ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਮੌਸਮ ਵਿਭਾਗ ਦੀ ਮੁਖੀ ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਣ ਵਾਲੇ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਹ ਵੈਸਟਰਨ ਡਿਸਟਰਬੈਂਸ ਕਾਰਨ ਮੌਸਮ ਨੇ ਰੁੱਖ ਬਦਲ ਲਿਆ ਹੈ। ਇਸ ਦਾ ਅਸਰ ਪਹਾੜੀ ਤੇ ਮੈਦਾਨੀ ਦੋਵਾਂ ਇਲਾਕਿਆਂ ਤੇ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ 'ਚ ਸਵੇਰ ਤੋਂ ਹੀ ਹਲਕਾ ਮੀਂਹ ਪੈ ਰਿਹਾ ਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।