ETV Bharat / state

ਲੁਧਿਆਣਾ ’ਚ ਰੇਲਵੇ ਆਵਾਜਾਈ ਪੂਰੀ ਤਰ੍ਹਾਂ ਠੱਪ, ਵੱਡੀ ਗਿਣਤੀ ’ਚ ਪਰਵਾਸੀ ਮਜ਼ਦੂਰ ਫਸੇ - ਲੁਧਿਆਣਾ ’ਚ ਰੇਲਵੇ ਆਵਾਜਾਈ

ਸਯੁੰਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਅੱਜ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਰੇਲਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਵਿਖਾਈ ਦਿੱਤੀ। ਰੇਲਵੇ ਸਟੇਸ਼ਨ ਯਾਤਰੀਆਂ ਨਾਲ ਖਚਾਖਚ ਭਰਿਆ ਹੋਇਆ ਸੀ, ਜੋ ਕਿ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ’ਚ ਰਹਿਣ ਵਾਲੀ ਵੱਡੀ ਤਦਾਦ ਚ ਲੇਬਰ ਯੂਪੀ, ਬਿਹਾਰ ਲਈ ਜਾਂਦੀ ਹੈ।

ਤਸਵੀਰ
ਤਸਵੀਰ
author img

By

Published : Mar 26, 2021, 4:18 PM IST

Updated : Mar 27, 2021, 10:02 AM IST

ਲੁਧਿਆਣਾ: ਸਯੁੰਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਅੱਜ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਰੇਲਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਵਿਖਾਈ ਦਿੱਤੀ। ਰੇਲਵੇ ਸਟੇਸ਼ਨ ਯਾਤਰੀਆਂ ਨਾਲ ਖਚਾਖਚ ਭਰਿਆ ਹੋਇਆ ਸੀ, ਜੋ ਕਿ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ’ਚ ਰਹਿਣ ਵਾਲੀ ਵੱਡੀ ਤਦਾਦ ਚ ਲੇਬਰ ਯੂਪੀ, ਬਿਹਾਰ ਲਈ ਜਾਂਦੀ ਹੈ।

ਅੱਜ ਸਵੇਰ ਤੋਂ ਟ੍ਰੇਨਾਂ ਨਾ ਚੱਲਣ ਕਾਰਨ ਸਟੇਸ਼ਨ ’ਤੇ ਸੈਂਕੜੇ ਯਾਤਰੀ ਫਸ ਗਏ, ਇਸ ਦੌਰਾਨ ਈ ਟੀਵੀ ਭਾਰਤ ਦੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਯਾਤਰੀਆਂ ਨਾਲ ਗੱਲਬਾਤ ਵੀ ਕੀਤੀ ਗਈ, ਦੱਸ ਦੇਈਏ ਕਿ ਪੰਜਾਬ ਭਰ ਵਿੱਚ ਲਗਪਗ 28 ਥਾਂਵਾਂ ’ਤੇ ਰੇਲਵੇ ਟਰੈਕ ਜਾਮ ਕੀਤੇ ਗਏ ਹਨ। ਜਿਸ ਕਰਕੇ ਟ੍ਰੇਨ ਅੱਗੇ ਨਹੀਂ ਜਾ ਪਾ ਰਹੀਆਂ ਲੁਧਿਆਣਾ ਸਟੇਸ਼ਨ ਤੇ ਮਾਲ ਗੱਡੀ ਨੂੰ ਰੋਕ ਲਿਆ ਗਿਆ।

ਲੁਧਿਆਣਾ ’ਚ ਰੇਲਵੇ ਆਵਾਜਾਈ ਦਾ ਬਿਓਰਾ
ਇਸ ਦੌਰਾਨ ਸਾਡੀ ਟੀਮ ਵੱਲੋਂ ਵੱਖ ਵੱਖ ਯਾਤਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਸਵੇਰ ਤੋਂ ਸਟੇਸ਼ਨ ਤੇ ਬੈਠੇ ਨੇ ਕਿਉਂਕਿ ਤਿਉਹਾਰ ਨੂੰ ਲੈ ਕੇ ਘਰ ਜਾਣਾ ਹੈ ਪਰ ਟ੍ਰੇਨਾਂ ਬੰਦ ਹੋਣ ਕਰਕੇ ਉਹ ਪ੍ਰੇਸ਼ਾਨ ਹੋ ਰਹੇ ਨੇ। ਹਾਂਲਾਕਿ ਉਨ੍ਹਾਂ ਇਹ ਵੀ ਕਿਹਾ ਉਹ ਕਿਸਾਨ ਅੰਦੋਲਨ ਨੂੰ ਆਪਣਾ ਪੂਰਨ ਸਮਰਥਨ ਦੇ ਰਹੇ ਨੇ ਪਰ ਇਸਦੇ ਬਾਵਜੂਦ ਪਰੇਸ਼ਾਨੀ ਹੋ ਰਹੀ ਹੈ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਇਲਮ ਨਹੀਂ ਸੀ ਕਿ ਭਾਰਤ ਬੰਦ ਦੇ ਦੌਰਾਨ ਰੇਲਵੇ ਆਵਾਜਾਈ ਵੀ ਬੰਦ ਰਹੇਗੀ ਇਸ ਕਰਕੇ ਉਹ ਕਈ ਕਈ ਮਹੀਨੇ ਪਹਿਲਾਂ ਹੀ ਆਪਣੀਆਂ ਟਿਕਟਾਂ ਬੁੱਕ ਕਰਵਾ ਚੁੱਕੇ ਸਨ।

Last Updated : Mar 27, 2021, 10:02 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.