ਲੁਧਿਆਣਾ: ਲੁਧਿਆਣਾ ਵਿੱਚ ਆਰਟੀਏ ਦਫਤਰ Lawyers protest RTA office Ludhianaਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਕੀਲਾਂ ਵੱਲੋਂ ਆਰਟੀਏ ਦਫਤਰ ਦੇ ਸਟਾਫ ਸਹੀ ਤਰੀਕੇ ਨਾਲ ਕੰਮ ਨਾ ਕਰਨ ਅਤੇ ਦੇਰੀ ਨਾਲ ਆਉਣ ਦੇ ਇਲਜ਼ਾਮ ਲਗਾ ਕੇ ਆਰਟੀਓ ਦਫਤਰ Lawyers protest RTA office Ludhianaਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਦਿੱਤਾ ਗਿਆ ਅਤੇ ਆਰਟੀਏ ਦਫਤਰ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ। Lawyers protest outside RTA office Ludhiana
ਆਰਟੀਏ ਨੇ ਸਾਰੇ ਇਲਜਾਮਾਂ ਨੂੰ ਨਕਾਰਿਆਂ:- ਪਰ ਇਸ ਦੌਰਾਨ ਆਰਟੀਏ ਵੱਲੋਂ ਸਾਰੇ ਇਲਜਾਮਾਂ ਨੂੰ ਨਕਾਰਿਆਂ ਗਿਆ, ਇਸ ਤੋਂ ਪਹਿਲਾਂ ਵੀ ਟਰੱਕ ਯੂਨੀਅਨਾਂ ਵੱਲੋਂ ਲੁਧਿਆਣਾ ਆਰ.ਟੀ.ਏ ਦਫ਼ਤਰ ਬਾਹਰ ਧਰਨਾ Lawyers protest RTA office Ludhiana ਪ੍ਰਦਰਸ਼ਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਵੀ ਆਪਣੇ ਕੰਮ ਨਾ ਹੋਣ ਦੀ ਗੱਲ ਕਹੀ ਗਈ ਸੀ, ਦਫ਼ਤਰ ਅਕਸਰ ਸੁਰਖ਼ੀਆਂ ਵਿੱਚ ਰਹਿੰਦਾ ਹੈ, ਲੋਕਾਂ ਦੇ ਕੰਮ ਨਾ ਹੋਣ ਕਰਕੇ ਕਾਫੀ ਮੁਸ਼ਕਿਲਾਂ ਦਾ ਸਹਮਣਾ ਕਰਨਾ ਪੈਂਦਾ ਹੈ। Lawyers protest outside RTA office Ludhiana
ਪ੍ਰਦਰਸ਼ਨਕਾਰੀ ਵੱਲੋਂ ਕੰਮ ਨਾ ਹੋਣ ਦੇ ਆਰੋਪ:- ਇਸ ਮੌਕੇ ਉੱਤੇ ਬੋਲਦੇ ਹੋਏ ਦਫ਼ਤਰ 'ਚ ਕੰਮ ਕਰਵਾਉਣ ਆਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਕੰਮ ਨਹੀਂ ਹੁੰਦੇ। ਉੱਥੇ ਹੀ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਮਜਬੂਰਨ ਉਨ੍ਹਾਂ ਨੂੰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਆਰਟੀਏ ਦਫਤਰ ਦੇ ਅਧਿਕਾਰੀਆਂ ਵੱਲੋਂ ਸਹੀ ਤਰੀਕੇ ਨਾਲ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਅਧਿਕਾਰੀ ਸਹੀ ਸਮੇਂ ਉੱਤੇ ਦਫ਼ਤਰ ਵੀ ਨਹੀਂ ਪਹੁੰਚ ਰਹੇ। ਉਹਨਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੰਮ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਜਦੋਂ ਤੱਕ ਭਰੋਸਾ ਨਹੀਂ ਦਿੱਤਾ ਜਾਂਦਾ, ਉਹ ਧਰਨਾ ਪ੍ਰਦਰਸ਼ਨ ਜਾਰੀ ਰੱਖਣਗੇ।
ਆਰਟੀਏ ਨੇ ਕਿਹਾ ਸਹੀ ਸੇਵਾਵਾਂ ਨਿਭਾਈਆਂ ਜਾ ਰਹੀਆਂ:- ਉੱਥੇ ਇਸ ਮੌਕੇ ਉੱਤੇ ਬੋਲਦੇ ਹੋਏ ਆਰਟੀਏ ਨੇ ਕਿਹਾ ਕੀ ਉਹਨਾਂ ਵੱਲੋਂ ਸਹੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਇਕ ਮਹਿਲਾ ਅਧਿਕਾਰੀ ਜੋ ਕਿ ਕੁੱਝ ਮਜਬੂਰੀਆਂ ਕਾਰਨ ਲੇਟ ਹੋ ਸਕਦੀ ਹੈ, ਉਸ ਦੀ ਮਜਬੂਰੀ ਨੂੰ ਨਾ ਸਮਝਦੇ ਹੋਏ ਵਕੀਲਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਵਿਭਾਗ ਵਿੱਚ ਕਿਸੇ ਤਰ੍ਹਾਂ ਦੀ ਤਰੁੱਟੀ ਨਹੀਂ ਹੈ।
ਇਹ ਵੀ ਪੜੋ:- ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਟੈਂਕੀ ਉੱਤੇ ਚੜ੍ਹ ਕੀਤਾ ਪ੍ਰਦਰਸ਼ਨ