ETV Bharat / state

ਯੂਕਰੇਨ ਤੇ ਰੂਸ ‘ਚ ਜੰਗ ਦੇ ਮਾਹੌਲ ਕਾਰਨ ਬੱਚਿਆਂ ਦੇ ਮਾਪਿਆਂ ‘ਚ ਸਹਿਮ ਦਾ ਮਾਹੌਲ - ਬਰੇਟਾ ਮੰਡੀ ਦੇ 3 ਵਿਦਿਆਰਥੀ ਯੂਕਰੇਨ ਤੇ ਰੂਸ ਵਿੱਚ ਫਸੇ

ਯੂਕਰੇਨ ਤੇ ਰੂਸ ‘ਚ ਚੱਲ ਰਹੇ ਜੰਗ ਦੇ ਮਾਹੌਲ ਨੂੰ ਲੈ ਕੇ ਪੜ੍ਹਾਈ ਕਰਨ ਗਏ ਬੱਚਿਆਂ ਦੇ ਮਾਪਿਆਂ ‘ਚ ਸਹਿਮ ਦਾ ਮਾਹੌਲ ਹੈ ਤੇ ਬੱਚਿਆਂ ਦੇ ਮਾਤਾ-ਪਿਤਾ ਵੀਡਿਓ ਕਾਲ ਤੇ ਬੱਚਿਆਂ ਤੋਂ ਹਾਲ ਚਾਲ ਪੁੱਛ ਰਹੇ ਹਨ। ਜਿਸ ਤਹਿਤ ਹੀ ਬਰੇਟਾ ਦੇ 3 ਬੱਚਿਆਂ ਵਿਚੋਂ 2 ਘਰ ਵਾਪਸੀ ਹੋਈ ਹੈ ਤੇ 1 ਅਜੇ ਵੀ ਯੂਕਰੇਨ ਵਿੱਚ ਫਸਿਆ ਹੈ।

ਯੂਕਰੇਨ ਤੇ ਰੂਸ ‘ਚ ਜੰਗ ਦੇ ਮਾਹੌਲ ਕਾਰਨ ਬੱਚਿਆਂ ਦੇ ਮਾਪਿਆਂ ‘ਚ ਸਹਿਮ ਦਾ ਮਾਹੌਲ

author img

By

Published : Feb 24, 2022, 12:59 PM IST

ਮਾਨਸਾ: ਜਿੱਥੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਕੰਮ ਕਰਨ 'ਤੇ ਪੜਨ ਲਈ ਤਿਆਰੀਆ ਕਰ ਰਹੇ ਹਨ, ਉਥੇ ਹੀ ਜਦੋਂ ਬਾਹਰਲੇ ਦੇਸ਼ਾਂ ਵਿੱਚ ਜੰਗਾਂ ਛਿੜ ਜਾਂਦੀਆਂ ਹਨ, ਓਦੋਂ ਪਰਿਵਾਰਾਂ ਦਾ ਬੱਚਿਆਂ ਬਿਨ੍ਹਾਂ ਬੁਰਾ ਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਦੇ ਬਰੇਟਾ ਤੋਂ 3 ਵਿੱਦਿਆਰਥੀ ਜੋ ਕਿ ਮੈਡੀਕਲ ਦੀ ਪੜਾਈ ਕਰਨ ਲਈ ਯੂਕਰੇਨ ਗਏ ਸੀ, ਰੂਸ ਤੇ ਯੂਕਰੇਨ ਵਿਚਕਾਰ ਛਿੜੀ ਜੰਗ ਤੋਂ ਬਾਅਦ ਭਾਰਤ ਦੇ 20 ਹਜ਼ਾਰ ਦੇ ਲਗਭਗ ਵਿੱਦਿਆਰਥੀ ਉੱਥੇ ਫਸ ਚੁੱਕੇ ਹਨ। ਜਿੰਨਾਂ ਵਿੱਚੋਂ ਬਰੇਟੇ ਦੇ 2 ਨੌਜਵਾਨ ਤਾਂ ਘਰ ਵਾਪਿਸ ਪਰਤ ਗਏ ਹਨ, ਪਰ ਹਲੇ ਵੀ ਇੱਕ ਬਰੇਟੇ ਦਾ ਨੌਜਵਾਨ ਉਥੇ ਹੀ ਹੈ। ਪਰਿਵਾਰਾਂ ਨੇ ਦੁੱਖ ਬਿਆਨ ਕਰਦਿਆਂ ਮਦਦ ਲਈ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ।

ਯੂਕਰੇਨ ਤੇ ਰੂਸ ‘ਚ ਚੱਲ ਰਹੇ ਯੰਗ ਦੇ ਮਾਹੌਲ ਨੂੰ ਲੈ ਕੇ ਯੂਕਰੇਨ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਬੱਚਿਆਂ ਦੇ ਮਾਪਿਆਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ‘ਚ ਮਾਨਸਾ ਜ਼ਿਲ੍ਹੇ ਦੇ 10 ਦੇ ਕਰੀਬ ਨੌਜਵਾਨ ਐਮ.ਬੀ.ਐਸ.(ਮੈਡੀਕਲ) ਦੀ ਪੜ੍ਹਾਈ ਕਰਨ ਲਈ ਗਏ ਸਨ। ਜਿਸ ‘ਚ ਮਾਨਸਾ ਜਿਲ੍ਹੇ ਦੀ ਬਰੇਟਾ ਮੰਡੀ ਦੇ 3 ਵਿਦਿਆਰਥੀ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚੋਂ 2 ਵਿਦਿਆਰਥੀ ਬੀਤੀ ਰਾਤ ਆਪਣੇ ਘਰ ਬਰੇਟਾ ‘ਚ ਵਾਪਸ ਪਰਤ ਚੁੱਕੇ ਹਨ ਤੇ ਇੱਕ ਵਿਦਿਆਰਥੀ ਹਾਲੇ ਯੁਕਰੇਨ ‘ਚ ਹੀ ਹੈ।

ਇਸ ਸਬੰਧੀ ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਨਿਤਿਨ ਕੁਮਾਰ ਨੇ ਦੱਸਿਆ ਕਿ ਮੈਂ ਸ਼ੈਸਨ 2020 ਦੀ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਿਆ ਸੀ, ਜਿਸ ‘ਚ ਮੇਰੀ 2 ਸਾਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ 2 ਸਾਲ ਦੀ ਹਾਲੇ ਬਾਕੀ ਹੈ। ਨਿਤਿਨ ਕੁਮਾਰ ਨੇ ਕਿਹਾ ਕਿ ਅਸੀਂ ਬਰੇਟਾ ਮੰਡੀ ਦੇ 3 ਵਿਦਿਆਰਥੀ ਯੂਕਰੇਨ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਾਂ। ਜਿਸ ‘ਚ ਮੈਂ ਅਤੇ ਮਨਜਿੰਦਰ ਸਿੰਘ ਸਹੀ ਸਲਾਮਤ ਆਪਣੇ ਘਰ ਪਹੁੰਚ ਗਏ ਹਾਂ ਜਦੋਂ ਕਿ ਪਿਊਸ਼ ਗੋਇਲ ਹਾਲੇ ਯੁਕਰੇਨ ‘ਚ ਹੀ ਹੈ। ਜਿਸਨੇ ਵਾਪਸੀ ਬਰੇਟਾ ਲਈ ਟਿਕਟ ਬੁੱਕ ਕਰਵਾਈ ਹੋਈ ਹੈ।

ਦੂਜੇ ਪਾਸੇ ਪਿਊਸ਼ ਗੋਇਲ ਦੇ ਪਿਤਾ ਮਾਂ: ਭੂਸ਼ਣ ਕੁਮਾਰ ਨੇ ਕਿਹਾ ਕਿ ਸਾਡਾ ਬੇਟਾ ਯੂਕਰੇਨ ‘ਚ ਬਿਲਕੁੱਲ ਠੀਕ ਠਾਕ ਹੈ। ਜੋ ਹੁਣ ਆਪਣੀ ਪੜ੍ਹਾਈ ਦੀਆਂ (ਆਉਣ ਲਾਇਨ) ਕਲਾਸਾਂ ਲਗਾ ਰਿਹਾ ਹੈ। ਵਿਦਿਆਰਥੀ ਮਨਜਿੰਦਰ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਜਿਸ ਸ਼ਹਿਰ ‘ਚ ਅਸੀਂ ਰਹਿ ਰਹੇ ਸੀ, ਉਥੇ ਦੇ ਹਾਲਾਤ ਬਹੁਤ ਸਹੀ ਸੀ, ਕਿਉਂਕਿ ਉਹ ਰਾਜਧਾਨੀ ਤੋਂ ਬਹੁਤ ਦੂਰ ਸੀ।

ਮਨਜਿੰਦਰ ਸਿੰਘ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਫਲਾਈਟਾਂ ਦੀ ਗਿਣਤੀ ਨੂੰ ਵਧਾਇਆ ਜਾਵੇ ਤਾਂ ਜੋ ਯੂਕਰੇਨ ‘ਚ ਫਸੇ ਵਿਦਿਆਰਥੀ ਆਪਣੇ ਪਿੰਡ/ਸ਼ਹਿਰ ਪੰਜਾਬ ‘ਚ ਆਸਾਨੀ ਨਾਲ ਆ ਸਕਣ। ਨਿਤਿਨ ਕੁਮਾਰ ਦੇ ਪਿਤਾ ਰਾਕੇਸ ਕੁਮਾਰ ਤੇ ਮਨਜਿੰਦਰ ਸਿੰਘ ਦੇ ਪਿਤਾ ਜੁਗਰਾਜ ਸਿੰਘ ਨੇ ਕਿਹਾ ਕਿ ਯੂਕਰੇਨ ਤੇ ਰੂਸ ‘ਚ ਚੱਲ ਰਹੇ ਲੜਾਈ ਦੇ ਮਾਹੌਲ ਨੂੰ ਲੈ ਕੇ ਸਾਡੇ ਬੱਚੇ ਉੱਥੇ ਹੋਣ ਦੇ ਕਾਰਨ ਸਾਡੇ ਅੰਦਰ ਖੌਫ ਦਾ ਮਾਹੌਲ ਪਾਇਆ ਜਾ ਰਿਹਾ ਸੀ, ਪਰ ਹੁਣ ਸਾਡੇ ਬੱਚੇ ਸਹੀ ਸਲਾਮਤ ਆਪਣੇ ਘਰ ਸਾਡੇ ਕੋਲ ਪਹੁੰਚਣ 'ਤੇ ਸਾਡੇ ਦਿਲ ਨੂੰ ਸਕੂਨ ਮਿਲ ਸਕੇ।

ਇਹ ਵੀ ਪੜੋ:- Bikram Majithia Drug case: ਮੁਹਾਲੀ ਕੋਰਟ ’ਚ ਬਿਕਰਮ ਮਜੀਠੀਆ ਨੇ ਕੀਤਾ ਸਰੰਡਰ

ETV Bharat Logo

Copyright © 2025 Ushodaya Enterprises Pvt. Ltd., All Rights Reserved.