ਖੰਨਾ/ਲੁਧਿਆਣਾ: ਪੁਲਿਸ ਵੱਲੋਂ ਫੜੇ ਗਏ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਸਬੰਧ ਲਾਰੈਂਸ ਬਿਸ਼ਨੋਈ ਨਾਲ ਜੁੜੇ ਹਨ। ਲਾਰੈਂਸ ਦੀ ਸੱਜੀ ਬਾਂਹ ਮੰਨੇ ਜਾਂਦੇ ਪਿੰਡ ਕਲੌੜੀ, ਜ਼ਿਲ੍ਹਾ ਚੁਰੂ (ਰਾਜਸਥਾਨ) ਦੇ ਵਸਨੀਕ ਸੰਪਤ ਨਹਿਰਾ ਉਰਫ਼ ਬਲਕਾਰੀ ਨੂੰ ਖੰਨਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਹੈ। ਸੰਪਤ ਨੂੰ ਬਠਿੰਡਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਖ਼ਬਰ ਹੈ। ਉਸ ਨੂੰ ਦੋਰਾਹਾ ਥਾਣੇ ਵਿਖੇ 4 ਅਗਸਤ ਨੂੰ ਦਰਜ ਹੋਏ ਅਸਲਾ ਐਕਟ ਦੇ ਕੇਸ ਵਿੱਚ ਲਿਆਂਦਾ ਗਿਆ ਹੈ। ਐੱਸਐੱਸਪੀ ਅਮਨੀਤ ਕੌਂਡਲ ਅਤੇ ਐੱਸਪੀ ਪ੍ਰਗਿਆ ਜੈਨ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਖੰਨਾ ਵਿਖੇ ਸੰਪਤ ਨਹਿਰਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮੱਧ ਪ੍ਰਦੇਸ਼ ਤੋਂ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਬੀਐੱਸਸੀ ਵਿਦਿਆਰਥੀ ਵਪਿੰਦਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਸੰਪਤ ਦਾ ਨਾਂ ਇਸ ਮਾਮਲੇ ਨਾਲ ਜੁੜਿਆ।
ਜੇਲ੍ਹ ਵਿੱਚ ਬੈਠ ਕੇ ਲਾਰੈਂਸ ਦਾ ਗੈਂਗ ਮਜ਼ਬੂਤ : ਸੰਪਤ ਨਹਿਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ HR ਮੈਨੇਜਰ ਵੀ ਮੰਨਿਆ ਜਾਂਦਾ ਹੈ ਕਿਉਂਕਿ ਸੰਪਤ ਜੇਲ੍ਹ ਵਿੱਚ ਬੈਠ ਕੇ ਲਾਰੇੈਂਸ ਦੇ ਗੈਂਗ ਨੂੰ ਮਜ਼ਬੂਤ ਕਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਹੁਣ ਤੱਕ 600 ਦੇ ਕਰੀਬ ਸ਼ਾਰਪ ਸ਼ੂਟਰ ਗਿਰੋਹ ਨਾਲ ਜੁੜੇ ਹਨ। ਇਹ ਸੰਪਤ ਹੀ ਹੈ ਜੋ ਸੋਸ਼ਲ ਮੀਡੀਆ 'ਤੇ ਨੌਜਵਾਨਾਂ ਨੂੰ ਲੁਭਾਉਂਦਾ ਹੈ ਅਤੇ ਉਨ੍ਹਾਂ ਨੂੰ ਲਾਰੈਂਸ ਗੈਂਗ ਨਾਲ ਜੋੜ ਰਿਹਾ ਹੈ।
ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ: ਇਹ ਉਹੀ ਸੰਪਤ ਨਹਿਰਾ ਹੈ ਜਿਸ ਨੂੰ ਲਾਰੇੈਂਸ ਬਿਸ਼ਨੋਈ ਨੇ ਸਲਮਾਨ ਖਾਨ ਦੇ ਕਤਲ ਦੀ ਜ਼ਿੰਮੇਵਾਰੀ ਦਿੱਤੀ ਸੀ। ਸਲਮਾਨ ਦੀ ਰੇਕੀ ਕਰਦੇ ਹੋਏ ਸੰਪਤ ਉਸ ਕੋਲ ਵੀ ਪਹੁੰਚ ਗਿਆ ਸੀ ਪਰ ਸੰਪਤ ਕੋਲ ਜੋ ਪਿਸਤੌਲ ਸੀ, ਉਸਦੀ ਰੇਂਜ ਜ਼ਿਆਦਾ ਨਹੀਂ ਸੀ। ਇਸ ਲਈ ਉਸ ਨੇ ਸਲਮਾਨ ਖਾਨ ਨਿਸ਼ਾਨਾ ਨਹੀਂ ਬਣਾਇਆ ਸੀ। ਇਸ ਤੋਂ ਬਾਅਦ ਉਹ ਹੈਦਰਾਬਾਦ 'ਚ ਫੜਿਆ ਗਿਆ ਸੀ।
ਪੀਯੂ ਵਿੱਚ ਨੈਸ਼ਨਲ ਖਿਡਾਰੀ ਸੰਪਤ ਦੀ ਲਾਰੈਂਸ ਨਾਲ ਦੋਸਤੀ: ਸੰਪਤ ਨਹਿਰਾ ਮੂਲ ਰੂਪ ਤੋਂ ਰਾਜਸਥਾਨ ਦਾ ਰਹਿਣ ਵਾਲਾ ਹੈ। ਉਸ ਦੇ ਪਿਤਾ ਚੰਡੀਗੜ੍ਹ ਪੁਲਿਸ ਵਿੱਚ ਏ.ਐਸ.ਆਈ. ਸਨ। ਇਸੇ ਕਰਕੇ ਉਸ ਦਾ ਪਰਿਵਾਰ ਚੰਡੀਗੜ੍ਹ ਰਹਿੰਦਾ ਸੀ। ਪੀਯੂ ਵਿੱਚ ਪੜ੍ਹਦਿਆਂ ਲਾਰੈਂਸ ਨਾਲ ਦੋਸਤੀ ਹੋ ਗਈ ਅਤੇ ਗੈਂਗਸਟਰ ਬਣ ਗਿਆ। ਸੰਪਤ ਰਾਸ਼ਟਰੀ ਖਿਡਾਰੀ ਸੀ। ਉਸ ਨੂੰ ਕਈ ਐਵਾਰਡ ਵੀ ਮਿਲ ਚੁੱਕੇ ਹਨ।
- Minister Harjot Bains bitten snake: ਹੜ੍ਹ 'ਚ ਲੋਕਾਂ ਦੀ ਸਾਰ ਲੈਣ ਗਏ ਮੰਤਰੀ ਹਰਜੋਤ ਬੈਂਸ ਨੂੰ ਸੱਪ ਨੇ ਡੱਸਿਆ, ਹਾਲਤ ਖਤਰੇ ਤੋਂ ਬਾਹਰ
- Navjot Sidhu News: ਨਵਜੋਤ ਸਿੰਘ ਸਿੱਧੂ ਨੂੰ ਮਿਲ ਸਕਦੀ ਹੈ ਯੂਪੀ ਦੀ ਕਮਾਨ !, ਬਨਾਰਸ ਦੌਰੇ ਤੋਂ ਬਾਅਦ ਚਰਚਾ ਦਾ ਦੌਰ ਹੋਇਆ ਸ਼ੁਰੂ
- Firozpur Flood Update: ਦਰਿਆਵਾਂ ਦੇ ਪਾਣੀ ਨੇ ਫਿਰੋਜ਼ਪੁਰ 'ਚ ਮਚਾਇਆ ਕਹਿਰ, ਲੋਕਾਂ ਨੇ ਕੀਤੀ ਮਦਦ ਦੀ ਅਪੀਲ
ਇਹ ਹੈ ਮਾਮਲਾ: ਖੰਨਾ ਪੁਲਸ ਨੇ ਦੋਰਾਹਾ ਵਿਖੇ 4 ਅਗਸਤ ਨੂੰ ਇੱਕ ਨਜਾਇਜ ਪਿਸਤੌਲ ਨਾਲ 4 ਨੌਜਵਾਨ ਫੜੇ। ਇਹਨਾਂ ਦੀ ਪੁੱਛਗਿੱਛ ਮਗਰੋਂ ਮੱਧ ਪ੍ਰਦੇਸ਼ ਤੋਂ ਹਥਿਆਰ ਸਪਲਾਈ ਕਰਨ ਵਾਲੇ ਵਪਿੰਦਰ ਸਿੰਘ ਨੂੰ ਕਾਬੂ ਕਰਕੇ 3 ਪਿਸਤੌਲ ਬਰਾਮਦ ਕੀਤੇ ਗਏ। ਹੁਣ ਸੰਪਤ ਨਹਿਰਾ ਦਾ ਨਾਮ ਇਸ ਮਾਮਲੇ ਵਿੱਚ ਆਉਣ ਮਗਰੋਂ ਇਸ ਦੇ ਸੰਬੰਧ ਲਾਰੈਂਸ ਬਿਸ਼ਨੋਈ ਨਾਲ ਜੁੜੇ ਹਨ।