ਮੋਗਾ: ਸਾਉਣ ਦਾ ਮਹੀਨਾ ਆਉਂਦੇ ਹੀ ਮੁਟਿਆਰਾਂ ਦੇ ਚਿਹਰੇ ਖਿੜ ਜਾਂਦੇ ਹਨ ਅਤੇ ਪੇਕੇ ਆਉਣ ਦੀ ਤਾਂਘ ਰਹਿੰਦੀ ਹੈ ਕਿਉਂਕਿ ਇਹ ਬਹੁਤ ਹੀ ਪਾਸ ਮਹੀਨਾ ਹੈ । ਜਦੋਂ ਕੁੜੀਆਂ ਇਕੱਠੀਆਂ ਹੋ ਕੇ ਆਪਣੇ ਸੁੱਖ-ਦੁੱਖ ਨੂੰ ਸਾਂਝਾ ਕਰਦੀਆਂ ਹਨ। ਸੱਥਾਂ ਦੇ ਵਿੱਚ ਲੱਗੇ ਸਾਉਣ ਦਾ ਇਹ ਮੇਲੇ ਔਰਤਾਂ ਨੂੰ ਇਕੱਠੀਆਂ ਹੋਣ ਅਤੇ ਆਪਣੇ ਕੰਮਾਂ ਕਾਰਾਂ , ਪ੍ਰੇਸ਼ਾਨੀਆਂ ਚੋਂ ਕੁੱਝ ਸਮੇਂ ਲਈ ਬਾਹਰ ਕੱਢ ਕੇ ਆਨੰਦ ਮਾਣਨ ਦਾ ਮੌਕਾ ਦਿੰਦੇ ਹਨ।
ਪਿੰਡ ਬੁੱਟਰ 'ਚ ਤੀਆਂ ਦਾ ਮੇਲਾ: ਇਹੀ ਸਾਉਣ ਦੀਆਂ ਰੋਣਕਾਂ ਪਿੰਡ ਬੁੱਟਰ 'ਚ ਲੱਗੀਆਂ ਹੋਈਆਂ ਹਨ।ਜਿੱਥੇ ਪਿੰਡ ਦੀ ਸਰਪੰਚ ਵੀਰਪਾਲ ਕੌਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਸਾਉਣ ਦੀਆਂ ਤੀਆਂ ਮਨਾਉਣ ਦਾ ਤਾਂ ਜੋ ਨਵੀਂ ਪੀੜ੍ਹੀ ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਿਆ ਜਾਵੇ। ਇਸ ਸਮਾਗਮ 'ਚ ਪੂਰੇ ਪਿੰਡ ਦੀਆਂ ਔਰਤਾਂ ਨੇ ਰਲ-ਮਿਲ ਕੇ ਵੱਡੇ ਪੱਧਰ 'ਤੇ ਤੀਆਂ ਦਾ ਤਿਉਹਾਰ ਮਨਾਇਆ। ਇਸ ਮੌਕੇ 'ਤੇ ਪੁਰਾਤਨ ਵਿਰਸੇ ਨੂੰ ਦਰਸਾਉਂਦੀਆਂ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ। ਸਰਪੰਚ ਵੀਰਪਾਲ ਕੌਰ ਨੇ ਕਿਹਾ ਕਿ ਅੱਜ ਲੋੜ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੁਰਾਤਨ ਵਿਰਸੇ ਤੋਂ ਜਾਣੂ ਕਰਵਾਉਣ ਦੀ ਉਨ੍ਹਾਂ ਕਿਹਾ ਕਿ ਸਾਡੇ ਬੱਚੇ ਅੱਜ ਮੋਬਾਇਲਾਂ ਦੀ ਦੁਨੀਆਂ ਵਿੱਚ ਵੜ ਕੇ ਸਾਡੇ ਪੁਰਾਤਨ ਵਿਰਸੇ ਤੋਂ ਕੋਹਾਂ ਦੂਰ ਜਾ ਰਹੇ ਹਨ ਜੋ ਬਹੁਤ ਹੀ ਮੰਦਭਾਗੀ ਗੱਲ ਹੈ ।
- Women Athlete Veerpal Kaur : 56 ਸਾਲ ਦੀ ਵੀਰਪਾਲ ਕੌਰ ਨੇ ਐਥਲੀਟ 'ਚ ਗੱਡੇ ਝੰਡੇ, ਹੁਣ ਅੰਤਰ ਰਾਸ਼ਟਰੀ ਪੱਧਰ 'ਤੇ ਵੀ ਸੋਨ ਤਗ਼ਮਾ ਜਿੱਤਣ ਦੀ ਜ਼ਿੱਦ !
- ਨਸ਼ਿਆ ਦੇ ਖਿਲਾਫ਼ ਬੱਚਿਆਂ ਨੂੰ ਕੀਤਾ ਜਾਵੇਗਾ ਜਾਗਰੂਕ, ਸ਼੍ਰੀ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੀਤਾ ਨਿਵੇਕਲਾ ਉਪਰਾਲਾ
- ਬੱਚਿਆਂ ਨਾਲ ਸਬੰਧਿਤ ਪੋਰਨ ਵੀਡੀਓ ਵਾਇਰਲ ਕਰਨ ਵਾਲਿਆਂ ਉੱਤੇ ਕਾਰਵਾਈ, ਸਾਈਬਰ ਸੈੱਲ ਨੇ 5 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਸੱਭਿਆਚਾਰ ਨੂੰ ਬਚਾਉਣ ਦੀ ਅਪੀਲ: ਇਸ ਮੌਕੇ ਪਿੰਡ ਦੀਆਂ ਔਰਤਾਂ ਵੱਲੋਂ ਸਭ ਨੂੰ ਮਿਲ ਕੇ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਅਪੀਲ ਕੀਤੀ ਗਈ। ਬਜ਼ੁਰਗ ਔਰਤ ਨੇ ਆਖਿਆ ਕਿ ਸਾਡੇ ਸਮੇਂ ਅਤੇ ਹੁਣ ਦੇ ਸਮੇਂ 'ਚ ਬਹੁਤ ਫ਼ਰਕ ਆ ਗਿਆ ਹੈ। ਅੱਜ ਦੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ।