ਮੋਗਾ: ਜ਼ਿਲ੍ਹਾ ਮੋਗਾ ਦੇ ਬਾਘਾਪੁਰਾਣਾ ਹਲਕੇ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਸੰਘਣੀ ਧੁੰਦ ਕਾਰਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ। ਹਾਲਾਂਕਿ ਇਸ ਹਾਦਸੇ ਵਿੱਚ ਵਿਧਾਇਕ ਵਾਲ-ਵਾਲ ਬਚ ਗਏ। ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਬੀਤੀ ਰਾਤ ਦਿੱਲੀ ਨੂੰ ਜਾ ਰਹੇ ਸਨ ਅਤੇ ਜੀਂਦ ਕੋਲ ਜਾ ਕੇ ਸਰਕਾਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਉਹਨਾਂ ਦੇ ਚਾਰ ਸੁਰੱਖਿਆ ਮੁਲਾਜ਼ਮ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਏ ਹਨ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਵਾਲ-ਵਾਲ ਬਚੇ ਵਿਧਾਇਕ
ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਅੰਮ੍ਰਿਤਪਾਲ ਸਿੰਘ ਦੂਜੀ ਗੱਡੀ ਵਿੱਚ ਜਾ ਰਹੇ ਸਨ ਜਿਸ ਕਾਰਨ ਉਹ ਕਿਸੀ ਵੀ ਤਰ੍ਹਾਂ ਦੀ ਸੱਟ ਤੋਂ ਬੱਚ ਗਏ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਤਹਿਤ ਸੰਘਣੀ ਧੁੰਦ ਕਾਰਨ ਗੱਡੀ ਇੱਕ ਖੰਬੇ ਨਾਲ ਟੱਕਰਾ ਗਈ ਜਿਸ ਕਾਰਨ ਇਹ ਵੱਡਾ ਹਾਦਸਾ ਹੋ ਗਿਆ।
ਕਈ ਥਾਵਾਂ 'ਤੇ ਹੋਏ ਸੜਕ ਹਾਦਸੇ
ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਪੰਜਾਬ ਵਿੱਚ ਆਏ ਦਿਨ ਹਾਦਸੇ ਵਾਪਰਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਬੀਤੇ ਦਿਨ ਹੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਵ ਵੱਡੇ ਹਾਦਸੇ ਵਾਪਰ ਗਏ। ਜਿਨਾਂ ਵਿੱਚ ਕਈਆਂ ਦੀ ਜਾਨ ਚੱਲੇ ਗਈ। ਬਰਨਾਲੇ ਵਿੱਚ ਹਾਦਸੇ ਦੌਰਾਨ ਇੱਕ ਮਹਿਲਾ ਲੈਕਚਰਾਰ ਦੀ ਮੌਤ ਹੋ ਗਈ ਅਤੇ ਸੰਗਰੂਰ ਬਸ ਹਾਦਸੇ 'ਚ ਕਡੰਕਟਰ ਦੀ ਮੌਤ ਹੋ ਗਈ। ਅੰਮ੍ਰਿਤਸਰ ਦੇ ਨੈਸ਼ਨਲ ਹਾਈਵੇ ਦੇ ਬਾਹਰਵਾਰ ਬੱਬਰੀ ਬਾਈਪਾਸ ਨਾਕੇ 'ਤੇ ਇੱਕ ਵੱਡੀ ਦੁਰਘਟਨਾ ਹੋ ਗਈ। ਜਿਥੇ ਬਾਈਪਾਸ ਦੇ ਮੋੜ 'ਤੇ ਇੱਕ ਕਿੰਨੂਆਂ ਨਾਲ ਭਰਿਆ ਟਰੱਕ ਅਸੰਤੁਲਿਤ ਹੋਣ ਕਾਰਨ ਪਲਟ ਗਿਆ ਤੇ ਕਾਰ 'ਤੇ ਜਾ ਡਿੱਗਿਆ।