ਅੰਮ੍ਰਿਤਸਰ: ਇਸ ਸਮੇਂ ਪੂਰੇ ਪੰਜਾਬ 'ਚ ਅਵਾਰਾ ਕੁੱਤਿਆਂ ਦਾ ਖੌਫ਼ ਨਜ਼ਰ ਆ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਨੂੰ ਇਹ ਕੁੱਤੇ ਆਪਣਾ ਸ਼ਿਕਾਰ ਬਣਾ ਰਹੇ ਹਨ। ਹੁਣ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਟਪਿਆਲਾ ਤੋਂ ਸਾਹਮਣੇ ਆਇਆ ਹੈ। ਪਿੰਡ ਟਪਿਆਲਾ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਦੁੱਖਦਾਈ ਮੌਤ ਹੋ ਗਈ। ਜਿੱਥੇ ਇੰਨ੍ਹਾਂ ਕੱਤਿਆਂ ਨੇ ਇੱਕ ਹੱਸਦਾ-ਵੱਸਦਾ ਘਰ ਉਜਾੜ ਕੇ ਰੱਖ ਦਿੱਤਾ।
ਕੁੱਤਿਆਂ ਨੇ ਲਈ ਸ਼ਹਿਬਾਜ਼ ਦੀ ਜਾਨ
ਤੁਹਾਨੂੰ ਦੱਸ ਦਈਏ ਕਿ ਇੰਨ੍ਹਾਂ ਅਵਾਰਾ ਕੁੱਤਿਆਂ ਨੇ ਪਹਿਲੀ ਜਮਾਤ 'ਚ ਪੜ੍ਹ ਰਹੇ ਅੱਠ ਸਾਲ ਦੇ ਸ਼ਹਿਬਾਜ਼ ਸਿੰਘ ਨੂੰ ਆਪਣਾ ਸ਼ਿਕਾਰ ਬਣਾਇਆ। ਮ੍ਰਿਤਕ ਦੇ ਤਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਖਿਆ ਕਿ ਮ੍ਰਿਤਕ ਸ਼ਹਿਬਾਜ਼ ਆਪਣੇ ਮਾਪਿਆਂ ਦਾ ਇਕੱਲਾ ਬੱਚਾ ਸੀ। ਇਸ ਦੇ ਪਿਤਾ ਵਿਦੇਸ਼ 'ਚ ਰਹਿੰਦੇ ਨੇ ਜਦਕਿ ਇਸ ਦਾ ਮਾਂ ਬਹੁਤ ਪਹਿਲਾਂ ਇਸ ਨੂੰ ਛੱਡ ਕੇ ਜਾ ਚੁੱਕੀ ਸੀ। ਹੁਣ ਸ਼ਹਿਬਾਜ਼ ਆਪਣੇ ਦਾਦਾ-ਦਾਦੀ ਕੋਲ ਰਹਿੰਦਾ ਸੀ।
ਕਿੰਝ ਵਾਪਰਿਆ ਹਾਦਸਾ
ਮ੍ਰਿਤਕ ਦੇ ਤਾਏ ਨੇ ਦੱਸਿਆ ਕਿ ਅੱਜ ਸਕੂਲ ਛੁੱਟੀ ਸੀ ਅਤੇ ਬੱਚਾ ਨੂੰ ਟਿਊਸ਼ਨ ਤੋਂ ਦਾਦਾ ਘਰ ਲੈ ਕੇ ਆਇਆ। ਬੱਚਾ ਆਪਣਾ ਸਕੂਲ ਬੈਗ ਘਰ ਰੱਖ ਕੇ ਬਾਹਰ ਚਲਾ ਗਿਆ ਅਤੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਗਿਆ।ਸ਼ਹਿਬਾਜ਼ ਦੇ ਤਾਏ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸੰਬੰਧਿਤ ਮਹਿਕਮੇ ਨੂੰ ਇਹਨਾਂ ਅਵਾਰਾ ਕੁੱਤਿਆਂ 'ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਰਾਹਗੀਰਾਂ ਨੂੰ ਅਤੇ ਛੋਟੇ ਬੱਚਿਆਂ ਨੂੰ ਇਹ ਆਪਣਾ ਸ਼ਿਕਾਰ ਨਾ ਬਣਾ ਸਕਣ।
- ਕੁੱਤੇ ਪਾਲਣ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, 7 ਨਸਲਾਂ ਨੂੰ ਘਰ 'ਚ ਰੱਖਣ 'ਤੇ ਬੈਨ, ਕੀਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਕਾਨੂੰਨ!
- ਇੱਥੇ ਬੰਦੇ ਘੱਟ, ਸਿਰਫ਼ ਨਜ਼ਰ ਆਉਂਦੇ ਕੁੱਤਿਆਂ ਦੇ ਝੁੰਡ, ਗਲੀਆਂ 'ਚ ਨਿਕਲਣਾ ਹੋਇਆ ਮੁਸ਼ਕਿਲ
- ਬਜ਼ੁਰਗ ਔਰਤ 'ਤੇ ਅਵਾਰਾ ਕੁੱਤਿਆਂ ਨੇ ਕੀਤਾ ਜਾਨਲੇਵਾ ਹਮਲਾ, ਘਰ ਦਾ ਦਰਵਾਜ਼ਾ ਖੋਲ੍ਹਦੀ ਨੂੰ ਘੜੀਸਿਆ
- ਸ਼ਹਿਰ ਵਿੱਚ ਅਵਾਰਾ ਕੁੱਤਿਆਂ ਦਾ ਖੌਫ, ਰੋਜ਼ਾਨਾ 20-25 ਵਿਅਕਤੀਆਂ ਨੂੰ ਬਣਾ ਰਹੇ ਹਨ ਆਪਣਾ ਸ਼ਿਕਾਰ