ਚੰਡੀਗੜ੍ਹ: ਗਲੋਬਲੀ ਪੱਧਰ ਉੱਪਰ ਅਪਣੀ ਹੋਂਦ ਦਾ ਪ੍ਰਗਟਾਵਾ ਕਰਵਾ ਪੰਜਾਬੀ ਸਿਨੇਮਾ ਨੂੰ ਹੋਰ ਪ੍ਰਭਾਵੀ ਰੰਗ ਦੇਣ ਲਈ ਤਿਆਰ ਹਨ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਜੁੜੀਆਂ ਤਿੰਨ ਦਿੱਗਜ ਸ਼ਖਸੀਅਤਾਂ ਸ਼ਾਮ ਕੌਸ਼ਲ, ਗੁੱਗੂ ਗਿੱਲ ਅਤੇ ਦੇਵ ਖਰੌੜ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਮਝੈਲ' ਨਾਲ ਐਕਸ਼ਨ ਦੇ ਨਵੇਂ ਰੰਗ ਦਰਸ਼ਕਾਂ ਦੇ ਸਨਮੁੱਖ ਕਰਨਗੀਆਂ।
ਬਾਲੀਵੁੱਡ ਦੇ ਅਜ਼ੀਮ ਓ ਤਰੀਨ ਸ਼ਾਮ ਕੌਸ਼ਲ ਬੇਸ਼ੁਮਾਰ ਬਹੁ-ਚਰਚਿਤ ਅਤੇ ਸਫ਼ਲ ਹਿੰਦੀ ਫਿਲਮਾਂ ਲਈ ਬਿਹਤਰੀਨ ਐਕਸ਼ਨ ਕੋਰਿਓਗ੍ਰਾਫ਼ਰੀ ਨੂੰ ਅੰਜ਼ਾਮ ਦੇ ਚੁੱਕੇ ਹਨ, ਜਿੰਨ੍ਹਾਂ ਦੁਆਰਾ ਆਹਲਾ ਐਕਸ਼ਨ ਦ੍ਰਿਸ਼ਾਂ ਦੀ ਫਿਲਮਬੱਧਤਾ ਉਕਤ ਪੰਜਾਬੀ ਫਿਲਮ ਲਈ ਕੀਤੀ ਗਈ ਹੈ, ਜਿੰਨ੍ਹਾਂ ਵਿੱਚ ਗੁੱਗੂ ਗਿੱਲ ਅਤੇ ਦੇਵ ਖਰੌੜ ਦਾ ਨਿਵੇਕਲਾ ਜਾਹੋ-ਜਲਾਲ ਭਰਿਆ ਰੂਪ ਪਹਿਲੀ ਵਾਰ ਦਰਸ਼ਕਾਂ ਨੂੰ ਵੇਖਣ ਲਈ ਮਿਲੇਗਾ।
'ਡੰਕੀ', 'ਬਜਰੰਗੀ ਭਾਈਜਾਨ', 'ਕ੍ਰਿਸ਼ 3' ਆਦਿ ਜਿਹੀਆਂ ਕਈ ਵੱਡੀਆਂ ਫਿਲਮਾਂ ਲਈ ਸ਼ਾਨਦਾਰ ਐਕਸ਼ਨ ਨੂੰ ਅੰਜ਼ਾਮ ਦੇ ਚੁੱਕੇ ਬਾਕਮਾਲ ਐਕਸ਼ਨ ਨਿਰਦੇਸ਼ਕ ਸ਼ਾਮ ਕੌਸ਼ਲ ਅਨੁਸਾਰ ਉਕਤ ਪੰਜਾਬੀ ਫਿਲਮ ਲਈ ਬਾਲੀਵੁੱਡ ਪੱਧਰ ਦੇ ਆਹਲਾ ਤਕਨੀਕੀ ਸਾਂਚੇ ਦਾ ਇਸਤੇਮਾਲ ਬਿੱਗ ਸਕੇਲ ਉਪਰ ਕੀਤਾ ਗਿਆ ਹੈ, ਜਿਸ ਨਾਲ ਮਾਰਧਾੜ ਦ੍ਰਿਸ਼ਾਂ ਦਾ ਬੇਮਿਸਾਲਤਾ ਭਰਿਆ ਰੂਪ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।
ਹਿੰਦੀ ਦੇ ਨਾਲ-ਨਾਲ ਪੰਜਾਬੀ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਸ਼ਾਮ ਕੌਸ਼ਲ ਅਨੁਸਾਰ ਸੱਚੇ ਹੀਰੋਜ਼ ਵਜੋਂ ਸ਼ੁਮਾਰ ਕਰਵਾਉਂਦੇ ਗੁੱਗੂ ਗਿੱਲ ਅਤੇ ਦੇਵ ਖਰੌੜ ਵੱਲੋਂ ਬਹੁਤ ਹੀ ਉਮਦਾ ਰੂਪ ਵਿੱਚ ਅਪਣੇ ਐਕਸ਼ਨ ਦ੍ਰਿਸ਼ਾਂ ਨੂੰ ਬਿਨ੍ਹਾਂ ਕਿਸੇ ਡੁਪਲੀਕੇਟ ਦੀ ਮਦਦ ਦੇ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਨਾਲ ਇਸ ਜ਼ਿੰਮੇਵਾਰੀ ਨੂੰ ਨੇਪਰੇ ਚਾੜ੍ਹਨਾ ਉਨ੍ਹਾਂ ਦੇ ਖੁਦ ਦੇ ਲਈ ਵੀ ਕਾਫ਼ੀ ਯਾਦਗਾਰੀ ਤਜ਼ੁਰਬਾ ਰਿਹਾ ਹੈ।
ਇਹ ਵੀ ਪੜ੍ਹੋ: