ਮਾਨਸਾ: ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ 'ਚ ਨਾਂਮਾਤਰ ਕਟੌਤੀ ਕੀਤੀ ਗਈ ਹੈ। ਜਿਸ 'ਚ ਸੌ ਯੂਨਿਟ 'ਤੇ ਇੱਕ ਰੁਪਏ ਅਤੇ ਦੋ ਸੌ ਯੂਨਿਟ 'ਤੇ ਪੰਜਾਹ ਪੈਸੇ ਬਿਜਲੀ ਰੇਟਾਂ 'ਚ ਰਾਹਤ ਦੇਣ ਦਾ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਈ.ਟੀ.ਵੀ ਭਾਰਤ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਕੀਤੀ ਗਈ ਕਟੌਤੀ ਕਰਕੇ ਲੋਕਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਨੇ ਅਜਿਹਾ 2022 ਦੀਆਂ ਚੋਣਾਂ ਨੂੰ ਦੇਖਦੇ ਹੋਏ ਕੀਤਾ ਹੈ। ਜਿਸ ਨਾਲ ਲੋਕਾਂ ਨੂੰ ਕੋਈ ਵੀ ਰਾਹਤ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚੋਣਾਂ ਤੋਂ ਪਹਿਲਾਂ ਪ੍ਰਾਈਵੇਟ ਥਰਮਲਾਂ ਦੇ ਨਾਲ ਕੀਤੇ ਸਮਝੌਤੇ ਰੱਦ ਕਰਨ ਦੀ ਗੱਲ ਕੀਤੀ ਸੀ, ਪਰ ਅਜੇ ਤੱਕ ਸਰਕਾਰ ਵੱਲੋਂ ਇਹ ਸਮਝੌਤੇ ਵੀ ਰੱਦ ਨਹੀਂ ਕੀਤੇ ਗਏ। ਉਥੇ ਲੋਕਾਂ ਨੂੰ ਇੰਨ੍ਹੀ ਮਹਿੰਗੀ ਬਿਜਲੀ ਦਿੱਤੀ ਜਾ ਰਹੀ ਹੈ, ਪਰ ਸਰਕਾਰ ਦੇ ਹੁਣ ਇੱਕ ਰੁਪਏ ਅਤੇ ਪੰਜਾਬ ਪੈਸੇ ਮੁਆਫ਼ ਕਰਨ ਨਾਲ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਸਰਕਾਰ ਜੇਕਰ ਸੱਚਮੁੱਚ ਲੋਕਾਂ ਦੀ ਭਲਾਈ ਚਾਹੁੰਦੀ ਹੈ ਤਾਂ ਬਿਜਲੀ ਦੇ ਰੇਟਾਂ 'ਚ ਵੱਡੀ ਕਟੌਤੀ ਕੀਤੀ ਜਾਵੇ, ਤਾਂ ਜੋ ਸੂਬੇ ਦੇ ਲੋਕਾਂ ਨੂੰ ਅਸਲ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੀ ਬਿਜਲੀ ਤਿਆਰ ਕੀਤੀ ਜਾਂਦੀ ਹੈ ਅਤੇ ਬਾਹਰੀ ਸੂਬਿਆਂ ਨੂੰ ਵੇਚੀ ਜਾਂਦੀ ਹੈ, ਪਰ ਪੰਜਾਬ ਦੇ 'ਚ ਇੰਨ੍ਹੀ ਮਹਿੰਗੀ ਬਿਜਲੀ ਦੇ ਕੇ ਲੋਕਾਂ 'ਤੇ ਵਾਧੂ ਬੋਝ ਪਾਇਆ ਹੋਇਆ ਹੈ।
ਇਹ ਵੀ ਪੜ੍ਹੋ:ਬਰਨਾਲਾ ਦੇ ਕੋਵਿਡ ਕੇਅਰ ਸੈਂਟਰਾਂ (Covid Care Centers) 'ਚ ਮਰੀਜ਼ਾਂ ਲਈ ਵਧਾਈਆਂ ਸਿਹਤ ਸਹੂਲਤਾਂ