ETV Bharat / state

ਕਾਂਗਰਸੀ ਵਿਧਾਇਕ ਦੇ ਪ੍ਰੋਗਰਾਮ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ - ਪੁਲਿਸ ਮੂਕ ਦਰਸ਼ਕ ਬਣੀ

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਰਿੰਦਰ ਡਾਵਰ ਵੱਲੋਂ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਸੀ। ਇਸ ਦੌਰਾਨ ਰੱਖੇ ਗਏ ਸਮਾਗਮ ’ਚ ਸੈਂਕੜੇ ਲੋਕਾਂ ਦੀ ਭੀੜ ਵਿਖਾਈ ਦਿੱਤੀ ਜਿਨ੍ਹਾਂ ਵਿੱਚੋਂ ਕਈਆਂ ਨੇ ਮਾਸਕ ਤੱਕ ਨਹੀਂ ਲਗਾਏ ਹੋਏ ਸਨ।

ਕਾਂਗਰਸੀ ਵਿਧਾਇਕ ਦੇ ਪ੍ਰੋਗਰਾਮ ’ਚ ਉੱਡੀਆਂ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ

author img

By

Published : Mar 24, 2021, 7:30 PM IST

ਲੁਧਿਆਣਾ: ਕਾਂਗਰਸ ਦੇ ਸੀਨੀਅਰ ਵਿਧਾਇਕ ਸੁਰਿੰਦਰ ਡਾਵਰ ਵੱਲੋਂ ਅੱਜ ਵਿਕਾਸ ਕਾਰਜਾਂ ਦਾ ਉਦਘਾਟਨ ਕਰਨਾ ਸੀ। ਇਸ ਦੌਰਾਨ ਰੱਖੇ ਗਏ ਸਮਾਗਮ ’ਚ ਸੈਂਕੜੇ ਲੋਕਾਂ ਦੀ ਭੀੜ ਵਿਖਾਈ ਦਿੱਤੀ, ਜਿਨ੍ਹਾਂ ਵਿੱਚੋਂ ਕਈਆਂ ਨੇ ਮਾਸਕ ਤੱਕ ਨਹੀਂ ਲਗਾਏ ਹੋਏ ਸਨ। ਇਸ ਦੌਰਾਨ ਕੋਰੋਨਾ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ ਅਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਕਿਸੇ ਵੀ ਇਕੱਠ ਵਿੱਚ 20 ਲੋਕਾਂ ਤੋਂ ਵੱਧ ਇਕੱਠ ਦੀ ਲਾਈ ਗਈ ਪਾਬੰਦੀ ਦੀ ਵੀ ਸ਼ਰੇਆਮ ਧੱਜੀਆਂ ਉਡਾਈਆਂ ਗਈਆਂ। ਇੱਥੋਂ ਤੱਕ ਕਿ ਪੁਲਿਸ ਮੂਕ ਦਰਸ਼ਕ ਬਣੀ ਰਹੀ।

ਕਾਂਗਰਸੀ ਵਿਧਾਇਕ ਦੇ ਪ੍ਰੋਗਰਾਮ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ

ਇਹ ਵੀ ਪੜੋ: ਆੜ੍ਹਤੀ ਐਸੋਸੀਏਸ਼ਨ ਦੀ 31 ਮੈਂਬਰੀ ਕਮੇਟੀ ਨੇ ਕੀਤੀ ਮੀਟਿੰਗ

ਇਸ ਸਬੰਧੀ ਜਦੋਂ ਵਿਧਾਇਕ ਸੁਰਿੰਦਰ ਡਾਵਰ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਨੇ ਫੋਨ ਕਰਕੇ ਨਹੀਂ ਬੁਲਾਇਆ ਸੀ ਲੋਕ ਆਪਣੇ ਆਪ ਆਏ ਨੇ ਉਨ੍ਹਾਂ ਕਿਹਾ ਕਿ ਲੋਕਾਂ ਦਾ ਉਨ੍ਹਾਂ ਪ੍ਰਤੀ ਪਿਆਰ ਹੈ ਜੋ ਉਨ੍ਹਾਂ ਨੂੰ ਇੱਥੇ ਖਿੱਚ ਲਿਆਇਆ ਹੈ, ਨਾਲ ਹੀ ਉਹ ਇਹ ਕਹਿੰਦੇ ਵੀ ਵਿਖਾਈ ਦਿੱਤੇ ਕੇ ਜ਼ਿਆਦਾਤਰ ਲੋਕਾਂ ਵੱਲੋਂ ਮਾਸਕ ਪਾਇਆ ਗਿਆ ਹੈ ਅਤੇ ਜੋ ਇਕੱਠ ਹੋਇਆ ਹੈ ਉਹ ਲੋਕਾਂ ਦਾ ਪਿਆਰ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਿੱਚ ਕਿਸੇ ਨੂੰ ਨਹੀਂ ਰੋਕ ਸਕਦੇ ਅਤੇ ਨਾ ਹੀ ਇਹ ਕਹਿ ਸਕਦੇ ਨੇ ਕਿ ਉਹ ਇੱਥੋਂ ਚਲੇ ਜਾਣ।

ਉੱਧਰ ਦੂਜੇ ਪਾਸੇ ਮੌਕੇ ਤੇ ਮੌਜੂਦ ਡਿਵੀਜ਼ਨ ਨੰਬਰ 8 ਦੇ ਐੱਸਐੱਚਓ ਜਰਨੈਲ ਸਿੰਘ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਉਹ ਵੀ ਟਾਲ ਮਟੋਲ ਕਰਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਾਇਆ ਤਾਂ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋਵੇਗੀ।

ਇਹ ਵੀ ਪੜੋ: ਛੁੱਟੀ ’ਤੇ ਆਏ ਫੌਜੀ ਨੇ ਕੀਤਾ ਇਹ ਕਾਰਾ, ਪੁਲਿਸ ਕਰ ਰਹੀ ਹੈ ਭਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.