ETV Bharat / entertainment

ਖੂਨ ਨਾਲ ਲੱਥਪੱਥ ਨਜ਼ਰ ਆਏ ਦਿਲਜੀਤ ਦੁਸਾਂਝ, ਜਾਣੋ ਕਦੋਂ ਰਿਲੀਜ਼ ਹੋਏਗੀ ਜਸਵੰਤ ਸਿੰਘ ਖਾਲੜਾ ਉਤੇ ਆਧਾਰਿਤ ਅਦਾਕਾਰ ਦੀ ਇਹ ਫਿਲਮ - FILM PUNJAB 95

ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਆਪਣੀ ਨਵੀਂ ਫਿਲਮ 'ਪੰਜਾਬ 95' ਦੀਆਂ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

Diljit Dosanjh
Diljit Dosanjh (getty)
author img

By ETV Bharat Entertainment Team

Published : Jan 11, 2025, 10:41 AM IST

ਚੰਡੀਗੜ੍ਹ: ਪੰਜਾਬੀ ਮਨੋਰੰਜਨ ਜਗਤ ਦੇ ਚਮਕਦੇ ਸਿਤਾਰੇ ਦਿਲਜੀਤ ਦੁਸਾਂਝ ਇਸ ਸਮੇਂ ਆਪਣੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ 'ਪੰਜਾਬ 95' ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਹ ਫਿਲਮ ਆਪਣੇ ਵਿਸ਼ੇ ਕਾਰਨ ਲੰਬੇ ਸਮੇਂ ਤੋਂ ਅਟਕੀ ਹੋਈ ਹੈ। ਹਾਲਾਂਕਿ ਹੁਣ ਲੱਗਦਾ ਹੈ ਕਿ ਇਹ ਫਿਲਮ ਜਲਦ ਹੀ ਰਿਲੀਜ਼ ਹੋ ਸਕਦੀ ਹੈ, ਕਿਉਂਕਿ ਹਾਲ ਹੀ 'ਚ ਦਿਲਜੀਤ ਨੇ ਇਸ ਫਿਲਮ ਬਾਰੇ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਸ਼ਾਨਦਾਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।

ਦਿਲਜੀਤ ਨੇ ਸਾਂਝੀ ਕੀਤੀ ਪੋਸਟ

ਗਾਇਕ ਦੁਸਾਂਝ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਅਤੇ ਲਿਖਿਆ, 'ਫਿਲਮ ਫਰਵਰੀ 'ਚ ਰਿਲੀਜ਼ ਹੋ ਰਹੀ ਹੈ।' ਇਸ ਦੇ ਨਾਲ ਹੀ ਅਦਾਕਾਰ ਨੇ ਇੰਸਟਾਗ੍ਰਾਮ ਪੋਸਟ 'ਤੇ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ, 'ਮੈਂ ਹਨੇਰੇ ਨੂੰ ਚੁਣੌਤੀ ਦੇ ਰਿਹਾ ਹਾਂ। ਪੰਜਾਬ 95।' ਤੁਹਾਨੂੰ ਦੱਸ ਦੇਈਏ ਕਿ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਗਾਇਕ ਖੂਨ ਵਿੱਚ ਲੱਥਪੱਥ ਨਜ਼ਰ ਆ ਰਹੇ ਹਨ। ਤਸਵੀਰਾਂ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀਆਂ ਹਨ।

ਤਸਵੀਰਾਂ ਦੇਖ ਕੇ ਕੀ ਬੋਲੇ ਪ੍ਰਸ਼ੰਸਕ

ਹੁਣ ਦੁਸਾਂਝ ਦੀ ਪੋਸਟ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇੱਕ ਨੇ ਲਿਖਿਆ, "ਮੈਨੂੰ ਖੁਸ਼ੀ ਹੈ ਕਿ ਦੁਨੀਆ ਇਸ ਫਿਲਮ ਨੂੰ ਦੇਖ ਸਕੇਗੀ ਅਤੇ ਜਸਵੰਤ ਸਿੰਘ ਖਾਲੜਾ ਬਾਰੇ ਜਾਣ ਸਕੇਗੀ।" ਇੱਕ ਹੋਰ ਨੇ ਲਿਖਿਆ, "ਸਿਰਫ਼ ਦਿਲਜੀਤ ਹੀ ਅਜਿਹੇ ਕਿਰਦਾਰ ਨਿਭਾ ਸਕਦਾ ਹੈ।" ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਨੇ ਫਿਲਮ ਦੇ ਜਲਦ ਰਿਲੀਜ਼ ਹੋਣ ਦੀ ਖਬਰ ਜਾਣ ਕੇ ਖੁਸ਼ੀ ਜ਼ਾਹਰ ਕੀਤੀ।

ਕਿਸ ਮੁੱਦੇ ਉਤੇ ਆਧਾਰਿਤ ਹੈ ਫਿਲਮ

ਦਿਲਜੀਤ ਦੁਸਾਂਝ ਦੀ ਫਿਲਮ 'ਪੰਜਾਬ 95' ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਹੈ। ਫਿਲਮ ਦਾ ਨਿਰਦੇਸ਼ਨ ਹਨੀ ਤ੍ਰੇਹਨ ਨੇ ਕੀਤਾ ਹੈ। ਇਹ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ ਹੈ। ਇਹ ਰੋਨੀ ਸਕਰੂਵਾਲਾ ਦੁਆਰਾ ਨਿਰਮਿਤ ਹੈ। ਨਿਰਮਾਤਾਵਾਂ ਨੇ ਪਹਿਲਾਂ ਫਿਲਮ ਦਾ ਸਿਰਲੇਖ 'ਘੱਲੂਘਾਰਾ' ਰੱਖਿਆ ਸੀ, ਪਰ ਬਾਅਦ ਵਿੱਚ ਇਸਨੂੰ ਬਦਲ ਕੇ 'ਪੰਜਾਬ 95' ਕਰ ਦਿੱਤਾ ਗਿਆ।

ਉਲੇਖਯੋਗ ਹੈ ਕਿ ਕਹਾਣੀ ਬਹੁਤ ਹੀ ਸੰਵੇਦਨਸ਼ੀਲ ਮੁੱਦੇ 'ਤੇ ਹੈ। ਇਸ ਕਾਰਨ ਸੈਂਸਰ ਬੋਰਡ ਇਸ ਫਿਲਮ ਨੂੰ ਲੈ ਕੇ ਸਾਵਧਾਨੀ ਨਾਲ ਕਦਮ ਚੁੱਕ ਰਿਹਾ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਫਿਲਮ 'ਤੇ 85 ਕੱਟ ਲਗਾਏ ਜਾਣਗੇ ਪਰ ਰਿਵੀਜ਼ਨ ਕਮੇਟੀ ਕੋਲ ਜਾਣ ਤੋਂ ਬਾਅਦ ਕਿਹਾ ਗਿਆ ਕਿ ਇਸ 'ਤੇ 120 ਕੱਟ ਲਗਾਏ ਜਾਣਗੇ। ਹਾਲਾਂਕਿ ਫਿਲਮ 'ਤੇ ਕਿੰਨੀ ਕੈਂਚੀ ਵਰਤੀ ਗਈ ਹੈ, ਇਸ ਬਾਰੇ ਅਧਿਕਾਰਤ ਜਾਣਕਾਰੀ ਅਜੇ ਆਉਣੀ ਬਾਕੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.