ETV Bharat / state

ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਣ ਦਾ ਇੱਕ ਵੱਖਰਾ ਉਪਰਾਲਾ

ਆਜ਼ਾਦ ਵੈੱਲਫੇਅਰ ਕਲੱਬ ਮੋਗਾ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਗਏ। ਇਸ ਪ੍ਰਤੀਯੋਗਤਾ ਵਿੱਚ 400 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ। ਕੀ ਹੈ ਖ਼ਾਸ ਇਸ ਮੁਕਾਬਲੇ 'ਚ ਉਸ ਲਈ ਪੜ੍ਹੋ ਪੂਰੀ ਖ਼ਬਰ

author img

By

Published : Oct 8, 2019, 6:50 PM IST

ਫ਼ੋਟੋ

ਮੋਗਾ: ਆਜ਼ਾਦ ਵੈੱਲਫੇਅਰ ਕਲੱਬ ਰਜਿਸਟਰਡ ਵੱਲੋਂ ਦਸਤਾਰ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਇਹ ਹੈ ਕਿ ਨੌਜਵਾਨ ਜੋ ਆਪਣੇ ਸਿੱਖੀ ਸਿਧਾਂਤਾਂ ਤੋਂ ਭਟਕ ਰਹੇ ਹਨ। ਉਨ੍ਹਾਂ ਨੂੰ ਸਹੀ ਰਾਹ ਵਿਖਾਇਆ ਜਾਵੇ।

ਵੇਖੋ ਵੀਡੀਓ
ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨਾਲ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਪ੍ਰਤੀਯੋਗੀਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜੋ ਬੱਚੇ ਇੱਥੇ ਆਉਂਦੇ ਨਹੀਂ ਹਨ ਉਨ੍ਹਾਂ ਨੂੰ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਇਨ੍ਹਾਂ ਮੁਕਾਬਲਿਆਂ 'ਚ ਸਿਖਿਆਵਾਂ ਮਿਲਦੀਆਂ ਹਨ। ਇਸ ਤੋਂ ਇਲਾਵਾ ਕਲੱਬ ਮੈਂਬਰ ਨੇ ਕਿਹਾ ਕਿ ਲੜਕੀਆਂ ਅਤੇ ਲੜਕੇ ਦੇ ਵੱਖ-ਵੱਖ ਉਮਰ ਗਰੁੱਪ ਬਣਾਏ ਗਏ ਹਨ। ਦੋਹਾਂ ਹੀ ਵਰਗਾਂ ਵਿੱਚੋਂ 12-12 ਪ੍ਰਤੀਯੋਗੀ ਚੁਣੇ ਜਾਣਗੇ ਜਿਨ੍ਹਾਂ ਦਾ ਮੁਕਾਬਲਾ 12 ਅਕਤੂਬਰ ਨੂੰ ਹੋਵੇਗਾ। ਦੱਸ ਦਈਏ ਕਿ ਇਸ ਮੁਕਾਬਲੇ 'ਚ 400 ਤੋਂ ਵਧ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਜ਼ਿਕਰਏਖ਼ਾਸ ਹੈ ਕਿ ਪੰਜਾਬ 'ਚ ਵੱਖ ਵੱਖ ਸੰਸਥਾਵਾਂ ਵੱਲੋਂ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਜੋ ਸਮਾਜ ਲਈ ਲਾਹੇਵੰਦ ਵੀ ਸਾਬਿਤ ਹੁੰਦੀਆਂ ਹਨ।

Intro:12 ਅਕਤੂਬਰ ਨੂੰ ਕਰਵਾਇਆ ਜਾਵੇਗਾ ਦਸਤਾਰ ਏ ਸਰਦਾਰ ਅਵਾਰਡ ਦਾ ਫਾਈਨਲ

ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਕੀਤਾ ਜਾਵੇਗਾ ਸਨਮਾਨਿਤ ।

ਆਜ਼ਾਦ ਵੈੱਲਫੇਅਰ ਕਲੱਬ ਰਜਿਸਟਰਡ ਮੋਗਾ ਵੱਲੋਂ ਕੀਤਾ ਗਿਆ ਇਹ ਉਪਰਾਲਾ ।Body:ਨੌਜਵਾਨਾਂ ਨੂੰ ਪਤਿਤ ਪੁਣੇ ਤੋਂ ਵਰਜ ਕੇ ਸਿੱਖੀ ਦੇ ਨਾਲ ਜੋੜਨ ਲਈ ਆਜ਼ਾਦ ਵੈੱਲਫੇਅਰ ਕਲੱਬ ਰਜਿਸਟਰਡ ਮੋਗਾ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸੁਸਾਇਟੀਆਂ ਦੇ ਸਹਿਯੋਗ ਨਾਲ ਦੂਸਰਾ ਦਸਤਾਰ ਏ ਸਰਦਾਰ ਅਵਾਰਡ ਦੇ ਤਹਿਤ ਦਸਤਾਰ ਮੁਕਾਬਲੇ ਕਰਵਾਏ ਗਏ । ਇਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਵਿਚ ਦਸਤਾਰ ਸਜਾਉਣ ਦੇ ਸਬੰਧੀ ਵਧੀਆ ਉਤਸ਼ਾਹ ਦੇਖਣ ਨੂੰ ਮਿਲਿਆ । ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਪਾਉਣ ਲਈ ਸੱਭਿਆਚਾਰ ਨਾਲ ਅਤੇ ਸਿੱਖੀ ਨਾਲ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਕਦਮ ਹੋ ਸਕਦੇ ਹਨ ।

ਮੁਕਾਬਲੇ ਵਿੱਚ ਹਿੱਸਾ ਲੈਣ ਆਏ ਬੱਚਿਆਂ ਨੇ ਇਸ ਨੂੰ ਇੱਕ ਬਹੁਤ ਵਧੀਆ ਉਪਰਾਲਾ ਦੱਸਦੇ ਹੋਏ ਇਸ ਦੀ ਸ਼ਲਾਘਾ ਕੀਤੀ । ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਅਤੇ ਨੌਜਵਾਨਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਤੋਂ ਗੁਰੇਜ਼ ਕਰਕੇ ਸਿੱਖੀ ਨਾਲ ਜੋੜਨ ਲਈ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਉਣਾ ਇਕ ਵਧੀਆ ਉਪਰਾਲਾ ਹੈ ਜੋ ਕਿ ਸਾਡੇ ਸੱਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਵੀ ਹੈ ।

Byte: ਦਸਤਾਰ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਬੱਚੇ ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਆਜ਼ਾਦ ਵੈੱਲਫੇਅਰ ਕਲੱਬ ਰਜਿਸਟਰਡ ਮੋਗਾ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਕੁੱਲ 400 ਬੱਚਿਆਂ ਨੇ ਹਿੱਸਾ ਲਿਆ ਜਿਸ ਵਿੱਚ 8 ਤੋਂ 20 ਸਾਲ ਦੀਆਂ ਲੜਕੀਆਂ ਦਾ ਇੱਕ ਗਰੁੱਪ ਜਦ ਕਿ ਲੜਕੀਆਂ ਦੇ 2 ਗਰੁੱਪ 08 ਤੋਂ 14 ਅਤੇ 15 ਤੋਂ 20 ਸਾਲ ਦੇ ਬਣਾਏ ਗਏ ਸਨ । ਹਰੇਕ ਗਰੁੱਪ ਵਿੱਚੋਂ 12 ਬੱਚਿਆਂ ਨੂੰ ਸਿਲੈਕਟ ਕੀਤਾ ਗਿਆ ਹੈ ਜਿਨ੍ਹਾਂ ਦੇ 12 ਅਕਤੂਬਰ ਨੂੰ ਦਸਤਾਰੇ ਸਰਦਾਰ ਅਵਾਰਡ ਵਿੱਚ ਮੁਕਾਬਲੇ ਕਰਵਾਏ ਜਾਣਗੇ । ਜਿਸਦੇ ਤਹਿਤ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ । ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਦੀਆਂ ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਸੁਸਾਇਟੀਆਂ ਵੱਲੋਂ ਉਨ੍ਹਾਂ ਨੂੰ ਸਹਿਯੋਗ ਕੀਤਾ ਜਾਂਦਾ ਹੈ ਜਿਸਦੇ ਤਹਿਤ ਇਹ ਦੂਸਰਾ ਦਸਤਾਰ ਏ ਸਰਦਾਰ ਅਵਾਰਡ ਕਰਵਾਇਆ ਜਾ ਰਿਹਾ ਹੈ ।

Byte: ਆਜ਼ਾਦ ਵੈੱਲਫੇਅਰ ਕਲੱਬ ਦੇ ਮੈਂਬਰ ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.