ETV Bharat / state

Simrarjit Bains Received Threat: ਜੇਲ੍ਹੋਂ ਬਾਹਰ ਆਉਂਦਿਆਂ ਹੀ ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ ! - Simrarjit Bains update news

ਲੋਕ ਇਨਸਾਫ ਪਾਰਟੀ ਦੇ ਆਗੂ ਤੇ ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਖੁਦ ਬੈਂਸ ਨੇ ਕੀਤੀ ਹੈ। ਇਸ ਦੌਰਾਨ ਉਨ੍ਹਾਂ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਲੋਕ ਸਭਾ ਤੇ ਕਾਰਪੋਰੇਸ਼ਨ ਚੋਣਾਂ ਲੜਨਗੇ।

Simrarjit Bains received a threat while coming out of jail
Simrarjit Bains Received Threat : ਜੇਲ੍ਹੋਂ ਬਾਹਰ ਆਉਂਦਿਆਂ ਹੀ ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ !
author img

By

Published : Feb 11, 2023, 8:33 AM IST

ਜੇਲ੍ਹੋਂ ਬਾਹਰ ਆਉਂਦਿਆਂ ਹੀ ਸਿਮਰਜੀਤ ਬੈਂਸ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਲੁਧਿਆਣਾ : ਸਿਮਰਜੀਤ ਬੈਂਸ ਵੱਲੋਂ ਬਰਨਾਲਾ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਲੁਧਿਆਣਾ ਪਹੁੰਚਣ ਉਤੇ ਆਪਣੇ ਹੀ ਅੰਦਾਜ਼ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਤੋਂ ਪਹਿਲਾਂ ਸਿਮਰਜੀਤ ਬੈਂਸ ਦੇ ਲੁਧਿਆਣਾ ਪਹੁੰਚਣ ਉਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਆਤਿਸ਼ਬਾਜੀ ਕੀਤੀ ਗਈ ਅਤੇ ਥਾਂ-ਥਾਂ ਉਤੇ ਸਿਮਰਜੀਤ ਬੈਂਸ ਦੇ ਕਾਫ਼ਲੇ ਨੂੰ ਰੋਕ ਕੇ ਉਨ੍ਹਾਂ ਦੇ ਹੁਕਮ ਵਿੱਚ ਸਿਰੋਪਾਓ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜੈਕਾਰਿਆਂ ਦੀ ਗੂੰਜ 'ਚ ਸਿਮਰਜੀਤ ਬੈਂਸ ਨੇ ਆਪਣੇ ਪੁਰਾਣੇ ਅੰਦਾਜ਼ ਵਿੱਚ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੇ ਮੁੱਦੇ ਨਾਲ ਵੀ ਲੋਕ ਸਭਾ ਚੋਣਾਂ ਅਤੇ ਕਾਰਪੋਰੇਸ਼ਨ ਚੋਣਾਂ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲੈਣ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਲੋੜ ਪੈਣ ਉਤੇ ਕਿਸੇ ਹੋਰ ਪਾਰਟੀ ਦੇ ਨਾਲ ਗੱਠਜੋੜ ਹੋਣ ਦੀ ਵੀ ਸੰਭਾਵਨਾ ਵੱਲ ਇਸ਼ਾਰਾ ਕੀਤਾ।

ਪੰਜਾਬ ਦੇ ਮੌਜੂਦਾ ਮੁੱਦੇ : ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਸਿਮਰਜੀਤ ਬੈਂਸ ਨੇ ਪੰਜਾਬ ਦੇ ਮੌਜੂਦਾ ਮੁੱਦਿਆਂ ਉਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਸਭ ਤੋਂ ਪਹਿਲਾਂ ਕਿਹਾ ਕਿ ਇਸ ਸਮੇਂ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਉਨ੍ਹਾਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ, ਜਿਨ੍ਹਾਂ ਨੂੰ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹ ਵਿਚ ਰੱਖਿਆ ਹੋਇਆ ਹੈ। ਨਾਲ ਉਨ੍ਹਾਂ ਇਹ ਵੀ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਵੀ ਮੁੱਖ ਮੁੱਦਾ ਹੈ। ਉਨ੍ਹਾਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਦੇ ਮਸਲੇ ਦੀ ਗੱਲ ਕਹੀ ਅਤੇ ਨਾਲ ਹੀ ਕਿਹਾ ਕਿ ਪੰਜਾਬ 'ਚ ਕਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।

ਪੰਜਾਬ ਸਰਕਾਰ ਉਤੇ ਵਰ੍ਹੇ ਬੈਂਸ : ਸਿਮਰਜੀਤ ਬੈਂਸ ਨੇ ਇਸ ਦੌਰਾਨ ਪੰਜਾਬ ਸਰਕਾਰ ਵਿਰੁੱਧ ਆਪਣੀ ਭੜਾਸ ਕੱਢੀ। ਬੈਂਸ ਨੇ ਕਿਹਾ ਕਿ ਭਗਵੰਤ ਮਾਨ ਕਹਿੰਦੇ ਸੀ ਕਿ ਚੁਟਕੀ ਵਜਾ ਕੇ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਲੈਣਗੇ ਅਤੇ ਨਾਲ ਹੀ ਪੰਜਾਬ ਦੇ ਲੋਕਾਂ ਦੀ ਭਲਾਈ ਕਰਨਗੇ, ਪਰ ਕੁਝ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਲੋਕ ਪਛਤਾ ਰਹੇ ਹਨ।

ਇਹ ਵੀ ਪੜ੍ਹੋ : Supporter of Simarjit Bains: ਸਿਮਰਜੀਤ ਬੈਂਸ ਦੇ ਸਵਾਗਤ ਦੇ ਚੱਕਰ ਵਿੱਚ ਵਰਕਰ ਭੁੱਲ ਗਏ ਨਿਯਮ, ਕੁੰਡੀ ਲਾ ਕੇ ਚਲਾਏ ਸਪੀਕਰ

ਲੋਕਾਂ ਸਭਾ ਅਤੇ ਕਾਰਪੋਰੇਸ਼ਨ ਚੋਣਾਂ : ਸਿਮਰਜੀਤ ਬੈਂਸ ਨੂੰ ਇਸ ਮੌਕੇ ਪੱਤਰਕਾਰਾਂ ਨੇ ਸਿਆਸਤ ਸਬੰਧੀ ਜਦੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਵਿੱਖ ਵਿਚ ਲੋਕ ਇਨਸਾਫ ਪਾਰਟੀ, ਜਿਸ ਨਾਲ ਸੋਚ ਮਿਲਦੀ ਹੋਵੇ ਉਸ ਨਾਲ ਗੱਠਜੋੜ ਕਰ ਸਕਦੀ ਹੈ। ਬੈਂਸ ਨੇ ਕਿਹਾ ਕਿ ਉਹ ਹੁਣ ਲੋਕ ਸਭਾ ਚੋਣਾਂ ਵੀ ਲੜਨਗੇ ਉਸਤੋਂ ਪਹਿਲਾਂ ਕਾਰਪੋਰੇਸ਼ਨ ਚੋਣਾਂ ਹਨ, ਉਸ ਵਿੱਚ ਵੀ ਲੋਕ ਇਨਸਾਫ ਪਾਰਟੀ ਪੂਰੀ ਸ਼ਮੂਲੀਅਤ ਕਰੇਗੀ ਅਤੇ ਆਪਣੇ ਉਮੀਦਵਾਰ ਉਤਾਰੇਗੀ।

ਭ੍ਰਿਸ਼ਟਾਚਾਰ ਉਤੇ ਸਵਾਲ : ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਦੇ ਰਹੇ ਹਨ,ਪਰ ਹੁਣ ਪੰਜਾਬ ਵਿੱਚ ਭ੍ਰਿਸ਼ਟਾਚਾਰ ਪੂਰੇ ਜੋਬਨ ਉਤੇ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਰਜਿਸਟ੍ਰੀ ਕਰਵਾਉਣ ਲਈ ਤਿੰਨ-ਚਾਰ ਹਜ਼ਾਰ ਰੁਪਏ ਲਗਦੇ ਸਨ ਪਰ ਹੁਣ 35 ਹਜ਼ਾਰ ਤੋਂ ਲੈ ਕੇ 70 ਹਜ਼ਾਰ ਰੁਪਏ ਤੱਕ ਰਜਿਸਟ੍ਰੀ ਕਰਵਾਉਣ ਦੇ ਲੱਗਦੇ ਹਨ। ਲੋਕਾਂ ਦੀਆਂ ਜੇਬ੍ਹਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਵਿੱਚ ਹੋਰ ਭ੍ਰਿਸ਼ਟਾਚਾਰ ਵਧਾ ਦਿੱਤਾ ਹੈ। ਅਫ਼ਸਰਸ਼ਾਹੀ ਮਨਮਰਜ਼ੀ ਕਰ ਰਹੀ ਹੈ ਅਤੇ ਸਰਕਾਰ ਬਿਨਾਂ ਤਜਰਬੇ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਭਗਵੰਤ ਮਾਨ ਹੱਥ ਉਤੇ ਹੱਥ ਧਰੀ ਬੈਠੇ ਨੇ।

ਇਹ ਵੀ ਪੜ੍ਹੋ : PM's statement on Congress: ਕਾਂਗਰਸ ਨੇ ਪੀਐਮ ਮੋਦੀ 'ਤੇ ਕੀਤਾ ਪਲਟਵਾਰ, ਕਿਹਾ- ਭਾਰਤ ਵਿੱਚ ਕੌਣ ਆਪਣੇ ਨਾਨਕਿਆਂ ਦਾ ਸਰਨੇਮ ਲਾਉਂਦਾ ਹੈ?

ਬੈਂਸ ਨੂੰ ਮਿਲੀ ਧਮਕੀ: ਸਿਮਰਜੀਤ ਬੈਂਸ ਨੇ ਕਿਹਾ ਕਿ ਅੱਜ ਮੈਨੂੰ ਜਾਨੋਂ ਮਾਰਨ ਦੀ ਧਮਕੀ ਆਈ ਹੈ। ਮੈਨੂੰ ਕਿਸੇ ਨੇ ਫੋਨ ਉਤੇ ਮੈਸੇਜ ਕਰ ਕੇ ਕਿਹਾ ਹੈ ਕਿ ਹੁਣ ਤੂੰ ਬਾਹਰ ਆ ਗਿਆ ਹੈ, ਤੈਨੂੰ ਨਹੀਂ ਛੱਡਾਂਗੇ। ਬੈਂਸ ਨੇ ਕਿਹਾ ਕਿ ਉਹ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ। ਬੈਂਸ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀ ਹੁਣ ਡਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.