ETV Bharat / entertainment

ਬਾਲੀਵੁੱਡ ਫਿਲਮ ਵਿੱਚ ਨਜ਼ਰ ਆਏ ਪੰਜਾਬੀ ਅਦਾਕਾਰ ਸਮਰ ਗਿੱਲ, ਚਾਰੇ-ਪਾਸੇ ਤੋਂ ਮਿਲ ਰਹੀ ਹੈ ਪ੍ਰਸ਼ੰਸਾ - SAMAR GILL

ਹਾਲ ਹੀ ਵਿੱਚ ਸੋਨੂੰ ਸੂਦ ਦੀ ਫਿਲਮ 'ਫਤਹਿ' ਦਾ ਪ੍ਰਭਾਵੀ ਹਿੱਸਾ ਪੰਜਾਬੀ ਅਦਾਕਾਰ ਸਮਰ ਗਿੱਲ ਨੂੰ ਬਣਾਇਆ ਗਿਆ ਹੈ।

ਸਮਰ ਗਿੱਲ
ਸਮਰ ਗਿੱਲ (ਈਟੀਵੀ ਭਾਰਤ)
author img

By ETV Bharat Entertainment Team

Published : Jan 11, 2025, 11:37 AM IST

ਚੰਡੀਗੜ੍ਹ: ਬਾਲੀਵੁੱਡ ਗਲਿਆਰਿਆਂ ਵਿੱਚ ਇੰਨੀ ਦਿਨੀਂ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਹਿੰਦੀ ਫਿਲਮ 'ਫਤਹਿ', ਜਿਸ ਨਾਲ ਪ੍ਰਭਾਵੀ ਹਿੰਦੀ ਸਿਨੇਮਾ ਪਾਰੀ ਵੱਲ ਵੱਧ ਚੁੱਕੇ ਹਨ ਪੰਜਾਬ ਮੂਲ ਅਦਾਕਾਰ ਸਮਰ ਗਿੱਲ, ਜੋ ਅਪਣੀ ਇਸ ਪਲੇਠੀ ਫਿਲਮ ਨੂੰ ਲੈ ਕੇ ਚਾਰੇ-ਪਾਸੇ ਤੋਂ ਚਰਚਾ ਅਤੇ ਸਲਾਹੁਤਾ ਬਟੋਰ ਰਹੇ ਹਨ।

'ਜੀ ਸਟੂਡਿਓਜ਼' ਅਤੇ 'ਸ਼ਕਤੀ ਸਾਗਰ ਪ੍ਰੋਡੋਕਸ਼ਨ ਹਾਊਸ' ਵੱਲੋਂ ਪੇਸ਼ ਕੀਤੀ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੋਨੂੰ ਸੂਦ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਵਿੱਚ ਲੀਡ ਭੂਮਿਕਾ ਵਿੱਚ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਨਜ਼ਰ ਆਉਣਗੇ ਅਦਾਕਾਰ ਸਮਰ ਗਿੱਲ।

ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ, ਹਿਮਾਚਲ ਪ੍ਰਦੇਸ਼ ਅਤੇ ਅਮਰੀਕਾ ਵਿਖੇ ਫਿਲਮਾਈ ਗਈ ਉਕਤ ਕ੍ਰਾਈਮ ਥ੍ਰਿਲਰ ਫਿਲਮ ਦੀ ਸਟਾਰ-ਕਾਸਟ ਵਿੱਚ ਹਿੰਦੀ ਸਿਨੇਮਾ ਦੇ ਕਈ ਮੰਨੇ-ਪ੍ਰਮੰਨੇ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਜੈਕਲਿਨ ਫਰਨਾਂਡਿਸ, ਨਸੀਰੂਦੀਨ ਸ਼ਾਹ, ਜੱਸੀ ਸਿੰਘ, ਸ਼ੀਬਾ ਅਕਾਸ਼ਦੀਪ ਸਿੰਘ, ਅਕਾਸ਼ਦੀਪ ਸ਼ੁਮਾਰ ਹਨ, ਜਿੰਨ੍ਹਾਂ ਦਰਮਿਆਨ ਅਦਾਕਾਰ ਸਮਰ ਗਿੱਲ ਦੁਆਰਾ ਪੰਜਾਬ ਪੁਲਿਸ ਮੁਲਾਜ਼ਮ ਦੀ ਭੂਮਿਕਾ ਨੂੰ ਬੇਹੱਦ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ।

ਸਾਲ 2023 ਵਿੱਚ ਸਟ੍ਰੀਮ ਹੋਈ ਨੈੱਟਫਲਿਕਸ ਸੀਰੀਜ਼ 'ਸਕੂਪ' ਦਾ ਵੀ ਅਹਿਮ ਹਿੱਸਾ ਰਹੇ ਇਹ ਹੋਣਹਾਰ ਅਦਾਕਾਰ, ਜਿਸ ਨੂੰ ਸੁਪ੍ਰਸਿੱਧ ਨਿਰਦੇਸ਼ਕ ਹੰਸਲ ਮਹਿਤਾ ਦੁਆਰਾ ਨਿਰਦੇਸ਼ਤ ਕੀਤਾ ਗਿਆ।

ਪੰਜਾਬ ਤੋਂ ਬਾਅਦ ਹੁਣ ਮੁੰਬਈ ਨਗਰੀ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਅਦਾਕਾਰ ਸਮਰ ਗਿੱਲ ਅਨੁਸਾਰ ਪਹਿਲੀ ਹੀ ਫਿਲਮ ਵਿੱਚ ਮੰਝੇ ਹੋਏ ਸਟਾਰਜ਼ ਨਾਲ ਕੰਮ ਕਰਨਾ ਉਨ੍ਹਾਂ ਦੇ ਲਈ ਯਾਦਗਾਰੀ ਸਿਨੇਮਾ ਅਨੁਭਵ ਰਿਹਾ ਹੈ, ਜਿਸ ਦੌਰਾਨ ਸੀਨੀਅਰਜ਼ ਐਕਟਰਜ਼ ਪਾਸੋਂ ਕਾਫ਼ੀ ਕੁਝ ਸਿੱਖਣ ਸਮਝਣ ਨੂੰ ਮਿਲਿਆ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.