ਲੁਧਿਆਣਾ : ਕੋਰੋਨਾ ਵਾਇਰਸ ਕਰਕੇ ਜਿੱਥੇ ਇੱਕ ਪਾਸੇ ਦੇਸ਼ ਦੀ ਅਰਥ ਵਿਵਸਥਾ ਲਗਾਤਾਰ ਡਿੱਗਦੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੀ ਇਲੈਕਟ੍ਰਾਨਿਕ ਮਾਰਕੀਟ ਵੀ ਮੰਦੀ ਦੇ ਦੌਰ 'ਚ ਲੰਘ ਰਹੀ ਹੈ। ਇਲੈਕਟ੍ਰੋਨਿਕ ਦਾ ਵੱਡਾ ਸਾਮਾਨ ਚੀਨ ਤੋਂ ਆਉਂਦਾ ਹੈ ਜਿਸ ਵਿਚ ਐੱਲਈਡੀ ਲਾਈਟਸ ਐੱਲਈਡੀ ਬੱਲਬ ਅਤੇ ਹੋਰ ਇਲੈਕਟ੍ਰਾਨਿਕ ਸਮਾਨ ਕਾਰਜ ਸ਼ਾਮਿਲ ਹੈ।
ਇਸ ਤੋਂ ਇਲਾਵਾ ਵਾਇਰਸ ਕਰਕੇ ਬਾਜ਼ਾਰਾਂ ਦੀਆਂ ਰੌਣਕਾਂ ਵੀ ਗਾਇਬ ਹੋ ਗਈਆਂ ਹਨ। ਲੁਧਿਆਣਾ ਦੇ ਜਿਸ ਬਾਜ਼ਾਰ ਵਿੱਚ ਪੈਰ ਰੱਖਣ ਦੀ ਥਾਂ ਨਹੀਂ ਹੁੰਦੀ ਸੀ ਉੱਥੇ ਸੁੰਨ ਪਸਰੀ ਹੋਈ ਹੈ। ਲੋਕ ਘਰੋਂ ਨਿਕਲਣ ਲਈ ਕਤਰਾ ਰਹੇ ਨੇ ਅਤੇ ਮਾਰਕੀਟ ਮੰਦੀ ਦੇ ਦੌਰ 'ਚੋਂ ਲੰਘ ਰਹੀ ਹੈ।
ਲੁਧਿਆਣਾ ਬਿਜਲੀ ਮਾਰਕੀਟ ਦੇ ਜਨਰਲ ਸਕੱਤਰ ਜਸਮੀਤ ਸਿੰਘ ਅਤੇ ਜੁਆਇੰਟ ਸਕੱਤਰ ਇਸ਼ਮਿੰਦਰ ਸਿੰਘ ਨੇ ਦੱਸਿਆ ਕਿ ਬਾਜ਼ਾਰ ਵਿੱਚ ਮੰਦੀ ਚੱਲ ਰਹੀ ਹੈ ਵਿਕਰੀ ਕਾਫ਼ੀ ਪ੍ਰਭਾਵਿਤ ਹੋਈ ਹੈ। ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਜਿਸ ਕਾਰਨ ਦੁਕਾਨਦਾਰਾਂ ਨੂੰ ਕਾਫ਼ੀ ਘਾਟਾ ਸਹਿਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਲੈਕਟ੍ਰੋਨਿਕਸ ਦਾ ਵੱਡੀ ਤਦਾਦ ਸਮਾਨ ਚੀਨ ਤੋਂ ਆਉਂਦਾ ਹੈ, ਜੋ ਫਿਲਹਾਲ ਪੂਰੀ ਤਰ੍ਹਾਂ ਰੁਕ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਚੀਨ ਤੋਂ ਸਮਾਨ ਨਾ ਆਉਣ ਕਾਰਨ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ, ਜੇਕਰ ਕੋਈ ਗਾਹਕ ਆ ਵੀ ਜਾਵੇ ਤਾਂ ਉਹ ਕੀਮਤ ਸੁਣ ਵਾਪਸ ਪਰਤ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੂਰੀ ਮਾਰਕੀਟ ਦਾ ਹੀ ਇਹ ਹਾਲ ਹੈ ਹਰ ਸੈਕਟਰ ਤੇ ਵਿੱਚ ਨੁਕਸਾਨ ਹੋ ਰਿਹਾ ਹੈ ਅਤੇ ਸਿਰਫ਼ ਲੁਧਿਆਣਾ ਜਾਂ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਦੀ ਆਰਥਿਕਤਾ ਮੰਦੀ ਦੇ ਦੌਰ ਚੋਂ ਲੱਗ ਰਹੀ ਹੈ।