ਮਾਨਸਾ : ਐਤਵਾਰ ਦੇ ਦਿਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸਿੱਧੂ ਦੇ ਪ੍ਰਸ਼ੰਸਕ ਮੂਸੇ ਪਿੰਡ ਪਹੁੰਚਦੇ ਹਨ। ਅੱਜ ਵੀ ਉਨ੍ਹਾਂ ਦੀ ਹਵੇਲੀ ਵਿੱਚ ਪ੍ਰਸ਼ੰਸਕ ਪਹੁੰਚੇ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ 29 ਮਈ ਉਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਵਿਦੇਸ਼ਾਂ ਵਿੱਚ ਸਿੱਧੂ ਦੇ ਪਿਤਾ ਸਿੱਧੂ ਦੀ ਯਾਦ ਨੂੰ ਸਮਰਪਿਤ ਰੱਖੇ ਬਰਸੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਵਿਦੇਸ਼ ਗਏ ਹੋਏ ਹਨ ਅਤੇ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਪ੍ਰੋਗਰਾਮ ਵੀ ਜਲਦ ਰਿਲੀਜ਼ ਸ਼ੁਰੂ ਹੋਣਗੇ।
ਸਿੱਧੂ ਮੂਸੇਵਾਲਾ ਖ਼ਿਲਾਫ਼ ਬੋਲਣ ਵਾਲਿਆਂ ਨੂੰ ਦਿੱਤੀ ਨਸੀਹਤ : ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ਉਤੇ ਸਿੱਧੂ ਮੂਸੇਵਾਲਾ ਦੇ ਖਿਲਾਫ ਬੋਲਣ ਵਾਲੇ ਲੋਕਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ 2 ਫੀਸਦੀ ਲੋਕ ਹਨ, ਜੋ ਸਿੱਧੂ ਨੂੰ ਪਸੰਦ ਨਹੀਂ ਕਰਦੇ ਸੀ ਅਤੇ ਸਮੇਂ-ਸਮੇਂ ਉਤੇ ਜ਼ਹਿਰ ਉਗਲਦੇ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਜੋ ਕੁਝ ਉਗਲ ਸਕਦੇ ਹੋ ਉਗਲੋ ਅਤੇ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਤੁਹਾਨੂੰ ਜਵਾਬ ਮਿਲ ਜਾਵੇਗਾ। ਪਹਿਲਾਂ ਬੋਲੋ ਤੇ ਫਿਰ ਮਾਫੀ ਮੰਗਣ ਦੀ ਕੋਸ਼ਿਸ਼ ਕਰਦੇ ਹੋ ਅਜਿਹਾ ਸਾਡੇ ਕੋਲੋਂ ਨਹੀਂ ਹੁੰਦਾ।
ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ : ਇਨਸਾਫ਼ ਨਾ ਮਿਲਣ ਉਤੇ ਮਾਤਾ ਚਰਨ ਕੌਰ ਨੇ ਬੋਲਦਿਆਂ ਕਿਹਾ ਕਿ ਪਰਿਵਾਰ ਕੋਲ ਤਾਂ ਸਿਰਫ਼ ਭਟਕਣਾ ਹੈ ਅਤੇ ਜਦੋਂ ਕੁੱਝ ਆਸ ਹੁੰਦੀ ਹੈ ਅਸੀਂ ਜਾਣਦੇ ਹਾਂ, ਪਰ ਉਸ ਜਗ੍ਹਾ ਤੋਂ ਵੀ ਕੁਝ ਨਹੀਂ ਪੱਲੇ ਪਿਆ, ਜਿਸ ਜਗ੍ਹਾ ਉਤੇ ਇਕ ਸਾਲ ਪਹਿਲਾਂ ਸਿੱਧੂ ਦਾ ਕੇਸ ਖੜ੍ਹਾ ਸੀ, ਅੱਜ ਵੀ ਕੇਸ ਉਸ ਜਗ੍ਹਾ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਉਮੀਦ ਨਹੀਂ ਇਨ੍ਹਾਂ ਤੋਂ ਕਿ ਇਹ ਕੁਝ ਕਰਨਗੇ, ਪਰ ਕੋਈ ਗੱਲ ਨਹੀਂ ਪਰਮਾਤਮਾ ਦੇ ਘਰ ਦੇਰ ਹੈ ਹਨੇਰ ਨਹੀਂ।
ਸਰਕਾਰਾਂ ਇਨਸਾਫ਼ ਨਹੀਂ ਦਿੰਦੀਆਂ ਕੋਈ ਗੱਲ ਨਹੀਂ, ਆਖਰੀ ਸਾਹਾਂ ਤਕ ਲੜਾਂਗੇ : ਵਿਦੇਸ਼ਾਂ ਵਿੱਚ ਹੋ ਰਹੇ ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮਾਂ ਉਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇ ਉਮੀਦ ਉਨ੍ਹਾਂ ਨੂੰ ਪੰਜਾਬ ਤੋਂ ਸੀ, ਉਹ ਵਿਦੇਸ਼ਾਂ ਵਿੱਚ ਬੈਠੇ ਲੋਕ ਕਰ ਰਹੇ ਹਨ ਅਤੇ ਇੰਗਲੈਂਡ ਦੇ ਵਿਚ ਦੋ-ਦੋ ਪ੍ਰੋਗਰਾਮ ਹਨ, ਜਿਸ ਵਿੱਚ ਸ਼ੁਭ ਦੇ ਪਿਤਾ ਸ਼ਾਮਲ ਹੋਣ ਲਈ ਗਏ ਹਨ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਚ ਵੀ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਈ ਜਾ ਰਹੀ ਹੈ। ਉਨ੍ਹਾਂ ਨਿਰਾਸ਼ ਹੋ ਕਿਹਾ ਕਿ ਜੇਕਰ ਸਰਕਾਰ ਨੇ ਇਨਸਾਫ਼ ਨਹੀਂ ਦਿੱਤਾ ਤਾਂ ਪ੍ਰਮਾਤਮਾਂ ਇਨਸਾਫ ਜ਼ਰੂਰ ਦੇਵੇਗਾ। ਕੋਈ ਗੱਲ ਨਹੀਂ ਜਦੋਂ ਤੱਕ ਦਮ ਹੈ ਆਪਾਂ ਲੜਾਂਗੇ। ਸਿੱਧੂ ਮੂਸੇਵਾਲੇ ਦਾ ਹੋਲੋਗ੍ਰਾਮ ਵੀ ਜਲਦ ਤਿਆਰ ਹੋ ਰਿਹਾ ਹੈ, ਜਿਸ ਦੇ ਲਈ ਸਿੱਧੂ ਮੂਸੇਵਾਲਾ ਦੇ ਪਿਤਾ ਵਿਦੇਸ਼ ਵਿੱਚ ਮੀਟਿੰਗ ਕਰ ਰਹੇ ਹਨ ਅਤੇ ਜਲਦ ਹੀ ਹੋਲੋਗਰਾਮ ਪ੍ਰੋਗਰਾਮ ਜਾਰੀ ਕਰਨਗੇ। ਸੋਸ਼ਲ ਮੀਡੀਆ ਉਤੇ ਸਿੱਧੂ ਮੂਸੇ ਵਾਲਾ ਦੇ ਸੋਸ਼ਲ ਮੀਡੀਆ ਉਤੇ ਲੀਕ ਹੋ ਰਹੇ ਗੀਤਾਂ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਆਵਾਜ਼ ਹੀ ਉਨ੍ਹਾਂ ਦੇ ਕੋਲ ਹੈ। ਉਨਾਂ ਅਜਿਹਾ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜਿਹਾ ਨਾ ਕਰੋ।