ਮਾਨਸਾ: ਮੂਸਾ ਮਾਈਨਰ ਦੇ ਵਿੱਚ ਸਵੇਰ ਸਮੇਂ ਪਾੜ ਪੈਣ ਦੇ ਕਾਰਨ ਕਿਸਾਨਾਂ (Farmers) ਦੀ ਪੱਕੀ ਹੋਈ ਝੋਨੇ (Paddy) ਦੀ ਫਸਲ ਦੇ ਵਿੱਚ ਪਾਣੀ ਭਰ ਜਾਣ ਕਾਰਨ 50 ਏਕੜ ਦੇ ਕਰੀਬ ਫਸਲ ਦੇ ਵਿੱਚ ਪਾਣੀ ਭਰ ਕੇ ਫ਼ਸਲ ਖ਼ਰਾਬ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਕਿਸਾਨਾਂ (Farmers) ਦੀਆਂ ਸਬਜ਼ੀਆਂ ਅਤੇ ਨੇੜੇ ਦੇ ਘਰਾਂ ਦੇ ਵਿੱਚ ਵੀ ਪਾਣੀ ਦਾਖ਼ਲ ਹੋ ਗਿਆ ਹੈ। ਅਕਸਰ ਹੀ ਇਹ ਰਾਜਬਾਹਾ ਹਰ ਸਾਲ ਜਦੋਂ ਵੀ ਫਸਲ ਪੱਕੀ ਹੁੰਦੀ ਹੈ, ਉਦੋਂ ਹੀ ਟੁੱਟ ਦਾ ਹੈ। ਜਾਣਕਾਰੀ ਮੁਤਾਬਕ ਪਹਿਲਾਂ ਵੀ ਇਹ ਰਾਜਬਾਹਾ 7-8 ਬਾਰ ਟੁੱਟ ਚੁੱਕਿਆ ਹੈ।
ਅਮਰੀਕ ਸਿੰਘ ਨਾਮ ਦੇ ਕਿਸਾਨ (Farmers) ਨੇ ਕਿਹਾ ਕਿ ਜਦੋਂ ਵੀ ਕਣਕ ਅਤੇ ਝੋਨੇ (Paddy) ਦੀ ਫਸਲ ਪੱਕਦੀ ਹੈ, ਤਾਂ ਇਸ ਜਗ੍ਹਾ ਤੋਂ ਰਜਬਾਹਾ ਟੁੱਟਦਾ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਵਾਰ ਰਜਬਾਹਾ ਟੁੱਟ ਚੁੱਕਿਆ ਹੈ। ਜਿਸ ਕਾਰਨ ਕਿਸਾਨਾਂ (Farmers) ਦੀ ਪੱਕੀ ਹੋਈ ਫਸਲ ਬਰਬਾਦ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਬਹੁਤ ਵਾਰ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ, ਪਰ ਉਨ੍ਹਾਂ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਅਤੇ ਇਸ ਰਜਵਾਹੇ ਦੀ ਮਿਆਦ ਵੀ ਪੂਰੀ ਹੋ ਚੁੱਕੀ ਹੈ, ਜਿਸ ਕਾਰਨ ਰਜਬਾਹਾ ਟੁੱਟ ਗਿਆ ਹੈ।
ਉਧਰ ਨਹਿਰੀ ਵਿਭਾਗ ਦੇ ਜੇ.ਈ ਨਰਿੰਦਰ ਸ਼ਰਮਾ (JE Narendra Sharma) ਨੇ ਕਿਹਾ ਕਿ ਸਵੇਰ ਦੇ ਸਮੇਂ ਰਜਬਾਹਾ ਟੁੱਟਣ ਦੀ ਜਦੋਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਪਿੱਛੇ ਤੋਂ ਪਾਣੀ ਬੰਦ ਕਰਵਾ ਦਿੱਤਾ ਹੈ ਅਤੇ ਸ਼ਾਮ ਤੱਕ ਪਾਣੀ ਘਟ ਜਾਵੇਗਾ ਅਤੇ ਇਸ ਦਾ ਪਾੜ ਪੂਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਰਜਵਾਹਾ ਪੁਰਾਣਾ ਹੈ ਅਤੇ ਚੂਹਿਆਂ ਦੀਆਂ ਖੁੱਡਾਂ ਪੈਣ ਕਾਰਨ ਟੁੱਟ ਜਾਂਦਾ ਹੈ।
ਉਧਰ ਕਾਂਗਰਸੀ ਆਗੂ ਮਨਜੀਤ ਸਿੰਘ ਝਲਬੂਟੀ ਨੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਰਜਬਾਹਾ ਬੰਦ ਕਰਨ ਦੇ ਲਈ ਕਹਿ ਦਿੱਤਾ ਹੈ ਅਤੇ ਜਲਦ ਹੀ ਰਜਬਾਹਾ ਬੰਦ ਹੋ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੰਦੇ ਕਿਹਾ ਕਿ ਕਿਸਾਨਾਂ ਦੀ ਜੋ ਵੀ ਫਸਲ ਖ਼ਰਾਬ ਹੋਈ ਹੈ ਉਸ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਉਧਰ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਇੰਚਾਰਜ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਵਿਭਾਗ ਦਾ ਇਸ ਪਾਸੇ ਕੋਈ ਵੀ ਧਿਆਨ ਨਹੀਂ ਕਿਉਂਕਿ ਰਜਬਾਹਾ ਟੁੱਟਣ ਕਾਰਨ ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਚੁੱਕੀ ਹੈ।
ਇਹ ਵੀ ਪੜ੍ਹੋ:ਸਰਹੱਦੀ ਕਿਸਾਨਾਂ ਨੇ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ