ETV Bharat / state

ਕਿਸਾਨੀ ਧਰਨੇ ਵਿੱਚ ਕੋਈ ਸਿਆਸੀ ਆਗੂ ਨਹੀ :ਸਿਮਰਜੀਤ ਬੈਂਸ - Simarjit Bains

ਸਿਮਰਜੀਤ ਬੈਂਸ (Simranjit Singh Bains) ਨੇ ਪ੍ਰੈੱਸ ਕਾਨਫ਼ਰੰਸ ਕਰਕੇ ਅਕਾਲੀ ਦਲ 'ਤੇ ਵੱਡੇ ਇਲਜ਼ਾਮ ਲਗਾਏ ਹਨ 'ਤੇ ਕਿਹਾ ਕਿਸਾਨੀ ਧਰਨੇ ਵਿੱਚ ਜਿਨ੍ਹਾਂ ਨੂੰ ਸਿਆਸੀ ਆਗੂ ਦੱਸ ਰਹੇ ਹਨ। ਉਹ ਅਸਲ ਵਿੱਚ ਕਿਸਾਨ ਹੀ ਹਨ।

ਕਿਸਾਨੀ ਧਰਨੇ ਵਿੱਚ ਕੋਈ ਸਿਆਸੀ ਆਗੂ ਨਹੀ :ਸਿਮਰਜੀਤ ਬੈਂਸ

author img

By

Published : Sep 7, 2021, 10:46 PM IST

Updated : Sep 8, 2021, 6:03 AM IST

ਲੁਧਿਆਣਾ: ਲੋਕ ਇਨਸਾਫ਼ ਪਾਰਟੀ (Lok Insaf Party) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ‘ਤੇ ਵੱਡੇ ਇਲਜ਼ਾਮ ਲਗਾਏ ਹਨ। ਇੱਕ ਪ੍ਰੈਸ ਕਾਨਫ਼਼ਰੰਸ ਦੌਰਾਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਰੋਧ ਕਰਨ ਵਾਲਿਆਂ ਨੂੰ ਅਕਾਲੀ ਦਲ ਦੇ ਆਗੂ ਸਿਆਸੀ ਆਗੂ ਦੱਸ ਰਹੇ ਹਨ, ਅਸਲ ਵਿੱਚ ਉਹ ਅਸਲ ਕਿਸਾਨ ਹਨ 'ਤੇ ਅਕਾਲੀ ਦਲ ਆਪਣੇ ਵਿਰੋਧ ਤੋਂ ਬੁਖਲਾ ਗਿਆ ਹੈ। ਬੈਂਸ ਨੇ ਆਮ ਆਦਮੀ ਪਾਰਟੀ ਦੇ ਕੌਮੀ ਨੇਤਾ ਸੰਜੇ ਸਿੰਘ ਦਾ ਵੀ ਪੱਖ ਪੂਰਿਆ ਅਤੇ ਉਹ ਹਤਕ ਮਾਮਲੇ ਵਿੱਚ ਸੰਜੈ ਸਿੰਘ (Sanjay Singh) ਦੀ ਪੇਸ਼ੀ ਬਾਰੇ ਵੀ ਬਚਾਅ ਕਰਦੇ ਨਜ਼ਰ ਆਏ।

ਕਿਸਾਨੀ ਧਰਨੇ ਵਿੱਚ ਕੋਈ ਸਿਆਸੀ ਆਗੂ ਨਹੀ :ਸਿਮਰਜੀਤ ਬੈਂਸ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਪੰਜਾਬ ਭਰ ਦੇ ਵਿੱਚ 100 ਦਿਨ ਦੀ ਸ਼ੁਰੂ ਕੀਤੀ ਯਾਤਰਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਜੇਕਰ 100 ਥਾਂਵਾਂ ‘ਤੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹਨ ਤਾਂ 200 ਥਾਂਵਾਂ ‘ਤੇ ਉਨ੍ਹਾਂ ਦਾ ਵਿਰੋਧ ਹੁੰਦਾ ਹੈ।

ਵਿਰੋਧ ਤੋਂ ਬੁਖਲਾਇਆ ਅਕਾਲੀ ਦਲ

ਸਿਮਰਜੀਤ ਬੈਂਸ ਨੇ ਕਿਹਾ ਕਿ ਅਕਾਲੀ ਦਲ ਵੱਡੇ ਵੱਡੇ ਪੋਸਟਰ ਜਾਰੀ ਕਰਕੇ ਇਹ ਖੁਲਾਸੇ ਕਰ ਰਿਹਾ ਹੈ ਕਿ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਆਮ ਕਿਸਾਨ ਨਹੀਂ ਸਗੋਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਨ ਪਰ ਇਹ ਸਰਾਸਰ ਗਲਤ ਹੈ ਅਕਾਲੀ ਦਲ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਆਪਣੇ ਵਿਰੋਧ ਤੋਂ ਬੁਖਲਾਹਟ ‘ਚ ਆ ਕੇ ਅਜਿਹੇ ਬਿਆਨਬਾਜ਼ੀ ਕਰ ਰਿਹਾ ਹੈ।

ਕਿਸਾਨਾਂ ਵਿਰੁੱਧ ਬਿਆਨਬਾਜ਼ੀ ਤੋਂ ਗੁਰੇਜ ਦੀ ਸਲਾਹ

ਸ਼ਰਨਜੀਤ ਢਿੱਲੋਂ ਵੱਲੋਂ ਬੀਤੇ ਦਿਨੀਂ ਕੀਤੀ ਪ੍ਰੈੱਸ ਕਾਨਫਰੰਸ ‘ਚ ਸਾਹਨੇਵਾਲ ਚ ਸੁਖਬੀਰ ਬਾਦਲ ਦੇ ਦੌਰੇ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਵਿਰੋਧ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸੀ ਅਤੇ ਆਪ ਆਗੂ ਵਰਕਰ ਕਿਹਾ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡਾ ਮੁੱਦਾ ਕਿਸਾਨੀ ਹੈ ਕਿਸਾਨੀ ਨੂੰ ਬਚਾਉਣ ਲਈ ਹਰ ਪਾਰਟੀ ਨੂੰ ਵੱਧ ਤੋਂ ਵੱਧ ਜ਼ੋਰ ਲਗਾਉਣਾ ਚਾਹੀਦਾ ਹੈ।

ਸੰਜੇ ਸਿੰਘ ਦਾ ਕੀਤਾ ਬਚਾਅ

ਉਧਰ ਦੂਜੇ ਪਾਸੇ ਮਾਣਹਾਨੀ ਦੇ ਮਾਮਲੇ ਵਿਚ ਸੰਜੇ ਸਿੰਘ ਨੂੰ ਲੁਧਿਆਣਾ ਅਦਾਲਤ ਵੱਲੋਂ ਵਾਰੰਟ ਜਾਰੀ ਕਰਨ ਦੇ ਮਾਮਲੇ ‘ਚ ਬੈਂਸ‘ਆਪ‘ ਆਗੂ ਦਾ ਬਚਾਅ ਕਰਦੇ ਨਜਰ ਆਏ। ਉਨ੍ਹਾਂ ਨੇ ਕਿਹਾ ਕਿ ਇਹ ਅਦਾਲਤੀ ਕਾਰਵਾਈ ਹੈ ਉਹ ਬਹੁਤਾ ਕੁਝ ਤਾਂ ਨਹੀਂ ਬੋਲਣਗੇ ਪਰ ਸੰਜੇ ਸਿੰਘ ਦਾ ਪੱਖ ਲੈਂਦਿਆਂ ਉਨ੍ਹਾਂ ਕਿਹਾ ਕਿ ਅਦਾਲਤ ਨੇ ਕਿਹਾ ਕਿ ਹੋ ਸਕਦਾ ਹੈ ਕਿ ਕੁਝ ਰੁਝੇਵਿਆਂ ਕਰਕੇ ਸੰਜੈ ਸਿੰਘ ਅਦਾਲਤ ਦੇ ਸਨਮੁੱਖ ਪੇਸ਼ ਨਾ ਹੋ ਸਕੇ ਹੋਣ।..ਨਾਲ ਹੀ ਬੈਂਸ ਨੇ ਚੜੂਨੀ ਦੇ ਬਿਆਨ ਨੂੰ ਲੈ ਕੇ ਕਿਹਾ ਕਿ ਕਿਸਾਨਾਂ ਨੂੰ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

ਮੁਫ਼ਤ ਬਿਜਲੀ ‘ਤੇ ਘੇਰੀ ‘ਆਪ‘

ਸਿਮਰਜੀਤ ਬੈਂਸ ਨੇ ਬਿਜਲੀ ਦੇ ਮੁੱਦੇ ਤੇ ਆਮ ਆਦਮੀ ਪਾਰਟੀ (Aam Aadmi Party) ‘ਤੇ ਵੀ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮੁਫ਼ਤਖੋਰੀ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਸ ਦੇ ਨਾਲ ਨਾਲ ਅਕਾਲੀ ਦਲ ਵੱਲੋਂ ਮਨਤਾਰ ਬਰਾੜ ਨੂੰ ਟਿਕਟ ਦੇਣ ‘ਤੇ ਵੀ ਸਵਾਲ ਕੀਤੇ ਅਤੇ ਕਿਹਾ ਕਿ ਜਿਸ ਉੱਤੇ ਵੱਡੇ ਇਲਜ਼ਾਮ ਲੱਗੇ ਹੋਣ ਅਕਾਲੀ ਦਲ ਅਜਿਹੇ ਵਿਅਕਤੀ ਨੂੰ ਆਪਣੇ ਵਿਧਾਇਕ ਬਣਨ ਲਈ ਟਿਕਟ ਦੇ ਰਿਹਾ ਹੈ ਜੋ ਕਿ ਮੰਦਭਾਗੀ ਗੱਲ ਹੈ। ਉਧਰ ਅੰਮ੍ਰਿਤਸਰ ‘ਚ ਲੱਗੇ ਪੋਸਟਰਾਂ ਦੇ ਬਾਰੇ ਵੀ ਉਨ੍ਹਾਂ ਕਿਹਾ ਕਿ ਕਾਂਗਰਸ ਪਹਿਲਾਂ ਆਪਣੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦੇ ਪੂਰੇ ਕਰੇ। ਉਧਰ ਹਰਜੀਤ ਗਰੇਵਾਲ ਵੱਲੋਂ ਮਹਿਲਾ ਪੱਤਰਕਾਰ ਨਾਲ ਕੀਤੀ ਭੱਦੀ ਸ਼ਬਦਾਵਲੀ ਨੂੰ ਲੈ ਕੇ ਵੀ ਬੈਂਸ ਨ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ।

ਇਹ ਵੀ ਪੜ੍ਹੋ:- 2022 ਦੀਆਂ ਚੋਣਾਂ ਤੋਂ ਪਹਿਲਾਂ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਧਮਾਕਾ

Last Updated : Sep 8, 2021, 6:03 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.