ETV Bharat / state

ਜਗਰਾਓਂ ਨਗਰ ਕੌਂਸਲ ਤੇ ਨਾਮੀ ਸੰਸਥਾ ਕਿਉਂ ਹੋਈਆਂ ਆਹਮੋ-ਸਾਹਮਣੇ ? - ਪੁਲਿਸ ਕਾਰਵਾਈ

ਜਗਰਾਓਂ ਪਾਰਕ ਦੀ ਦੇਖਭਾਲ ਦਾ ਮਾਮਲਾ ਭਖਦਾ ਜਾ ਰਿਹਾ ਹੈ।ਇਸਨੂੰ ਲੈਕੇ ਨਗਰ ਕੌਂਸਲ ਤੇ ਨਾਮੀ ਸਮਾਜ ਸੇਵੀ ਸੰਸਥਾ ਆਹਮੋ-ਸਾਹਮਣੇ ਹੋ ਗਈਆਂ ਹਨ। ਪਾਰਕ ਦੀ ਦੇਖ ਰੇਖ ਨੂੰ ਲੈ ਕੇ ਸੰਸਥਾ ਦੇ ਅਧਿਕਾਰਿਆਂ ਦਾ ਕਹਿਣਾ ਸੀ ਕਿ ਉਹ ਕਾਫੀ ਸਾਲਾਂ ਤੋਂ ਇਸ ਪਾਰਕ ਦੀ ਦੇਖਭਾਲ ਕਰ ਰਹੇ ਹਨ ਤੇ ਹੁਣ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ।

ਜਗਰਾਓਂ ਨਗਰ ਕੌਂਸਲ ਤੇ ਨਾਮੀ ਸੰਸਥਾ ਕਿਉਂ ਹੋਈਆਂ ਆਹਮੋ-ਸਾਹਮਣੇ

author img

By

Published : Jun 23, 2021, 9:13 AM IST

ਲੁਧਿਆਣਾ: ਜਗਰਾਓਂ ਦੀ ਨਾਮੀ ਸੰਸਥਾ ਹੈਲਪਿੰਗ ਹੈਂਡਸ ਅਤੇ ਨਗਰ ਕੌਂਸਲ ਵਿਚਕਾਰ ਪਾਰਕ ਦੀ ਦੇਖਭਾਲ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ।ਵਿਵਾਦ ਇੰਨ੍ਹਾਂ ਜ਼ਿਆਦਾ ਵਧ ਗਿਆ ਕਿ ਦੇਖਦੇ ਹੀ ਦੇਖਦੇ ਸ਼ਹਿਰ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ।

ਜਗਰਾਓਂ ਨਗਰ ਕੌਂਸਲ ਤੇ ਨਾਮੀ ਸੰਸਥਾ ਕਿਉਂ ਹੋਈਆਂ ਆਹਮੋ-ਸਾਹਮਣੇ

ਪਾਰਕ ਦੀ ਦੇਖ ਰੇਖ ਨੂੰ ਲੈ ਕੇ ਸੰਸਥਾ ਦੇ ਅਧਿਕਾਰਿਆਂ ਦਾ ਕਹਿਣਾ ਸੀ ਕਿ ਉਹ ਕਾਫੀ ਸਾਲਾਂ ਤੋਂ ਇਸ ਪਾਰਕ ਦੀ ਦੇਖਭਾਲ ਕਰ ਰਹੇ ਹਨ ਤੇ ਹੁਣ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਨਗਰ ਕੌਂਸਲ ਜਗਰਾਓਂ ਵਲੋਂ ਧੱਕਾ ਕੀਤਾ ਜਾ ਰਿਹਾ ਜੇਕਰ ਇਹੀ ਹਾਲ ਰਿਹਾ ਤਾਂ ਉਹਨਾਂ ਦੀ ਸੰਸਥਾ ਜਗਰਾਓਂ ਵਿੱਚ ਆਪਣਾ ਕੰਮ ਕਰਨਾ ਬੰਦ ਕਰ ਦੇਵੇਗੀ।

ਦੂਸਰੇ ਪਾਸੇ ਜਦੋਂ ਇਸ ਸਾਰੇ ਮਾਮਲੇ ਬਾਰੇ ਮੌਕੇ ‘ਤੇ ਖੜ੍ਹੇ ਨਗਰ ਕੌਂਸਲ ਪ੍ਰਧਾਨ ਨੂੰ ਪੁੱਛਿਆ ਗਿਆ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸੰਸਥਾ ਵਾਲੇ ਥੋੜ੍ਹੀ ਜਿਹੀ ਸਫਾਈ ਤੇ ਥੋੜ੍ਹਾ ਜਿਹਾ ਸਮਾਨ ਲਗਾ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਬਣਾ ਵਿਦੇਸ਼ਾਂ ਵਿੱਚ ਭੇਜ ਲੋਕਾਂ ਕੋਲੋਂ ਮੋਟੇ ਪੈਸੇ ਵਟੋਰ ਰਹੀਆਂ ਹਨ।ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਐਨਜੀਓ ਦੇ ਵੱਲੋਂ ਸਿਰਫ ਇਹ ਧੰਦਾ ਬਣਾਇਆ ਹੋਇਆ ਹੈ।

ਨਗਰ ਕੌਂਸਲ ਪ੍ਰਧਾਨ ਦਾ ਕਹਿਣੈ ਕਿ ਇਹ ਪ੍ਰਾਪਰਟੀ ਨਗਰ ਕੌਂਸਲ ਦੀ ਹੈ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਕਿ ਕੋਈ ਵੀ ਆਪਣੀ ਸੰਸਥਾ ਦਾ ਬੋਰਡ ਲਗਾ ਦੇਵੇ।ਉਨ੍ਹਾਂ ਕਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਕਰੇਗਾ ਤਾਂ ਉਸ ਉੱਤੇ ਪੁਲਿਸ ਕਾਰਵਾਈ ਵੀ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹਾ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਕਾਗਜ਼ੀ ਤੌਰ ਤੇ ਮਨਜ਼ੂਰੀ ਲੈਣੀ ਪਵੇਗੀ ।

ਇਹ ਵੀ ਪੜ੍ਹੋ: ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ ਲੋਕ ਇਨਸਾਫ਼ ਪਾਰਟੀ ਦਾ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.