ ਗੋਗੀ ਸਿਆਸਤ ਵਿੱਚ ਹਮੇਸ਼ਾ ਐਕਟਿਵ ਰਹੇ (ਸੋਸ਼ਲ ਮੀਡੀਆ)

ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਅਤੇ ਬਣੇ ਵਿਧਾਇਕ

ਸਾਲ 2022 ਵਿੱਚ ਜਦੋਂ ਕਾਂਗਰਸ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ, ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਹੀ ਗੁਰਪ੍ਰੀਤ ਗੋਗੀ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਇਸ ਤੋਂ ਬਾਅਦ ਸਾਲ 2022 ਵਿੱਚ ਉਨ੍ਹਾਂ ਨੇ ਲੁਧਿਆਣਾ ਦੇ ਪੱਛਮੀ ਹਲਕੇ ਤੋਂ ਚੋਣ ਲੜੀ ਅਤੇ ਉਹ ਜੇਤੂ ਰਹੇ। ਉਨ੍ਹਾਂ ਨੂੰ 40 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਸਨ। ਗੋਗੀ ਵੱਲੋਂ ਕਾਂਗਰਸ ਦੇ ਕੈਬਨਿਟ ਮੰਤਰੀ ਰਹੇ ਭਾਰਤ ਭੂਸ਼ਣ ਆਸ਼ੂ ਨੂੰ ਹਰਾਇਆ ਗਿਆ ਸੀ। ਇੰਨਾਂ ਹੀ ਨਹੀਂ, ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ ਇੰਦਰ ਗਰੇਵਾਲ ਅਤੇ ਭਾਜਪਾ ਦੇ ਵਿਕਰਮ ਸੰਧੂ ਨੂੰ ਹਰਾ ਕੇ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਤੋਂ ਐਮਐਲਏ ਬਣੇ।

Gurpreet Gogi Profile
ਗੁਰਪ੍ਰੀਤ ਗੋਗੀ ਨੇ ਆਪਣੀ ਸਰਕਾਰ ਖਿਲਾਫ ਕੀਤਾ ਸੀ ਪ੍ਰਦਰਸ਼ਨ (ETV Bharat)

ਗੋਗੀ ਦਾ ਬੇਬਾਕ ਅੰਦਾਜ, ਇਸ ਕਰਕੇ ਰਹੇ ਚਰਚਾ ਦਾ ਵਿਸ਼ਾ

ਗੁਰਪ੍ਰੀਤ ਗੋਗੀ ਅਕਸਰ ਹੀ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਰਹੇ। ਉਨ੍ਹਾਂ ਵੱਲੋਂ ਆਪਣੀ ਹੀ ਸਰਕਾਰ ਦੇ ਖਿਲਾਫ ਜਾ ਕੇ ਬੁੱਢੇ ਨਾਲੇ ਲਈ ਰੱਖਿਆ ਨਹੀਂ ਪੱਥਰ ਵੀ ਤੋੜਿਆ ਗਿਆ,ਇਸ ਕਾਰਣ ਉਹ ਕਾਫੀ ਸੁਰਖੀਆਂ ਵਿੱਚ ਰਹੇ।

ਗੁਰਪ੍ਰੀਤ ਗੁਗੀ ਲਗਭਗ 23 ਸਾਲ ਕਾਂਗਰਸ ਵਿੱਚ ਰਹੇ ਸੀ। ਹਾਲ ਹੀ ਵਿੱਚ ਹੋਈਆਂ ਨਗਰ ਨਿਗਮ ਚੋਣਾਂ 2024 ਵਿੱਚ ਪਤਨੀ ਡਾਕਟਰ ਸੁਖਚੈਨ ਕੌਰ ਵਾਰਡ ਨੰਬਰ 61 ਤੋਂ ਮਹਿਜ਼ 86 ਵੋਟਾਂ ਤੋਂ ਹਾਰ ਗਏ ਸਨ। ਉਸ ਤੋਂ ਬਾਅਦ ਗੁਰਪ੍ਰੀਤ ਗੋਗੀ ਵੱਲੋਂ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ।

Gurpreet Gogi Profile
ਗੁਰਪ੍ਰੀਤ ਗੋਗੀ ਦਾ ਲੱਕੀ ਸਕੂਟਰ (ETV Bharat)

ਆਪਣੇ ਲੱਕੀ ਸਕੂਟਰ ਨਾਲ ਪਿਆਰ

ਚੋਣਾਂ ਦੌਰਾਨ ਗੁਰਪ੍ਰੀਤ ਗੋਗੀ ਆਪਣੇ ਲੱਕੀ ਸਕੂਟਰ ਕਰਕੇ ਹਰ ਵਾਰ ਚਰਚਾ ਵਿੱਚ ਰਹਿੰਦੇ ਸਨ। ਉਹ ਜਦੋਂ ਵੀ ਚੋਣਾਂ ਲੜਦੇ ਸਨ, ਤਾਂ ਨਾਮਜ਼ਦਗੀਆਂ ਦਾਖਲ ਕਰਨ ਲਈ ਹਮੇਸ਼ਾ ਆਪਣੇ ਲੱਕੀ ਸਕੂਟਰ ਉੱਤੇ ਹੀ ਨਿਕਲਦੇ ਸੀ। ਹਾਲ ਹੀ ਵਿੱਚ, ਵਿਧਾਇਕ ਗੁਰਪ੍ਰੀਤ ਗੋਗੀ ਆਪਣੀ ਪਤਨੀ ਸੁਖਚੈਨ ਨਾਲ ਸਕੂਟਰ 'ਤੇ ਹੀ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਸੀ ਕਿ 'ਇਹ ਮੇਰਾ ਲੱਕੀ ਸਕੂਟਰ ਹੈ। ਇਸ ਨਾਲ ਹੀ ਮੈਂ ਬਹੁਤ ਸਫ਼ਰ ਤੈਅ ਕੀਤਾ ਹੈ।'

ETV Bharat Logo

Copyright © 2025 Ushodaya Enterprises Pvt. Ltd., All Rights Reserved.