ਲੁਧਿਆਣਾ: ਰਾਏਕੋਟ ਲੁਧਿਆਣਾ ਮਹਾਂਨਗਰ ਦੇ ਨੇੜੇ ਪੈਂਦਾ ਹੈ ਪਰ ਫਿਰ ਵੀ ਸ਼ਹਿਰ ਵਿੱਚ ਰਹਿ ਰਹੇ ਲੋਕ ਰੇਲ ਸੁਵਿਧਾ ਤੋਂ ਵਾਂਝੇ ਹਨ। ਇਸ ਦੇ ਮੱਦੇਨਜ਼ਰ ਹਲਕਾ ਫਤਿਹਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਨੇ ਰੇਲ ਮੰਤਰੀ ਪਿਯੂਸ਼ ਗੋਇਲ ਨੂੰ ਇਤਿਹਾਸਿਕ ਸ਼ਹਿਰ ਰਾਏਕੋਟ ਨੂੰ ਰੇਲ ਸਹੂਲਤਾਂ ਦੇਣ ਦੀ ਮੰਗ ਕੀਤੀ ਹੈ। ਇਸ ਬਾਰੇ ਉਨ੍ਹਾਂ ਨੇ ਦਿੱਲੀ ਵਿਖੇ ਸਥਿਤ ਦਫ਼ਤਰ ਵਿੱਚ ਮੀਟਿੰਗ ਕਰਕੇ ਕੇਂਦਰੀ ਰੇਲਵੇ ਮੰਤਰੀ ਨੂੰ ਮੰਗ ਪੱਤਰ ਸੌਂਪਿਆ।
ਇਹ ਵੀ ਪੜ੍ਹੋ: ਅੱਜ ਸੰਸਦ 'ਚ ਪੇਸ਼ ਹੋਵੇਗਾ ਦੇਸ਼ ਦਾ ਬਜਟ, ਜਾਣੋ ਕੀ ਹੋਵੇਗਾ ਵਿਕਾਸ ਦਾ ਪਲਾਨ?
ਇਸ ਬਾਰੇ ਡਾ. ਅਮਰ ਸਿੰਘ ਨੇ ਦੱਸਿਆ ਕਿ ਰਾਏਕੋਟ ਸਬ-ਡਵੀਜ਼ਨ ਮੁੱਲਾਪੁਰ, ਲੁਧਿਆਣਾ ਤੇ ਬਰਨਾਲਾ ਦੇ ਵਿਚਕਾਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਰਾਏਕੋਟ ਸ਼ਹਿਰ ਵਿੱਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਨੇ ਆਪਣੇ ਚਰਨ ਪਾਏ ਸਨ ਤੇ ਇਸ ਸ਼ਹਿਰ ਦੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਵੀ ਸਾਂਝ ਜੁੜਦੀ ਹੈ।