ਲੁਧਿਆਣਾ: ਜਗਰਾਓਂ ਦੇ ਪਿੰਡ ਰੂਮੀ ਵਿਖੇ ਰੇਪ ਪੀੜਤਾ ਦਾ ਪਤਾ ਲੈਣ ਲਈ ਵੋਮੈਨ ਕਮਿਸ਼ਨ ਦੀ ਚੇਅਰਪਰਸਨ (Women's Commission) ਮਨੀਸ਼ਾ ਗੁਲਾਟੀ ਪਹੁੰਚੀ।ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਨਬਾਲਿਗ ਨਾਲ ਰੇਪ ਕਰਨ ਵਾਲੇ 26 ਸਾਲਾਂ ਲੜਕਾ ਫਰਾਰ ਹੈ ਉਸ ਨੂੰ ਪੁਲਿਸ ਟਰੇਸ ਕਰ ਰਹੀ ਹੈ ਜਲਦੀ ਹੀ ਪੁਲਿਸ ਦੀ ਗ੍ਰਿਫ਼ਤਾਰ (Arrested) ਕਰ ਲਵੇਗੀ।
ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਨੂੰ ਕਾਬੂ ਕਰ ਲਵੇਗੀ।ਇਸ ਮੌਕੇ ਜਗਰਾਓਂ ਦੇ ਐਸ ਐਸ ਪੀ ਚਰਨਜੀਤ ਸਿੰਘ ਸੋਹਲ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਤੇ ਜਲਦੀ ਹੀ ਮੁਲਜ਼ਮ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਮਨੀਸ਼ਾ ਗੁਲਾਟੀ ਨੇ ਕਿਹਾ ਹੈ ਕਿ ਜਗਰਾਓਂ ਦੇ ਪਿਛਲੇ ਇਕ ਕੇਸ ਬਾਰੇ ਕਿਹਾ ਹੈ ਕਿ ਉਸ ਪੀੜਤ ਲੜਕੀ ਲਈ ਸਿੱਟ ਬਣ ਗਈ ਹੈ ਅਤੇ ਜਾਂਚ ਚੱਲ ਰਹੀ ਹੈ।
ਇਹ ਵੀ ਪੜੋ:King Cobra ਦੀ ਇਸ ਵੀਡੀਓ ਨੂੰ ਕਮਜ਼ੋਰ ਦਿਲ ਵਾਲੇ ਨਾ ਵੇਖਣ...