ETV Bharat / state

ਸਹਿਕਾਰੀ ਬੈਂਕ ਵੱਲੋਂ ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਲਗਾਉਣ 'ਤੇ ਕਿਸਾਨਾਂ ਨੇ ਕੀਤਾ ਵਿਰੋਧ - ਮਾਨਸਾ ਨਿਊਜ਼ ਅਪਡੇਟ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੇ ਜਾਣ ਦੇ ਸਾਰੇ ਵਾਅਦੇ ਜ਼ਮੀਨੀ ਪੱਧਰ 'ਤੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਅਜਿਹਾ ਮਾਮਲਾ ਮਾਨਸਾ ਵਿਖੇ ਸਾਹਮਣੇ ਆਇਆ ਹੈ। ਇਥੇ ਪ੍ਰਾਇਮਰੀ ਸਹਿਕਾਰੀ ਖ਼ੇਤੀਬਾੜੀ ਵਿਕਾਸ ਬੈਂਕ ਵੱਲੋਂ ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਨੋਟਿਸ ਬੋਰਡ 'ਤੇ ਲਗਾ ਦਿੱਤਿਆਂ ਗਈਆਂ ਹਨ। ਇਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ।

ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਲਗਾਉਣ 'ਤੇ ਵਿਰੋਧ
ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਲਗਾਉਣ 'ਤੇ ਵਿਰੋਧ
author img

By

Published : Jan 9, 2020, 9:58 PM IST

ਮਾਨਸਾ : ਕੈਪਟਨ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਕਿਸਾਨਾਂ ਦੇ ਕਰਜ਼ਾ ਮੁਆਫ ਕਰਨ ਤੇ ਬੈਂਕਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੁਰਕੀ ਨਾ ਹੋਣ ਤੋਂ ਰਾਹਤ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਜ਼ਮੀਨੀ ਪੱਧਰ 'ਤੇ ਇਨ੍ਹਾਂ ਵਾਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ। ਮਾਨਸਾ 'ਚ ਇਨ੍ਹਾਂ ਵਾਅਦਿਆਂ ਦੇ ਉਲਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਕਰਜ਼ਾ ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਬੈਂਕ ਦੇ ਨੋਟਿਸ ਬੋਰਡ 'ਤੇ ਲਗਾ ਦਿੱਤੀਆਂ ਹਨ।

ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਲਗਾਉਣ 'ਤੇ ਵਿਰੋਧ

ਇਸ ਦਾ ਵਿਰੋਧ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਡਿਫਾਲਟਰ ਕਿਸਾਨਾਂ ਦੀ ਤਸਵੀਰਾਂ ਨੂੰ ਨੋਟਿਸ ਬੋਰਡ ਤੋਂ ਹਟਾਉਣ ਦੀ ਮੰਗ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਬੈਂਕ ਵੱਲੋਂ ਕਿਸਾਨਾਂ ਦੀਆਂ ਤਸਵੀਰਾਂ ਨਹੀਂ ਹਟਾਈਆਂ ਗਈਆਂ ਤਾਂ ਬੈਂਕ ਦੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।

ਹੋਰ ਪੜ੍ਹੋ : ਨੌਜਵਾਨਾਂ ਨੂੰ ਸਮਾਰਟ ਫੋਨ ਵੰਡਨ ਨੂੰ ਲੈ ਕੇ ਬੋਲੇ ਵਿੱਤ ਮੰਤਰੀ, ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ

ਇਸ ਬਾਰੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਸੰਬਧੀ ਸਾਰੇ ਹੀ ਬੈਂਕਾਂ ਦੇ ਮੈਨੇਜ਼ਿੰਗ ਡਾਇਰੈਕਟਰ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਬੈਂਕ ਬ੍ਰਾਂਚਾਂ 'ਚ ਸਖ਼ਤ ਆਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਕਿਸਾਨ ਦੀ ਤਸਵੀਰ ਨਹੀਂ ਲਗਾਈ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਤਾਂ ਉਸ ਨੂੰ ਤੁਰੰਤ ਹਟਾਇਆ ਜਾਵੇ। ਜੇਕਰ ਡਿਫਾਲਟਰਾਂ ਦੀਆਂ ਤਸਵੀਰਾਂ ਬੈਂਕਾਂ ਵੱਲੋਂ ਨਹੀਂ ਹਟਾਈ ਜਾਂਦੀ ਤਾਂ ਉਕਤ ਬੈਂਕ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Intro:ਦੀ ਮਾਨਸਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਲਾਈਆਂ ਕਰਜ਼ਦਾਰ ਕਿਸਾਨਾਂ ਦੀਆਂ ਫ਼ੋਟੋਆਂ

15 ਕਿਸਾਨਾਂ ਦੇ ਨਾਮ ਫੋਟੋ ਲਗਾਇਆ ਨੋਟਿਸ ਬੋਰਡ ਤੇ

ਫੋਟੋਆਂ ਲਾਉਣ ਦੇ ਜਾਰੀ ਕਰ ਦਿੱਤੇ ਗਏ ਨੇ ਆਦੇਸ਼ ਡੀਸੀ ਮਾਨਸਾ

ਐਂਕਰ : ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਬਾਅਦ ਕਿਸਾਨਾਂ ਦੇ ਕਰਜ਼ ਮਾਫ਼ ਕਰਨ ਅਤੇ ਉਨ੍ਹਾਂ ਦੀ ਕਰਜ਼ ਦੇ ਕਾਰਨ ਕਿਸੇ ਤਰ੍ਹਾਂ ਦੀ ਕੁਰਕੀ ਨਾ ਹੋਣ ਤੇ ਬੈਂਕਾਂ ਚੋਂ ਡਿਫਾਲਟਰ ਕਿਸਾਨਾਂ ਨੂੰ ਰਾਹਤ ਦੇਣ ਦਾ ਵਾਅਦਾ ਕੀਤਾ ਸੀ ਪਰ ਮਾਨਸਾ ਵਿੱਚ ਇਨ੍ਹਾਂ ਵਾਅਦਿਆਂ ਦੇ ਉਲਟ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ ਕਰਜ਼ ਦਾ ਡਿਫਾਲਟਰ ਕਿਸਾਨਾਂ ਦੀਆਂ ਤਸਵੀਰਾਂ ਨਾਮ ਸਿਹਤ ਬੈਂਕ ਦੇ ਨੋਟਿਸ ਬੋਰਡ ਤੇ ਚਿਪਕਾ ਦਿੱਤੀਆਂ ਹਨ ਜਿਸ ਦਾ ਵਿਰੋਧ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਸਾਰੇ ਕਿਸਾਨਾਂ ਦੀ ਫੋਟੋ ਨੂੰ ਨੋਟਿਸ ਬੋਰਡ ਤੋਂ ਹਟਾਉਣ ਦੀ ਮੰਗ ਕੀਤੀ ਹੈ ਉਧਰ ਡਿਪਟੀ ਕਮਿਸ਼ਨਰ ਨੇ ਵੀ ਬੈਂਕ ਦੇ ਉੱਚ ਅਧਿਕਾਰੀਆਂ ਨੂੰ ਕਿਸਾਨਾਂ ਦੀਆਂ ਫੋਟੋਆਂ ਹਟਾਉਣ ਦੇ ਤੁਰੰਤ ਆਦੇਸ਼ ਜਾਰੀ ਕੀਤੇ ਨੇ

Body:ਅਕਾਲੀ ਭਾਜਪਾ ਸਰਕਾਰ ਦੇ ਸਮੇਂ ਕਰਜ਼ਦਾਰ ਕਿਸਾਨਾਂ ਨੂੰ ਡਿਫਾਲਟਰ ਦੱਸ ਕੇ ਉਨ੍ਹਾਂ ਦੀ ਫੋਟੋ ਬੈਂਕ ਦੇ ਨੋਟਿਸ ਬੋਰਡ ਤੇ ਚਿਪਕਾਈ ਜਾਂਦੀ ਰਹੀ ਸੀ ਪਰ ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੇ ਸੂਬੇ ਵਿੱਚ ਕਿਸਾਨਾਂ ਨੂੰ ਬੈਂਕਾਂ ਵੱਲੋਂ ਜ਼ਲੀਲ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਕਿਸੇ ਕਿਸਾਨ ਦੀ ਨੋਟਿਸ ਬੋਰਡ ਤੇ ਫ਼ੋਟੋ ਲਾਈ ਜਾਵੇਗੀ ਕਿਉਂਕਿ ਕਿਸਾਨਾਂ ਦੇ ਕਰਜ਼ ਦੀ ਪੂਰੀ ਰਕਮ ਦੀ ਪਰ ਭਾਈ ਸਰਕਾਰ ਕਰੇਗੀ ਪਰ ਹੁਣ ਮਾਨਸਾ ਦੀ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੇ 15ਕਿਸਾਨਾਂ ਦੇ ਨਾਮ ਤੇ ਫੋਟੋ ਨੋਟਿਸ ਬੋਰਡ ਤੇ ਲਗਾ ਕੇ ਸੂਚਨਾ ਦਿੱਤੀ ਹੈ ਕਿ ਇਹ ਕਿਸਾਨ ਬੈਂਕ ਦੇ ਡਿਫਾਲਟਰ ਹੋ ਚੁੱਕੇ ਨੇ ਇਨ੍ਹਾਂ ਕਿਸਾਨਾਂ ਵੱਲ ਬੈਂਕ ਨੇ ਬਾਰਾਂ ਤੋਂ ਪੰਤਾਲੀ ਲੱਖ ਰੁਪਏ ਬਕਾਇਆ ਦਿਖਾਇਆ ਹੈ ਤੇ ਕਿਸਾਨਾਂ ਨੂੰ ਡਿਫਾਲਟਰ ਕਰਾਰ ਦਿੱਤਾ ਗਿਆ ਹੈ ਜਿਸ ਵਿੱਚ ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਕਰਜ਼ਦਾਰ ਕਿਸਾਨਾਂ ਦੀਆਂ ਤਸਵੀਰਾਂ ਬੈਂਕ ਦੇ ਨੋਟਿਸ ਬੋਰਡ ਤੋਂ ਹਟਾਉਣ ਦੀ ਮੰਗ ਕੀਤੀ ਹੈ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਅਤੇ ਇਕਬਾਲ ਸਿੰਘ ਮਾਨਸਾ ਦਾ ਕਹਿਣਾ ਹੈ ਕਿ ਇਸ ਸਬੰਧੀ ਬੈਂਕ ਦੇ ਅਧਿਕਾਰੀਆਂ ਨੂੰ ਮਿਲੇ ਹਨ ਤੇ ਕਿਸਾਨਾਂ ਦੀਆਂ ਫੋਟੋ ਤੁਰੰਤ ਹਟਾਉਣ ਦੀ ਗੱਲ ਕੀਤੀ ਹੈ ਪਰ ਫਿਰ ਵੀ ਬੈਂਕ ਨੇ ਜੇਕਰ ਕਿਸਾਨਾਂ ਦੀਆਂ ਨੋਟਿਸ ਬੋਰਡ ਤੋਂ ਵੋਟਾਂ ਨਾ ਹਟਾਈਆਂ ਤਾਂ ਉਹ ਖੁਦ ਬੈਂਕ ਵਿੱਚ ਜਾ ਕੇ ਕਿਸਾਨਾਂ ਦੀਆਂ ਨੋਟਿਸ ਬੋਰਡ ਤੋਂ ਫੋਟੋਆਂ ਹਟਾਉਣਗੇ ਅਤੇ ਬੈਂਕ ਦੇ ਖਿਲਾਫ਼ ਕਿਸਾਨਾਂ ਵੱਲੋਂ ਸੰਘਰਸ਼ ਕੀਤਾ ਜਾਵੇਗਾ

ਬਾਈਟ ਮਹਿੰਦਰ ਸਿੰਘ ਭੈਣੀ ਬਾਘਾ ਜ਼ਿਲ੍ਹਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ

ਬਾਈਟ ਇਕਬਾਲ ਸਿੰਘ ਮਾਨਸਾ ਕਿਸਾਨ ਆਗੂ

ਉਧਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਸਹਿਕਾਰੀ ਬੈਂਕਾਂ ਵੱਲੋਂ ਕਿਸਾਨਾਂ ਦੀਆਂ ਫੋਟੋ ਨੋਟਿਸ ਬੋਰਡ ਤੇ ਲਗਾਏ ਜਾਣ ਤੋਂ ਅਣਜਾਣ ਹਨ ਮਾਨਸਾ ਦੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਹਿਕਾਰੀ ਬੈਂਕਾਂ ਦੇ ਮੈਨੇਜਿੰਗ ਡਾਇਰੈਕਟਰ ਨੂੰ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਸਾਰੀਆਂ ਬ੍ਰਾਂਚਾਂ ਵਿੱਚ ਸਖ਼ਤ ਆਦੇਸ਼ ਜਾਰੀ ਕੀਤੇ ਜਾਣ ਕੇ ਬੈਂਕਾਂ ਵਿੱਚ ਕਿਸੇ ਤਰ੍ਹਾਂ ਦੀ ਕਿਸਾਨ ਦੀ ਫੋਟੋ ਨਹੀਂ ਲਗਾਈ ਜਾਵੇਗੀ ਜੇਕਰ ਕਿਤੇ ਲਗਾਈ ਗਈ ਹੈ ਤਾਂ ਉਸ ਨੂੰ ਤੁਰੰਤ ਹਟਾਇਆ ਜਾਵੇ

ਬਾਈਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਮਾਨਸਾ

Report Kuldip Dhaliwal Mansa

ਨੋਟ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਦੀ ਬਾਈਟ ਰੈਂਪ ਤੇ ਭੇਜੀ ਗਈ ਹੈ

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.