ਅੰਮ੍ਰਿਤਸਰ: ਬੀਤੇ ਦਿਨੀਂ ਜ਼ਿਲ੍ਹੇ ਦੇ ਟਾਲੀ ਵਾਲੇ ਚੌਂਕ ਦੇ ਵਿੱਚ ਉਸ ਵੇਲੇ ਮਹੌਲ ਤਨਾਪੂਰਨ ਬਣ ਗਿਆ ਜਦੋਂ ਸੋਨੇ ਦੇ ਲੈਣ ਦੇਣ ਨੂੰ ਲੈ ਕੇ ਇੱਕ ਵਿਅਕਤੀ ਵੱਲੋਂ ਨੌਜਵਾਨ ਦੇ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ ਤੌਰ 'ਤੇ ਨਜ਼ਰ ਆ ਰਿਹਾ ਹੈ ਕਿ ਦੁਕਾਨ ਦੇ ਅੰਦਰੋਂ ਇੱਕ ਵਿਅਕਤੀ ਗੁੱਸੇ ਵਿੱਚ ਨਿਕਲਦਾ ਹੈ ਅਤੇ ਦੁਜਾ ਉਸ ਦੇ ਮਗਰ ਆਉਂਦਾ ਹੈ। ਦੋਵਾਂ 'ਚ ਬਹਿਸ ਹੁੰਦੀ ਹੈ ਅਤੇ ਮੁਲਜ਼ਮ ਨੇ ਸਿਮਰਪਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਵਾਰਦਾਤ ਸੋਨੇ ਦੇ ਭਾਅ ਨੂੰ ਲੈ ਕੇ ਹੋਈ ਹੈ।
ਸੋਨੇ ਦੇ ਭਾਅ ਨੂੰ ਲੈਕੇ ਹੋਈ ਬਹਿਸ ਤਾਂ ਮਾਰੀ ਗੋਲੀ
ਮਿਲੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲਾ ਜਸਦੀਪ ਸਿੰਘ ਚੰਨ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਟਾਲੀ ਵਾਲੇ ਬਜ਼ਾਰ ਦੇ ਵਿੱਚ ਸੁਨਿਆਰ ਦੀ ਦੁਕਾਨ 'ਤੇ ਆਇਆ ਅਤੇ ਉੱਥੇ ਪਹੁੰਚ ਕੇ ਪਹਿਲਾਂ ਸੋਨੇ ਦੇ ਲੈਣ ਦੇਣ ਨੂੰ ਲੈ ਕੇ ਤਿੱਖੀ ਬਹਿਸ ਕਰਨ ਲੱਗਿਆ। ਜਿਸ ਤੋਂ ਬਾਅਦ ਮੁਲਜ਼ਮ ਚੰਨ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਘਰ ਛੱਡ ਕੇ ਇੱਕ ਵਾਰ ਫਿਰ ਤੋਂ ਦੁਕਾਨ 'ਤੇ ਆਇਆ ਅਤੇ ਉਸ ਨੇ ਸ਼ਖ਼ਸ ਨੂੰ ਗੋਲੀ ਮਾਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ ਜਿਸ ਦੇ ਅਧਾਰ 'ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਕਰ ਰਹੀ ਕਾਰਵਾਈ
ਹਾਲਾਂਕਿ ਪੁਲਿਸ ਅਧਿਕਾਰੀ ਹਰਪਾਲ ਸਿੰਘ ਰੰਧਾਵਾ ਦੀ ਮਨੀ ਜਾਵੇ ਤਾਂ ਉਸਦੀ ਮੌਕੇ 'ਤੇ ਹੀ ਮੌਤ ਹੋ ਚੁੱਕੀ ਸੀ। ਉਹਨਾਂ ਕਿਹਾ ਕਿ ਜੈਦੀਪ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਲੈ ਕੇ ਅਸੀਂ ਮਾਮਲਾ ਦਰਜ ਕਰ ਰਹੇ ਹਾਂ ਅਤੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਇੱਥੇ ਦੱਸਣਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਹੀ ਕਾਨੂੰਨ ਵਿਵਸਥਾ ਖਰਾਬ ਹੁੰਦੀ ਜਾ ਰਹੀ ਹੈ। ਹਾਲਾਂਕਿ ਬੀਤੀ ਰਾਤ ਅੰਮ੍ਰਿਤਸਰ ਦੇ ਇੱਕ ਪੁਲਿਸ ਥਾਣੇ ਵਿੱਚ ਹੈਂਡ ਗ੍ਰਨੇਡ ਸੁੱਟਣ ਤੋਂ ਲੈਕੇ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਣ ਦੇ ਮਾਮਲੇ ਹੁਣ ਆਮ ਹੁੰਦੇ ਜਾ ਰਹੇ ਹਨ।