ਲੁਧਿਆਣਾ: ਘੋੜਸਵਾਰ ਕਿਸੇ ਵੀ ਫੋਰਸ ਦਾ ਅਹਿਮ ਹਿੱਸਾ ਹੁੰਦੇ ਨੇ, ਹਾਲਾਂਕਿ ਇਸ ਸਮੇਂ ਦੇ ਵਿੱਚ ਤਬਦੀਲੀ ਆਉਣ ਦੇ ਨਾਲ technology ਦੇ ਵਿੱਚ ਵਾਧਾ ਹੋਇਆ ਅਤੇ ਘੋੜ ਸਵਾਰਾਂ ਦੀ ਅਹਿਮੀਅਤ ਫੌਜ ਦੇ ਵਿੱਚ ਘਟਣ ਲੱਗੀ। ਪਰ ਅੱਜ ਵੀ ਜੇਕਰ ਭੀੜ ਨੂੰ ਤਿੱਤਰ-ਬਿਤਰ ਕਰਨਾ ਹੁੰਦਾ ਹੈ ਤਾਂ ਸਿਰਫ ਦੇਸ਼ ਦੀ ਨਹੀਂ, ਸਗੋਂ ਹੋਰਨਾਂ ਮੁਲਕਾਂ ਦੀਆਂ ਫ਼ੌਜਾਂ ਵੀ ਆਪਣੇ ਘੋੜ ਸਵਾਰਾਂ ਦੀ ਹੀ ਵਰਤੋਂ ਕਰਦੀ ਹੈ। ਭਾਰਤੀ ਫੌਜ ਦਾ ਆਰ.ਵੀ.ਸੀ ਵਿੰਗ ਵੈਟਰਨਰੀ ਦੀ ਪੜ੍ਹਾਈ ਕਰਨ ਵਾਲੇ ਐਨ.ਸੀ.ਸੀ ਕੈਡਿਟਸ ਨੂੰ ਘੋੜਸਵਾਰੀ ਸਿਖਾ ਰਿਹਾ ਹੈ।
ਦੱਸ ਦਈਏ ਕਿ ਜਿਸ ਵਿੱਚ ਲੁਧਿਆਣਾ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਵਿਦਿਆਰਥੀ ਕੌਮੀ ਪੱਧਰ ਤੇ ਮੈਡਲ ਲਿਆ ਰਹੇ ਨੇ। ਇੰਨਾ ਹੀ ਨਹੀਂ 1982 ਤੋਂ ਹੁਣ ਤੱਕ ਇਥੋਂ ਸਿਖਲਾਈ ਲੈ ਕੇ ਕੁੱਲ 48 ਕੈਡਿਟਸ ਭਾਰਤੀ ਫੌਜ ਦੇ ਵੱਖ-ਵੱਖ ਅਹੁਦਿਆਂ ਉੱਤੇ ਰਹਿ ਚੁੱਕੇ ਹਨ। 2011 ਤੋਂ ਲੈਕੇ 2018 ਤੱਕ 16 ਕੈਡਿਟਸ 21 ਮੈਡਲ ਲਿਆ ਚੁੱਕੇ ਨੇ। ਜਿਸ ਵਿੱਚ ਗੜਵਾਸੂ ਦੇ ਸਮੇਂ ਦੇ ਵਾਈਸ ਚਾਂਸਲਰਾਂ ਦਾ ਅਹਿਮ ਰੋਲ ਰਿਹਾ ਹੈ। ਮੌਜੂਦਾ ਫੜਵਾਸੂ ਦੇ ਵੀ.ਸੀ ਡਾਕਟਰ ਇੰਦਰਜੀਤ ਵੱਲੋਂ ਵੀ ਵਿਦਿਆਰਥੀਆਂ ਨੂੰ ਚੰਗਾ ਮਾਹੌਲ ਦੇਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਆਰ ਡੀ ਸੀ 2023:- ਗੜਵਾਸੂ ਦੇ ਕੈਡਿਟਸ 2023 26 ਜਨਵਰੀ ਨੂੰ ਹੋਈ ਆਰ.ਡੀ.ਸੀ ਯਾਨੀ ਦੇਸ਼ ਵੱਲੋਂ ਕਾਰਵਾਈ ਗਈ ਪਰੇਡ ਵਿੱਚ ਹਿੱਸਾ ਲੈ ਕੇ ਕਈ ਮੈਡਲ ਲੈਕੇ ਆਏ ਹਨ। ਯੁਵਰਾਜ ਸਿੰਘ ਨੇ ਆਰ.ਡੀ.ਸੀ ਵਿੱਚ ਹਿੱਸਾ ਲੈਕੇ 1 ਗੋਲਡ ਅਤੇ 1 ਸਿਲਵਰ ਮੈਡਲ ਹਾਸਲ ਕੀਤਾ ਸੀ, ਸ਼ੋਅ ਜੰਪਰ ਆਫ ਡੇਅ, ਬੈਸਟ ਰਾਈਡਰ ਬੋਅਜ਼ ਦੀ ਰਨਰਅਪ ਟਰਾਫੀ ਵੀ ਉਸ ਨੇ ਹਾਸਿਲ ਕੀਤੀ ਹੈ। ਇਸ ਤੋਂ ਇਲਾਵਾ ਪੁਨੀਤ ਕੌਰ ਜੋਕਿ ਮੁਕਤਸਰ ਤੋਂ ਸਬੰਧਿਤ ਹੈ ਉਸ ਨੇ ਵੀ ਆਰ.ਡੀ.ਸੀ ਵਿੱਚ ਬੈਸਟ ਰਾਈਡਰ ਗਰਲਜ਼ ਰਨਰਅੱਪ ਦਾ ਸਨਮਾਨ ਅਤੇ ਨਾਲ ਹੀ ਗੋਲਡ ਮੈਡਲ ਅਤੇ ਸ਼ੋਅ ਜੰਪਿੰਗ ਵਿੱਚ ਸਿਲਵਰ ਮੈਡਲ ਹਾਸਿਲ ਕੀਤਾ ਹੈ।
ਕੌਂਮੀ ਪੱਧਰ ਦੀਆਂ ਘੋੜ ਸਵਾਰੀ ਦੇ ਮੁਕਾਬਲਿਆਂ ਦੇ ਵਿਚ ਵੀ ਕੈਡਿਟ ਮੈਡਲ ਲਿਆ ਰਹੇ ਹਨ। ਲੜਕੀਆਂ ਦੇ ਨਾਲ ਹਨ ਲੜਕੀਆਂ ਵੀ ਘੋੜਸਵਾਰੀ ਦੇ ਵਿੱਚ ਦਿਲਚਸਪੀ ਵਿਖਾ ਰਹੀਆਂ ਹਨ। ਇਹ ਸਾਰੇ ਹੀ ਵਿਦਿਆਰਥੀ ਯੂਨੀਵਰਸਿਟੀ ਦੇ ਵੈਟਰਨਰੀ ਡਾਕਟਰ ਦੀ ਪੜ੍ਹਾਈ ਕਰ ਰਹੀ ਹੈ ਅਤੇ ਨਾਲ-ਨਾਲ ਐਨਸੀਸੀ ਦੇ ਨਾਲ ਜੁੜ ਕੇ ਘੋੜਸਵਾਰੀ ਦੇ ਵਿੱਚ ਵੀ ਮੈਡਲ ਲਿਆ ਰਹੇ ਹਨ।
ਫੌਜ ਦੇ ਸਿੱਖਿਅਕ ਘੋੜੇ:- ਭਾਰਤੀ ਫੌਜ ਦੇ ਵਿੱਚ ਅਰਵੀਸੀ ਵੈਟਰਨਰੀ ਵਿੰਗ ਹੈ ਜੋਕੇ ਵੈਟਨਰੀ ਵਿਦਿਆਰਥੀਆਂ ਨੂੰ ਐਨਸੀਸੀ ਦੇ ਵਿਚ ਘੋੜ ਸਵਾਰੀ ਦੇ ਅੰਦਰ ਵੀ ਉਹਨਾਂ ਨੂੰ ਸਿਖਲਾਈ ਦੇ ਰਿਹਾ ਹੈ, ਘੋੜ ਸਵਾਰੀ ਦੇ ਲਈ ਫੌਜ ਵੱਲੋਂ ਤਿਆਰ ਕੀਤੇ ਗਏ ਘੋੜੇ ਹੀ ਕੈਡਿਟਸ ਨੂੰ ਦਿੱਤੇ ਜਾਂਦੇ ਹਨ। 34 ਹਫ਼ਤਿਆਂ ਦੇ ਕਰੀਬ ਇਨ੍ਹਾਂ ਘੋੜਿਆਂ ਦੀ ਸਿਖਲਾਈ ਹੁੰਦੀ ਹੈ, ਜਿਨ੍ਹਾਂ ਦੀ ਬਰੀਡ ਵੀ ਫੌਜ ਦੇ ਮਾਹਿਰ ਡਾਕਟਰਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ। ਸਹਾਰਨਪੁਰ ਅਤੇ ਹੇਮਪੁਰ ਵਿੱਚ ਇਨ੍ਹਾਂ ਘੋੜਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ, ਇਥੋਂ ਤੱਕ ਕਿ ਇਹ ਘੋੜੇ ਇੰਨਾ ਜ਼ਿਆਦਾ ਨਿਪੁਣ ਹੋ ਚੁੱਕੇ ਹਨ ਕਿ ਫ਼ੌਜ ਦੇ ਅਫਸਰਾਂ ਦੀ ਕਮਾਂਡ ਨੂੰ ਵੀ ਸਮਝਦੇ ਹਨ।
ਘੋੜਸਵਾਰੀ ਦੇ ਵਿਚ ਭਵਿੱਖ:- ਘੋੜ ਸਵਾਰੀ ਸਿੱਖ ਰਹੇ ਇਹ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵੈਟਰਨਰੀ ਡਾਕਟਰ ਤਾਂ ਬਣ ਜਾਣਗੇ ਅਤੇ ਇਹਨਾਂ ਨੂੰ ਡਿਗਰੀ ਵੀ ਮਿਲ ਜਾਵੇਗੀ ਪਰ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਦੀ ਫੌਜ ਦੇ ਵਿੱਚ ਸੇਵਾਵਾਂ ਨਿਭਾਉਣ ਅਤੇ ਵੱਖ-ਵੱਖ ਸੂਬਿਆਂ ਦੀ ਪੁਲਿਸ ਜੁਆਇਨ ਕਰਨ ਦਾ ਵੀ ਸੁਨਹਿਰੀ ਮੌਕਾ ਮਿਲ ਜਾਂਦਾ ਹੈ। ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ਦੇ ਵਿੱਚੋਂ ਐਨ.ਸੀ.ਸੀ ਕੈਡਿਟਸ ਦੇਸ਼ ਦੀ ਫੌਜ ਦੇ ਵਿੱਚ ਵੱਡੇ-ਵੱਡੇ ਅਹੁਦਿਆਂ ਉੱਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। 1982 ਤੋਂ ਲੈ ਕੇ ਹੁਣ ਤੱਕ 48 ਦੇ ਕਰੀਬ ਅਫ਼ਸਰ ਇੱਥੋਂ ਤਿਆਰ ਹੋ ਕੇ ਕੁੱਝ ਅਹੁਦਿਆਂ ਉੱਤੇ ਰਹੇ ਹਨ। ਗੜਵਾਸੂ ਦੇ ਐਨ.ਸੀ.ਸੀ ਕੈਡਿਟ ਦਾ ਘੋੜ ਸਵਾਰੀ ਦੇ ਵਿੱਚ ਵੱਡਾ ਨਾ ਰਿਹਾ ਹੈ।
ਕਿੰਨੇ ਕੈਡਿਟਸ ਲੈ ਰਹੇ ਸਿਖਲਾਈ:- ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਯੂਨੀਵਰਸਿਟੀ ਦੇ ਵਿੱਚ ਆਪਣੀ ਪੜ੍ਹਾਈ ਦੇ ਦੌਰਾਨ ਐਨ.ਸੀ.ਸੀ ਰੱਖਣ ਵਾਲੇ 25 ਵਿਦਿਆਰਥੀ ਘੋੜ ਸਵਾਰੀ ਸਿੱਖ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਦੇ ਵਿਚ ਕੁੜੀਆਂ ਵੀ ਵੱਡੀ ਤਾਦਾਦ ਵਿੱਚ ਹਨ। ਭਾਰਤੀ ਫੌਜ ਦੇ ਵਿਚ ਹੁਣ ਮਹਿਲਾਵਾਂ ਨੂੰ ਵੀ ਮੁਕਤੀ ਮਿਲ ਰਹੇ ਹਨ, ਖਾਸ ਕਰਕੇ ਆਰ ਵੀ.ਸੀ ਵਿੰਗ ਦੇ ਵਿੱਚ ਉਨ੍ਹਾਂ ਮਹਿਲਾ ਡਾਕਟਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜੋ ਕਿ ਵੈਟਨਰੀ ਡਾਕਟਰ ਹੋਣ ਦੇ ਨਾਲ ਘੋੜਸਵਾਰੀ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ। ਇਹ ਵਿਦਿਆਰਥੀ ਸਵੇਰੇ-ਸ਼ਾਮ ਦੋ-ਦੋ ਘੰਟੇ ਘੋੜ ਸਵਾਰੀ ਦੀ ਸਿਖਲਾਈ ਲੈਂਦੇ ਹਨ। ਮੁੱਢਲੀ ਸਿੱਖਿਆ ਤੋਂ ਲੈ ਕੇ ਨਿਪੁੰਨ ਘੋੜਸਵਾਰ ਬਣਨ ਤੱਕ ਦੀ ਇਨ੍ਹਾਂ ਦੀ ਸਿਖਲਾਈ ਚਾਰ ਸਾਲ ਦੀ ਹੈ। ਚਾਰ ਸਾਲ ਬਾਅਦ ਹੀ ਘੋੜਸਵਾਰੀ ਦੇ ਵਿੱਚ ਬਿਲਕੁਲ ਮਾਹਿਰ ਬਣ ਜਾਂਦੇ ਹਨ।
ਘੋੜਿਆਂ ਨਾਲ ਦੋਸਤੀ:- ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਿਚ ਸਿਰਫ ਵੈਟਰਨਰੀ ਕਾਲਜ ਦੇ ਹੀ ਨਹੀਂ ਸਗੋਂ ਸਕੂਲ ਐਨ.ਸੀ.ਸੀ ਕੈਡਿਟ ਵੀ ਘੋੜਸਵਾਰੀ ਸਿੱਖ ਰਹੇ ਹਨ। ਉਨ੍ਹਾਂ ਨੂੰ ਘੋੜਿਆਂ ਨਾਲ ਪਿਆਰ ਕਰਨਾ ਸਿਖਾਇਆ ਜਾਂਦਾ ਹੈ, ਉਹਨਾਂ ਨਾਲ ਦੋਸਤੀ ਕਰਨਾ ਸਿਖਾਇਆ ਜਾਂਦਾ ਹੈ। ਜਿਸ ਨਾਲ ਉਨ੍ਹਾਂ ਵਿੱਚ ਇੱਕ ਗੂੜ੍ਹਾ ਰਿਸ਼ਤਾ ਬਣ ਜਾਂਦਾ ਹੈ, ਉਹ ਇਨ੍ਹਾਂ ਦੀ ਹਰ ਗੱਲ ਨੂੰ ਸਮਝਦੇ ਵੀ ਹਨ ਅਤੇ ਮੰਨਦੇ ਵੀ ਹਨ।
ਘੋੜਸਵਾਰ ਮੈਡਲਿਸਟ ਯੁਵਰਾਜ ਸਿੰਘ ਅਤੇ ਪੁਨੀਤ ਕੌਰ ਨੇ ਦੱਸਿਆ ਕਿ ਉਹਨਾਂ ਦਾ ਪਿਛੋਕੜ ਘੋੜਿਆਂ ਦੇ ਨਾਲ ਸਬੰਧਤ ਰਿਹਾ ਹੈ। ਯੁਵਰਾਜ ਰਾਜਸਥਾਨ ਦਾ ਰਹਿਣ ਵਾਲਾ ਹੈ ਜੋ ਕੇ ਘੋੜਿਆਂ ਦੀ ਬਰੀਡਿੰਗ ਦਾ ਕੰਮ ਕਰਦੇ ਹਨ। ਇਸ ਤਰ੍ਹਾਂ ਪੁਨੀਤ ਕੌਰ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ, ਉਸਦੇ ਘਰ ਵੀ ਘੋੜੀਆਂ ਹਨ। ਆਪਣੇ ਪਰਿਵਾਰ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਘੋੜ ਸਵਾਰੀ ਸ਼ੁਰੂ ਕੀਤੀ ਅਤੇ ਅੱਜ ਉਹ ਇਸ ਖੇਤਰ ਦੇ ਵਿੱਚ ਮੈਡਲ ਹਾਸਲ ਕਰਕੇ ਪੰਜਾਬ ਦਾ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ।