ETV Bharat / state

ਪੱਛਮੀ ਚੱਕਰਵਾਤ ਕਾਰਨ ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਨਾਲ ਗੜੇਮਾਰੀ

ਪੱਛਮੀ ਚੱਕਰਵਾਤ ਕਾਰਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਦੇ ਨਾਲ ਗੜੇਮਾਰੀ ਸ਼ੁਰੂ ਹੋ ਗਿਆ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ।

rain in punjab
ਫ਼ੋਟੋ
author img

By

Published : Mar 14, 2020, 10:04 AM IST

ਲੁਧਿਆਣਾ: ਪੰਜਾਬ ਦੇ ਕਈ ਹਿੱਸਿਆਂ ਵਿੱਚ ਬੀਤੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਲੁਧਿਆਣਾ ਵਿੱਚ ਅੱਜ ਵੀ ਸਵੇਰ ਤੋਂ ਮੀਂਹ ਦੇ ਨਾਲ ਗੜੇਮਾਰੀ ਹੋ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਚੱਕਰਵਾਤ ਕਾਰਨ ਇਹ ਮੀਂਹ ਪੈ ਰਿਹਾ ਹੈ। ਕਿਸਾਨ ਮੀਂਹ ਨੂੰ ਲੈ ਕੇ ਪਰੇਸ਼ਾਨ ਦਿਖਾਈ ਦੇ ਰਹੇ ਹਨ।

ਵੇਖੋ ਵੀਡੀਓ

ਮੌਸਮ ਵਿਭਾਗ ਦੇ ਮਾਹਿਰ ਡਾ. ਕੁਲਵਿੰਦਰ ਕੌਰ ਗਿੱਲ ਨੇ ਕਿਹਾ ਕਿ ਅਮੂਮਨ ਮਾਰਚ ਮਹੀਨੇ ਵਿੱਚ 20 ਐੱਮ ਐੱਮ ਤੱਕ ਹੀ ਮੀਂਹ ਪੈਂਦਾ ਹੈ ਪਰ ਇਸ ਵਾਰ ਹੁਣ ਤੱਕ 30 ਐੱਮ ਐੱਮ ਤੋਂ ਵੱਧ ਮੀਂਹ ਦਰਜ ਕੀਤਾ ਜਾ ਚੁੱਕਾ ਹੈ।

ਡਾ. ਕੁਲਵਿੰਦਰ ਕੌਰ ਗਿੱਲ ਦਾ ਇਹ ਵੀ ਕਹਿਣਾ ਹੈ ਕਿ ਹਾਲਾਂਕਿ ਹਲਕੀ ਤੋਂ ਦਰਮਿਆਨੀ ਮੀਂਹ ਕੋਈ ਬਹੁਤਾ ਨੁਕਸਾਨ ਦੇਹ ਨਹੀਂ ਹੈ ਪਰ ਜਿਸ ਥਾਂ 'ਤੇ ਜ਼ਿਆਦਾ ਗੜੇਮਾਰੀ ਨਾਲ ਮੀਂਹ ਹੋਈ ਹੈ। ਉੱਥੇ ਹੀ ਫ਼ਸਲਾਂ ਨੂੰ ਨੁਕਸਾਨ ਜ਼ਰੂਰ ਹੋ ਸਕਦਾ ਹੈ। ਉਧਰ ਕਿਸਾਨਾਂ ਦਾ ਵੀ ਕਹਿਣਾ ਹੈ ਕਿ ਇਸ ਮੀਂਹ ਨਾਲ ਫ਼ਸਲਾਂ ਦਾ ਨੁਕਸਾਨ ਹੋਵੇਗਾ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਨੇ ਕਿਹਾ ਕਿ ਇਹ ਮੀਂਹ ਲਗਭਗ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੈ ਤੇ ਆਉਂਦੇ 12 ਘੰਟਿਆਂ ਤੱਕ ਪੰਜਾਬ ਵਿੱਚ ਹਲਕੀ ਤੋਂ ਦਰਮਿਆਨੀ ਮੀਂਹ ਦੀ ਮੁੜ ਤੋਂ ਪੈਣ ਦੀ ਸੰਭਾਵਨਾ ਵੀ ਹੈ।

ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਕਣਕ ਦੀ ਫ਼ਸਲ 'ਤੇ ਹੁਣ ਬੂਰ ਆ ਚੁੱਕਾ ਹੈ ਅਤੇ ਜੇਕਰ ਤੇਜ਼ ਮੀਂਹ ਅਤੇ ਗੜ੍ਹੇਮਾਰੀ ਪੈਂਦੀ ਹੈ ਤਾਂ ਉਸ ਦਾ ਨੁਕਸਾਨ ਫ਼ਸਲ ਨੂੰ ਹੋਵੇਗਾ। ਉਨ੍ਹਾਂ ਕਿਹਾ ਕਿ ਕਿੰਨਾ ਨੁਕਸਾਨ ਹੋਵੇਗਾ ਇਹ ਨਹੀਂ ਕਿਹਾ ਜਾ ਸਕਦਾ ਪਰ ਕੁਝ ਇਲਾਕਿਆਂ ਵਿੱਚ ਨੁਕਸਾਨ ਘੱਟ ਜਾਂ ਵੱਧ ਹੋ ਸਕਦਾ ਹੈ।

ਇਹ ਵੀ ਪੜ੍ਹੋ: ਸਾਰਕ (SAARC) ਦੇਸ਼ਾਂ ਨਾਲ ਵੀਡੀਓ ਕਾਂਨਫਰੰਸ ਵਿੱਚ ਸ਼ਾਮਲ ਹੋਵੇਗਾ ਪਾਕਿਸਤਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.