ਪਠਾਨਕੋਟ: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਠਾਨਕੋਟ ਦੇ ਬਮਿਆਲ ਸੈਕਟਰ ਦੀ ਲਸਿਆਨ ਪੋਸਟ 'ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਇੱਕ ਪਾਕਿਸਤਾਨੀ ਕਾਬੂ ਕੀਤਾ ਹੈ। ਫੜੇ ਗਏ ਵਿਅਕਤੀ ਤੋਂ ਇੱਕ 10 ਰੁਪਏ ਦਾ ਪਾਕਿਸਤਾਨੀ ਨੋਟ ਬਰਾਮਦ ਹੋਇਆ ਹੈ ਅਤੇ ਫੜਿਆ ਗਿਆ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਦੱਸਿਆ ਜਾ ਰਿਹਾ ਹੈ।
ਤਿਉਹਾਰਾਂ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਸਖ਼ਤ...
ਤਿਉਹਾਰਾਂ ਅਤੇ ਮੇਲਿਆਂ ਨੂੰ ਲੈ ਕੇ ਸੂਬੇ ਭਰ ’ਚ ਪੁਲਿਸ ਪ੍ਰਸ਼ਾਸਨ (Punjab Police) ਪੂਰੀ ਤਰ੍ਹਾਂ ਮੁਸਤੈਦ ਹੈ। ਥਾਂ-ਥਾਂ ਨਾਕੇਬੰਦੀਆਂ ਲਾ ਕੇ ਪੁਲਿਸ ਵੱਲੋਂ ਸ਼ਰਾਰਤੀ ਅਨਸਰਾਂ ਦੀ ਨਕੇਲ ਕਸੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਣਸੁਖਾਂਵੀ ਘਟਨਾ ਨਾ ਵਾਪਰੇ। ਸੁਰੱਖਿਆ ਵਿੱਚ ਸਖ਼ਤੀ ਕਰਨ ਕਰਕੇ, ਸੁਰੱਖਿਆ ਏਜੰਸੀਆਂ ਵੱਲੋਂ ਵੱਖ-ਵੱਖ ਥਾਵਾਂ ਤੋਂ ਪਾਕਿਸਤਾਨੀ ਘੁਸਪੈਠੀਏ ਫੜੇ ਗਏ ਹਨ।
ਦਿੱਲੀ ਪੁਲਿਸ ਨੇ ਫੜ੍ਹਿਆ ਪਾਕਿਸਤਾਨੀ ਅੱਤਵਾਦੀ
ਦਿੱਲੀ ਪੁਲਿਸ (Delhi Police) ਦੀ ਸਪੈਸ਼ਲ ਸੈੱਲ (Special cell) ਨੇ ਇੱਕ ਪਾਕਿਸਤਾਨੀ ਅੱਤਵਾਦੀ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸਦੀ ਪਛਾਣ ਮੁਹੰਮਦ ਅਸ਼ਰਫ ਉਰਫ ਅਲੀ ਦੇ ਰੂਪ ਵਿੱਚ ਕੀਤੀ ਗਈ ਹੈ।ਆਈਐਸਆਈ (ISI) ਦੇ ਇਸ਼ਾਰੇ ਉੱਤੇ ਉਹ ਕੰਮ ਕਰ ਰਿਹਾ ਸੀ। ਮੁਲਜ਼ਮ ਦੇ ਕੋਲੋਂ ਆਧੁਨਿਕ ਹਥਿਆਰ ਅਤੇ ਗ੍ਰੇਨੇਡ ਵੀ ਬਰਾਮਦ ਹੋਏ ਹਨ। ਫਿਲਹਾਲ ਪੂਰੀ ਸਾਜਿਸ਼ ਨੂੰ ਲੈ ਕੇ ਸਪੈਸ਼ਲ ਸੈਲ (Special cell) ਦੀ ਟੀਮ ਉਸ ਤੋਂ ਪੁੱਛਗਿਛ ਕਰ ਰਹੀ ਹੈ। ਫੜ੍ਹੇ ਗਏ ਅੱਤਵਾਦੀ ਕੋਲੋਂ ਕਾਫ਼ੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਨੇਪਾਲ ਦੇ ਰਸਤੇ ਦਿੱਲੀ ਵਿੱਚ ਆਇਆ ਸੀ।
ਬਠਿੰਡਾ 'ਚ ਅੱਤਵਾਦੀ ਸੰਗਠਨ ਦਾ ਮੈਂਬਰ ਕਾਬੂ
ਬਠਿੰਡਾ ਵਿੱਚ ਨਾਜਾਇਜ਼ ਹਥਿਆਰ ਤਿਆਰ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸਦੀ ਪਛਾਣ ਸੰਜੇ ਭਰਾਓ ਨਿਵਾਸੀ ਆਸਾਮ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸੰਜੇ ਬੋਡੋ ਲਿਬਰੇਸ਼ਨ ਟਾਈਗਰ ਫੋਰਸ (Bodo Liberation Tiger Force) ਦਾ ਮੈਂਬਰ ਹੈ। ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਜੇ ਵਰਾਓ ਬਠਿੰਡਾ ਵਿੱਚ ਪਲੰਬਰ ਦਾ ਕੰਮ ਕਰਦਾ ਸੀ ਅਤੇ ਪੰਜਾਬ ਦੇ ਰਹਿਣ ਵਾਲੇ ਵਿਅਕਤੀ ਨਾਲ ਬਠਿੰਡਾ ਆਇਆ ਸੀ। ਪੁਲਿਸ ਨੂੰ ਗ੍ਰਿਫ਼ਤਾਰ ਕੀਤੇ ਗਏ ਸੰਜੇ ਭਰਾਓ ਕੋਲੋਂ ਨਾਜਾਇਜ਼ ਅਸਲਾ ਅਤੇ ਆਧਾਰ ਕਾਰਡ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਪਾਕਿਸਤਾਨੀ ਅੱਤਵਾਦੀ ਕੀਤਾ ਗ੍ਰਿਫ਼ਤਾਰ