ਰਾਜਕੋਟ (ਗੁਜਰਾਤ) : ਭਾਰਤ ਅਤੇ ਇੰਗਲੈਂਡ ਨੂੰ ਮੰਗਲਵਾਰ ਨੂੰ ਇੱਥੇ ਨਿਰੰਜਨ ਸ਼ਾਹ ਸਟੇਡੀਅਮ 'ਚ ਖੇਡੇ ਗਏ ਤੀਜੇ ਟੀ-20 ਮੈਚ 'ਚ 26 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਗਲੈਂਡ ਵੱਲੋਂ ਦਿੱਤੇ 172 ਦੌੜਾਂ ਦੇ ਟੀਚੇ ਦੇ ਜਵਾਬ 'ਚ ਭਾਰਤੀ ਟੀਮ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ 'ਤੇ 145 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਟੀਮ ਇੰਡੀਆ ਨੂੰ 426 ਦਿਨਾਂ ਬਾਅਦ ਘਰੇਲੂ ਮੈਦਾਨ 'ਤੇ ਟੀ-20 ਅੰਤਰਰਾਸ਼ਟਰੀ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ 28 ਨਵੰਬਰ 2023 ਨੂੰ ਗੁਹਾਟੀ 'ਚ ਖੇਡੇ ਗਏ ਟੀ-20 ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ ਸੀ।
#TeamIndia put up a fight but England won the third T20I by 26 runs!
— BCCI (@BCCI) January 28, 2025
India will look to bounce back in the fourth T20I in Pune. 👍 👍
Scorecard ▶️ https://t.co/amaTrbtzzJ#INDvENG | @IDFCFIRSTBank pic.twitter.com/t0l42NwbvX
ਇੰਗਲੈਂਡ ਨੇ ਇਸ ਮੈਚ 'ਚ ਜਿੱਤ ਦਾ ਖਾਤਾ ਖੋਲ੍ਹਿਆ ਅਤੇ 5 ਮੈਚਾਂ ਦੀ ਸੀਰੀਜ਼ ਦੀ ਸਕੋਰਲਾਈਨ ਨੂੰ 2-1 ਨਾਲ ਵਧਾ ਦਿੱਤਾ। ਟੀਮ ਇੰਡੀਆ ਦੇ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਅਤੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ 'ਚ ਆਪਣੀਆਂ ਵਿਕਟਾਂ ਗੁਆ ਦਿੱਤੀਆਂ। ਇੰਗਲੈਂਡ ਹੱਥੋਂ ਭਾਰਤੀ ਟੀਮ ਦੀ ਹਾਰ ਦੇ ਕੀ ਸਨ 5 ਵੱਡੇ ਕਾਰਨ? ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।
ਮੁਹੰਮਦ ਸ਼ਮੀ ਦੀ ਵਾਪਸੀ ਰਹੀ ਬੇਕਾਰ
ਭਾਰਤ ਦੇ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ 436 ਦਿਨਾਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਵਾਪਸੀ ਨਿਰਾਸ਼ਾਜਨਕ ਰਹੀ। ਸ਼ਮੀ ਨੂੰ ਸ਼ਾਨਦਾਰ ਫਾਰਮ 'ਚ ਚੱਲ ਰਹੇ ਖੱਬੇ ਹੱਥ ਦੇ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਜਗ੍ਹਾ ਪਲੇਇੰਗ-11 'ਚ ਜਗ੍ਹਾ ਮਿਲੀ ਹੈ। ਉਹ ਚੰਗਾ ਪ੍ਰਦਰਸ਼ਨ ਕਰਨ 'ਚ ਨਾਕਾਮ ਰਿਹਾ। ਸ਼ਮੀ ਨੇ ਮੈਚ 'ਚ 3 ਓਵਰਾਂ 'ਚ 25 ਦੌੜਾਂ ਦਿੱਤੀਆਂ ਅਤੇ 1 ਵਿਕਟ ਵੀ ਨਹੀਂ ਲੈ ਸਕਿਆ। ਇਸ ਦੇ ਨਾਲ ਹੀ ਅਰਸ਼ਦੀਪ ਨੇ ਪਹਿਲੇ ਦੋ ਮੈਚਾਂ 'ਚ ਸ਼ੁਰੂਆਤੀ ਓਵਰਾਂ 'ਚ ਵਿਕਟਾਂ ਲੈ ਕੇ ਇੰਗਲੈਂਡ 'ਤੇ ਦਬਾਅ ਬਣਾਉਣ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
England bounce back with a clinical win in Rajkot to make it 2-1 in the five T20I series👊#INDvENG 📝: https://t.co/rLa32JzewH pic.twitter.com/VeRG5hqNY4
— ICC (@ICC) January 28, 2025
ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਹੋਏ ਫੇਲ੍ਹ
ਇੰਗਲੈਂਡ ਤੋਂ ਇਸ ਹਾਰ ਦਾ ਵੱਡਾ ਕਾਰਨ ਸਲਾਮੀ ਬੱਲੇਬਾਜ਼ ਸੰਜੂ ਸੈਮਸਨ ਦਾ ਲਗਾਤਾਰ ਤੀਜੇ ਮੈਚ ਵਿੱਚ ਦੌੜਾਂ ਨਾ ਬਣਾਉਣਾ ਸੀ। ਟੀਚੇ ਦਾ ਪਿੱਛਾ ਕਰਦੇ ਹੋਏ ਅਭਿਸ਼ੇਕ ਸ਼ਰਮਾ ਦੇ ਨਾਲ ਮਿਲ ਕੇ ਸ਼ਾਨਦਾਰ ਸ਼ੁਰੂਆਤ ਦੇਣ ਦੀ ਜ਼ਿੰਮੇਵਾਰੀ ਸੈਮਸਨ ਦੀ ਸੀ। ਪਰ ਇਕ ਵਾਰ ਫਿਰ ਉਹ ਸ਼ਾਰਟ ਪਿੱਚ ਗੇਂਦ 'ਤੇ 3 ਦੌੜਾਂ ਬਣਾ ਕੇ ਜੋਫਰਾ ਆਰਚਰ ਦਾ ਸ਼ਿਕਾਰ ਬਣ ਗਿਆ।
- Archer gets Sanju in 1st T20I.
— Johns. (@CricCrazyJohns) January 28, 2025
- Archer gets Sanju in 2nd T20I.
- Archer gets Sanju in 3rd T20I. pic.twitter.com/Peg1kOWwnr
ਸੂਰਿਆਕੁਮਾਰ ਯਾਦਵ ਦੀ ਖਰਾਬ ਫਾਰਮ
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਦਾ ਫਲਾਪ ਸ਼ੋਅ ਰਾਜਕੋਟ 'ਚ ਵੀ ਜਾਰੀ ਰਿਹਾ। ਪਹਿਲੇ ਅਤੇ ਦੂਜੇ ਟੀ-20 ਮੈਚ 'ਚ ਸਸਤੇ 'ਚ ਆਊਟ ਹੋਣ ਤੋਂ ਬਾਅਦ ਤੀਜੇ ਟੀ-20 'ਚ ਕਪਤਾਨ ਤੋਂ ਕਾਫੀ ਉਮੀਦਾਂ ਸਨ। ਪਰ ਵੱਡਾ ਸ਼ਾਟ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਉਹ 14 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਗੇਂਦ ਅਤੇ ਬੱਲੇ ਨਾਲ ਵਾਸ਼ਿੰਗਟਨ ਸੁੰਦਰ ਦਾ ਖਰਾਬ ਪ੍ਰਦਰਸ਼ਨ
ਸਪਿਨ ਆਲਰਾਊਂਡਰ ਦੇ ਤੌਰ 'ਤੇ ਪਲੇਇੰਗ-11 'ਚ ਸ਼ਾਮਲ ਵਾਸ਼ਿੰਗਟਨ ਸੁੰਦਰ ਇਸ ਮੈਚ 'ਚ ਗੇਂਦ ਅਤੇ ਬੱਲੇ ਦੋਵਾਂ ਨਾਲ ਫਲਾਪ ਸਾਬਤ ਹੋਇਆ। ਸੁੰਦਰ ਨੇ 1 ਓਵਰ 'ਚ 15 ਦੌੜਾਂ ਦਿੱਤੀਆਂ ਅਤੇ ਕੋਈ ਵਿਕਟ ਨਹੀਂ ਲੈ ਸਕਿਆ। ਇਸ ਦੇ ਨਾਲ ਹੀ ਬੱਲੇਬਾਜ਼ੀ 'ਚ ਸੁੰਦਰ ਨੂੰ ਧਰੁਵ ਜੁਰੇਲ ਅਤੇ ਅਕਸ਼ਰ ਪਟੇਲ ਤੋਂ ਉਪਰ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ। ਜਦੋਂ ਟੀਮ ਨੂੰ 10 ਤੋਂ ਉਪਰ ਰਨ ਰੇਟ ਦੀ ਲੋੜ ਸੀ ਤਾਂ ਸੁੰਦਰ 15 ਗੇਂਦਾਂ 'ਚ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਿਆ, ਜਿਸ ਕਾਰਨ ਰਨ ਰੇਟ ਹੋਰ ਵਧ ਗਿਆ। ਦੂਜੇ ਬੱਲੇਬਾਜ਼ਾਂ 'ਤੇ ਵੀ ਦਬਾਅ ਆਇਆ।
ENGLAND BEAT INDIA BY 26 RUNS IN 3RD T20I MATCH..!!!!
— Tanuj Singh (@ImTanujSingh) January 28, 2025
- This T20I series is now 2-1. 🏆 pic.twitter.com/SysLoAMx5U
ਖੱਬੇ-ਸੱਜੇ ਸੁਮੇਲ ਕਾਰਨ ਖੇਡ ਹੋਈ ਖਰਾਬ
ਟੀਮ ਇੰਡੀਆ ਦੀ ਹਾਰ ਦਾ ਵੱਡਾ ਕਾਰਨ ਕ੍ਰੀਜ਼ 'ਤੇ ਖੱਬੇ-ਸੱਜੇ ਜੋੜ ਨੂੰ ਜ਼ਿਆਦਾ ਮਹੱਤਵ ਦੇਣਾ ਸੀ। ਇਸ ਕਾਰਨ ਬੱਲੇਬਾਜ਼ਾਂ ਦੇ ਕ੍ਰਮ ਵਿੱਚ ਬਦਲਾਅ ਆਇਆ ਅਤੇ ਉਹ ਦੌੜਾਂ ਨਹੀਂ ਬਣਾ ਸਕੇ। ਸੰਜੂ ਸੈਮਸਨ ਦੇ ਆਊਟ ਹੋਣ ਤੋਂ ਬਾਅਦ ਸੂਰਿਆ ਤੀਜੇ ਨੰਬਰ 'ਤੇ ਖੱਬੂ ਬੱਲੇਬਾਜ਼ ਅਭਿਸ਼ੇਕ ਦਾ ਸਾਥ ਦੇਣ ਲਈ ਪਿਛਲੇ ਮੈਚ ਦੇ ਹੀਰੋ ਰਹੇ ਤਿਲਕ ਵਰਮਾ ਦੀ ਥਾਂ ਬੱਲੇਬਾਜ਼ੀ ਕਰਨ ਆਇਆ। ਤਿਲਕ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਅਤੇ 18 ਦੌੜਾਂ ਬਣਾ ਕੇ ਆਊਟ ਹੋ ਗਏ। ਖੱਬੇ-ਸੱਜੇ ਸੁਮੇਲ ਨੂੰ ਬਰਕਰਾਰ ਰੱਖਣ ਲਈ ਸੁੰਦਰ ਨੂੰ ਛੇਵੇਂ ਨੰਬਰ 'ਤੇ ਖਿਸਕਾਇਆ ਗਿਆ। ਉਥੇ ਹੀ ਸਪੈਸ਼ਲਿਸਟ ਬੱਲੇਬਾਜ਼ ਧਰੁਵ ਜੁਰੇਲ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ। ਕ੍ਰਮ 'ਚ ਬਦਲਾਅ ਕਾਰਨ ਬੱਲੇਬਾਜ਼ ਦੌੜਾਂ ਬਣਾਉਣ ਲਈ ਸੰਘਰਸ਼ ਕਰਦੇ ਨਜ਼ਰ ਆਏ ਅਤੇ ਭਾਰਤ ਨੂੰ 26 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।