ETV Bharat / state

ਇੰਦਰਜੀਤ ਨਿੱਕੂ ਨੇ ਕਿਹਾ ਮੈਨੂੰ ਪੈਸੇ ਨਹੀਂ ਕੰਮ ਚਾਹੀਦੈ

author img

By

Published : Aug 27, 2022, 12:33 PM IST

Updated : Aug 27, 2022, 1:07 PM IST

Inderjit Nikku Speaks ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਸਾਹਮਣੇ ਆਏ ਹਨ, ਉਹਨਾਂ ਨੇ ਕਿਹਾ ਹੈ ਕਿ ਮੈਨੂੰ ਪੈਸੇ ਨਹੀਂ ਕੰਮ ਚਾਹੀਦਾ ਹੈ।

Inderjit Nikku Speaks
Inderjit Nikku Speaks

ਚੰਡੀਗੜ੍ਹ: ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਇਸ ਵੀਡੀਓ ਉਤੇ ਪ੍ਰਤੀ ਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ ਕੁਝ ਲੋਕ ਨਿੱਕੂ ਦੇ ਪੱਖ ਵਿੱਚ ਹਨ ਅਤੇ ਕੁਝ ਲੋਕ ਉਸ ਦੀ ਅਲੋਚਨਾ ਕਰ ਰਹੇ ਹਨ।

ਇਸ ਸਭ ਤੋਂ ਬਾਅਦ ਇੰਦਰਜੀਤ ਨਿੱਕੂ ਖੁਦ ਲੋਕਾਂ ਸਾਹਮਣੇ ਆਏ ਹਨ ਉਨ੍ਹਾਂ ਸ਼ੋਸਲ ਮੀਡੀਆ ਤੇ ਪੋਸਟ ਰਾਹੀ ਕਿਹਾ ਹੈ ਕਿ ‘‘ਸਭ ਪਿਆਰ ਕਰਨ ਵਾਲਿਆਂ ਨੂੰ ਦਿਲੋਂ ਪਿਆਰ ਤੇ ਸਤਿਕਾਰ। ਜਿਵੇਂ ਤੁਸੀਂ ਪਿਆਰ ਤੇ ਸਾਥ ਦੇ ਰਹੇ ਹੋ, ਮੇਰਾ ਪੂਰਾ ਪਰਿਵਾਰ ਇਹ ਖ਼ੁਸ਼ੀ ਤੇ ਹੌਸਲੇ ਦਾ ਅਹਿਸਾਸ ਬਿਆਨ ਨਹੀਂ ਕਰ ਸਕਦਾ। ਮੇਰੀ ਆਪਣੀ ਸਾਰੀ ਇੰਡਸਟਰੀ ਦਾ ਸਾਥ, ਸਿੰਗਰਸ, ਰਾਈਟਰਸ, ਮਿਊਜ਼ਿਕ ਡਾਇਰੈਕਟਰਸ, ਮਿਊਜ਼ਿਕ ਕੰਪਨੀਜ਼, ਪਰਦੇਸਾਂ ’ਚ ਬੈਠੇ ਮੇਰੇ ਪ੍ਰਮੋਟਰ ਭਰਾ, ਦੇਸਾਂ-ਪਰਦੇਸਾਂ ’ਚ ਬੈਠੇ ਮੇਰੇ ਚਾਹੁਣ ਵਾਲੇ ਮੇਰੇ ਮਿੱਤਰ ਪਿਆਰੇ, ਟੀ. ਵੀ. ਚੈਨਲਸ, ਸੋਸ਼ਲ ਨੈੱਟਵਰਕ, ਪ੍ਰਿੰਟ ਮੀਡੀਆ ਤੇ ਪ੍ਰੈੱਸ ਮੀਡੀਆ ਸਭ ਦਾ ਬਹੁਤ-ਬਹੁਤ ਧੰਨਵਾਦ।’’

  • " class="align-text-top noRightClick twitterSection" data="">

ਉਨ੍ਹਾਂ ਅੱਗੇ ਕਿਹਾ‘‘ਦੂਜੀ ਮੇਰੇ ਦਿਲ ਦੀ ਗੱਲ, ਮੇਰੀ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੈਨੂੰ ਪੈਸੇ ਨਹੀਂ ਤੁਹਾਡਾ ਸਭ ਦਾ ਸਾਥ ਚਾਹੀਦਾ ਹੈ। ਆਪਣੀਆਂ ਖ਼ੁਸ਼ੀਆਂ ’ਚ ਪਹਿਲਾਂ ਵਾਂਗੂ ਫੇਰ ਸ਼ਾਮਲ ਕਰ ਲਓ, ਦੇਸਾਂ-ਪਰਦੇਸਾਂ ’ਚ ਫਿਰ ਪੰਜਾਬੀਆਂ ਦੇ ਆਹਮੋ-ਸਾਹਮਣੇ ਰੂ-ਬ-ਰੂ ਹੋ ਕੇ, ਪੰਜਾਬੀ ਵਿਰਸਾ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਮੌਕਾ ਦੇ ਦਿਓ।’’

ਦੱਸਣਯੋਗ ਹੈ ਕਿ ਵੀਡੀਓ ਵਿੱਚ ਇੰਦਰਜੀਤ ਨਿੱਕੂ ਕਿਸੇ ਬਾਬੇ ਦੇ ਦਰਬਾਰ 'ਚ ਬੈਠੇ ਆਪਣੇ ਦੁੱਖ ਬਿਆਨ ਕਰ ਰਹੇ ਹਨ ਉਨ੍ਹਾ ਬਾਬੇ ਦੇ ਸਾਹਮਣੇ ਇੱਕ ਗੀਤ ਵੀ ਪੇਸ਼ ਕੀਤਾ ਨਿੱਕੂ ਇਸ ਵੀਡੀਓ 'ਚ ਭਾਵੁਕ ਨਜ਼ਰ ਆ ਰਹੇ ਹਨ। ਉਹ ਬਾਬੇ ਨਾਲ ਗੱਲਬਾਤ ਦੌਰਾਨ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਉਨ੍ਹਾਂ ਦਾ ਕੰਮ ਵੀ ਨਹੀ ਚੱਲ ਰਿਹਾ ਇਸ ਤੋਂ ਬਾਅਦ ਕਈ ਪੰਜਾਬੀ ਫਿਲਮ ਅਤੇ ਮਿਊਜਿਕ ਜਗਤ ਦੇ ਸਿਤਾਰੇ ਉਨ੍ਹਾਂ ਦੇ ਹੱਕ ਵਿੱਚ ਨਿੱਤਰੇ ਹਨ ਗਿੱਪੀ ਗਰੇਵਾਰ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ।

ਇਹ ਵੀ ਪੜ੍ਹੋ: ਸੋਨਾਲੀ ਫੋਗਾਟ ਮਾਮਲੇ ਵਿੱਚ ਗੋਆ ਪੁਲਿਸ ਨੇ ਸ਼ੱਕੀ ਨਸ਼ਾ ਤਸਕਰ ਨੂੰ ਹਿਰਾਸਤ ਵਿੱਚ ਲਿਆ

Last Updated : Aug 27, 2022, 1:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.