ETV Bharat / state

ਨਿੱਜੀ ਹਸਪਤਾਲ 'ਚ 6 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਹੰਗਾਮਾ, ਪਰਿਵਾਰ ਨੇ ਲਾਏ ਡਾਕਟਰਾਂ 'ਤੇ ਗ਼ਲਤ ਇਲਾਜ ਕਰਨ ਦੇ ਇਲਜ਼ਾਮ

author img

By

Published : Jul 25, 2023, 1:55 PM IST

ਇਕ ਨਿੱਜੀ ਹਸਪਤਾਲ ’ਚ 6 ਸਾਲਾ ਬੱਚੀ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਦਾਦਾ-ਦਾਦੀ ਨੇ ਹਸਪਤਾਲ ਮੂਹਰੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮਾਮਲੇ ਦੀ ਪੜ੍ਹਤਾਲ ਕੀਤੇ ਜਾਣ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਹਸਪਤਾਲ ਦੇ ਡਾਕਟਰਾਂ ਨੇ ਦੋਸ਼ ਨਕਾਰੇ ਹਨ।

death in Moga
death in Moga
ਨਿੱਜੀ ਹਸਪਤਾਲ 'ਚ 6 ਸਾਲਾ ਬੱਚੀ ਦੀ ਮੌਤ ਤੋਂ ਬਾਅਦ ਹੰਗਾਮਾ

ਮੋਗਾ: ਫਿਰੋਜ਼ਪੁਰ ਰੋਡ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਫ਼ਰੀਦਕੋਟ ਤੋਂ ਨਿਵਾਸੀ ਇਕ 6 ਸਾਲਾਂ ਲੜਕੀ ਰਿਧੀ ਜਿਸ ਦਾ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਸੀ। ਅਚਾਨਕ ਰਸਤੇ ਵਿੱਚ ਤਬੀਅਤ ਵਿਗੜਨ ਕਾਰਨ ਉਸ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਬੱਚੀ ਨੂੰ ਸਾਹ ਦੀ ਸਮੱਸਿਆ ਸੀ: ਲੜਕੀ ਦੇ ਦਾਦਾ ਨਰਿੰਦਰ ਕੁਮਾਰ ਨੇ ਕਿਹਾ ਕਿ ਹਸਪਤਾਲ ਵਿਖੇ ਲਿਜਾਣ ਵੇਲੇ ਲੜਕੀ ਦੀ ਹਾਲਾਤ ਇੰਨ੍ਹੀ ਜ਼ਿਆਦਾ ਗੰਭੀਰ ਨਹੀਂ ਸੀ, ਪਰੰਤੂ ਜਦੋਂ ਲੜਕੀ ਦੇ ਮੂੰਹ ਅੰਦਰ ਪਾਇਪ ਪਾਇਆ ਤਾਂ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਐਮਰਜੈਂਸੀ ’ਚੋਂ ਬਾਹਰ ਕੱਢ ਦਿੱਤਾ ਅਤੇ 10 ਮਿੰਟਾਂ ਮਗਰੋਂ ਡਾਕਟਰ ਨੇ ਆ ਕੇ ਸਪੱਸ਼ਟ ਕਰ ਦਿੱਤਾ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਹਸਪਤਾਲ ਦੇ ਡਾਕਟਰਾਂ ’ਤੇ ਕਥਿਤ ਤੌਰ ’ਤੇ ਅਣਗਹਿਲੀ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਲੜਕੀ ਦੇ ਮੂੰਹ ਅਤੇ ਨੱਕ ’ਚ ਪਾਇਪ ਪਾ ਕੇ ਇਲਾਜ਼ ਕਰਨ ਨਾਲ ਲੜਕੀ ਦੀ ਤਬੀਅਤ ਖ਼ਰਾਬ ਹੋਈ ਹੈ।

ਗ਼ਲਤ ਢੰਗ ਨਾਲ ਕੀਤਾ ਇਲਾਜ: ਮ੍ਰਿਤਕ ਲੜਕੀ ਦੀ ਦਾਦੀ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਨਾਲ ਗੱਲਾਂ ਕਰਦੀ ਰਿਧੀ ਨੂੰ ਇੰਨ੍ਹੀ ਜਲਦੀ ਕੁਝ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਡਾਕਟਰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਸਾਡਾ ਬੱਚਾ ਮਾਰਨ ਤੋਂ ਬਾਅਦ ਡਾਕਟਰ ਭੱਜ ਗਿਆ। ਉਨ੍ਹਾਂ ਮੰਗ ਕੀਤੀ ਕਿ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰ ਕੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਲਾਇਸੈਂਸ ਵੀ ਰੱਦ ਕੀਤਾ ਜਾਵੇ ਤਾਂ ਜੋਂ ਭਵਿੱਖ ਵਿਚ ਕਿਸੇ ਨਾਲ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਡਾਕਟਰ ਨੇ ਇਲਜ਼ਾਮ ਨਕਾਰੇ: ਇਸੇ ਦੌਰਾਨ ਹੀ ਗੋਮਤੀ ਥਾਪਰ ਹਸਪਤਾਲ ਮੋਗਾ ਦੇ ਡਾ. ਨੀਲੂ ਕੌੜਾ ਦਾ ਕਹਿਣਾ ਸੀ ਕਿ ਬੱਚੀ ਦੀ ਇਲਾਜ਼ ਦੌਰਾਨ ਕੋਈ ਲਾਪ੍ਰਵਾਹੀ ਕਰ ਕੇ ਮੌਤ ਨਹੀਂ ਹੋਈ ਅਤੇ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਦੋਂ ਉਸ ਦੀ ਦਿਲ ਦੀ ਧੜਕਣ ਰੁਕੀ ਹੋਈ ਸੀ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਲੜਕੀ ਨੂੰ ਬਚਾਉਣ ਲਈ ਯਤਨ ਕੀਤੇ ਗਏ, ਪਰੰਤੂ ਸਫ਼ਲ ਨਹੀਂ ਹੋ ਸਕੇ। ਡਾਕਟਰਾਂ ਨੇ ਸਪੱਸਟ ਕੀਤਾ ਕਿ ਲੜਕੀ ਦੇ ਪਹਿਲਾਂ ਹੀ ਡਾਇਲਸੈਸ ਹੋ ਰਹੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.