ETV Bharat / state

Mountain Man: ਦਿਲ ਦੇ ਮਰੀਜ਼ ਹਨ 62 ਸਾਲ ਦੇ ਨਵੀਨ ਮਿੱਤਰ, ਪਰ ਐਵਰੈਸਟ ਬੇਸ ਕੈਂਪ 'ਤੇ ਗੱਡਿਆ ਝੰਡਾ - Trekking on Mountains

ਦਿਲ ਦੇ ਮਰੀਜ਼ ਵਿਅਕਤੀ ਨੂੰ ਅਕਸਰ ਹੀ ਕੁਝ ਸਮਾਂ ਪੈਦਲ ਚੱਲਣ ਵਿੱਚ ਮੁਸ਼ਕਲਾਂ ਆਉਂਦੀਆਂ ਹਨ, ਪਰ ਲੁਧਿਆਣਾ ਦੇ ਨਵੀਨ ਮਿੱਤਰ ਨੇ ਨਾ ਤਾਂ ਦਿਲ ਦੇ ਬਿਮਾਰੀ ਦੀ ਪਰਵਾਹ ਕੀਤਾ ਅਤੇ ਨਾ ਆਪਣੀ ਉਮਰ ਦੀ। ਜੇ ਕੁਝ ਕੀਤਾ ਤਾਂ, ਐਵਰੈਸਟ ਬੇਸ ਕੈਂਪ ਉੱਤੇ ਜਾਣ ਸੁਪਨਾ ਪੂਰਾ। ਜਾਣਦੇ ਹਾਂ ਨਵੀਨ ਮਿੱਤਰ ਦੇ ਪਹਾੜਾਂ ਦੀ ਸੈਰ ਕਰਨ ਤੋਂ ਲੈ ਕੇ ਰਿਕਾਰਡ ਬਣਾਉਣ ਤੱਕ ਦੇ ਸਫਰ ਬਾਰੇ।

Mountain Man, Ludhiana, Naveen Mittar
62 ਸਾਲ ਦੇ ਦਿਲ ਦੇ ਮਰੀਜ਼ ਹਨ ਨਵੀਨ ਮਿੱਤਰ
author img

By

Published : Jun 1, 2023, 1:25 PM IST

ਨਵੀਨ ਮਿੱਤਰ ਨੇ ਐਵਰੈਸਟ ਬੇਸ ਕੈਂਪ 'ਤੇ ਗੱਡਿਆ ਝੰਡਾ

ਲੁਧਿਆਣਾ: ਜਿਸ ਉਮਰ ਵਿੱਚ ਅਕਸਰ ਹੀ ਲੋਕ ਬੀਮਾਰੀਆਂ ਤੋਂ ਪੀੜਤ ਹੋ ਜਾਂਦੇ ਹਨ ਅਤੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਥਾਂ ਹਸਪਤਾਲਾਂ ਵਿੱਚ ਨਜ਼ਰ ਆਉਂਦੇ ਹਨ। ਉਸ ਉਮਰ ਵਿੱਚ ਨਵੀਨ ਮਿੱਤਰ ਹਿਮਾਲਿਆ ਦੀ ਸਭ ਤੋਂ ਉੱਚੀ ਚੋਟੀ ਐਵਰੈਸਟ ਦੇ ਬੇਸ ਕੈਂਪ ਉੱਤੇ ਚੜ੍ਹ ਕੇ ਬੀਤੇ ਦਿਨੀਂ ਵਾਪਿਸ ਆਏ ਹਨ। 62 ਸਾਲ ਦੀ ਉਮਰ ਦੇ ਨਵੀਨ ਦਿਲ ਦੀ ਬੀਮਾਰੀ ਤੋਂ ਪੀੜਤ ਹੈ।

ਲਿਮਕਾ ਬੁੱਕ ਆਫ ਰਿਕਾਰਡ 'ਚ ਨਾਮ ਦਰਜ: ਅਕਸਰ ਹੀ ਦਿਲ ਦੇ ਮਰੀਜ਼ਾਂ ਨੂੰ ਪਹਾੜਾਂ ਉੱਤੇ ਚੜ੍ਹਨ ਤੋਂ ਮਨਾਹੀ ਹੁੰਦੀ ਹੈ, ਪਰ ਆਪਣੇ ਸ਼ੌਕ ਅਤੇ ਸੁਪਨੇ ਨੂੰ ਪੂਰਾ ਕਰਨ ਲਈ ਨਵੀਨ ਨੇ ਇਸ ਮੁਸ਼ਕਿਲ ਨੂੰ ਨਾ ਸਿਰਫ਼ ਪੂਰਾ ਕੀਤਾ, ਸਗੋਂ ਬਾਕੀਆਂ ਲਈ ਵੀ ਉਦਾਹਰਨ ਪੇਸ਼ ਕੀਤੀ ਹੈ। ਜੇਕਰ ਮਨ ਵਿੱਚ ਕੁਝ ਕਰਨ ਦੀ ਤਮੰਨਾ ਹੋਵੇ ਤਾਂ ਕੋਈ ਵੀ ਔਕੜ ਰਾਹ ਦਾ ਰੋੜਾ ਨਹੀਂ ਬਣਦੀ। 2003 ਵਿੱਚ ਉਨ੍ਹਾਂ ਨੂੰ ਮਾਰਸਿਮਿਕ ਲਾ ਸਭ ਤੋਂ ਉੱਚੀ ਚੋਟੀ ਉੱਤੇ ਮੋਟਰ ਸਾਈਕਲ ਚਲਾਉਣ ਕਰਕੇ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਕੀਤਾ ਗਿਆ।

Mountain Man, Ludhiana, Naveen Mittar
ਨਵੀਨ ਮਿੱਤਰ ਦਾ ਸਫ਼ਰ

ਨਵੀਨ ਦੇ ਦਿਲ ਦੀ ਹੋਈ ਬਾਈਪਾਸ ਸਰਜਰੀ: ਨਵੀਨ ਮਿੱਤਰ ਨੂੰ ਸ਼ੁਰੂ ਤੋਂ ਹੀ ਹਿਮਾਲਿਆ ਜਾਣ ਦਾ ਬਹੁਤ ਸ਼ੌਂਕ ਸੀ। ਆਪਣੀ ਨੌਕਰੀ ਦੇ ਨਾਲ ਉਹ ਆਪਣੇ ਸ਼ੌਕ ਨੂੰ ਵੀ ਸਮਾਂ ਦਿੰਦੇ ਰਹੇ, ਪਰ ਸਾਲ 2016 ਦੇ ਵਿੱਚ ਉਨ੍ਹਾਂ ਦੇ ਦਿਲ ਦੀ ਬਾਇਪਾਸ ਸਰਜਰੀ ਹੋਈ। ਉਨ੍ਹਾਂ ਦੇ ਦਿਲ ਦੇ ਇਕ ਸਾਈਡ ਨੇ 100 ਫੀਸਦੀ ਕੰਮ ਕਰਨਾ ਬੰਦ ਕਰ ਦਿੱਤਾ। ਪਰ, ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਆਪਣਾ ਇਲਾਜ ਕਰਾਉਣ ਤੋਂ ਬਾਅਦ ਸਰੀਰ ਨੂੰ ਫਿਰ ਹਿਮਾਲਿਆ ਦੀਆ ਪਹਾੜੀਆ ਵਿੱਚ ਲਿਜਾਣ ਲਈ ਤਿਆਰ ਕੀਤਾ।

ਸਫ਼ਰ ਅਜੇ ਹੋਰ ਵੀ ਕਰਨਾ : 22 ਮਈ, 2023 ਨੂੰ ਨਵੀਨ ਨੇ ਮੁੜ ਤੋਂ ਹਿਮਾਲਿਆ ਦੀ ਯਾਤਰਾ ਸ਼ੁਰੂ ਕੀਤੀ ਅਤੇ ਆਪਣੀ ਸਿਹਤ ਦੀ ਪਰਵਾਹ ਕੀਤੇ ਬਿਨਾਂ ਐਵਰੈਸਟ ਬੇਸ ਕੈਂਪ ਫ਼ਤਿਹ ਕਰ ਲਿਆ। 28 ਮਈ ਨੂੰ ਉਹ ਆਪਣੀ ਯਾਤਰਾ ਤੋਂ ਵਾਪਿਸ ਪਰਤੇ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਹੀ ਨਹੀਂ ਰੁਕਣਗੇ, ਲੱਦਾਖ ਵਿੱਚ ਇਕ ਹੋਰ ਉੱਚੀ ਪਹਾੜੀ ਹੈ, ਜੋ ਕਿ ਭਾਰਤ ਸਰਕਾਰ ਵੱਲੋਂ ਫ਼ਿਲਹਾਲ ਬੰਦ ਕੀਤੀ ਹੋਈ ਹੈ, ਉਨ੍ਹਾਂ ਦਾ ਸੁਪਨਾ ਹੈ ਕਿ ਉਹ ਉੱਥੇ ਵੀ ਚੜ੍ਹ ਕੇ ਆਉਣਗੇ।

Mountain Man, Ludhiana, Naveen Mittar
ਨਵੀਨ ਮਿੱਤਰ ਦਾ ਪਹਾੜੀ ਸਫ਼ਰ

ਨਵੀਨ ਮਿੱਤਰ ਨੇ ਦੱਸਿਆ ਕਿ 62 ਸਾਲ ਦੀ ਉਮਰ ਵਿੱਚ ਵੀ ਉਹ ਅੱਧੇ ਘੰਟੇ ਵਿੱਚ 5 ਕਿਲੋਮੀਟਰ ਦੌੜਨ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਮੁੜ ਤੋਂ ਐਵਰੇਸਟ ਉੱਤੇ ਜਾਣਾ ਸੀ, ਤਾਂ ਪਰਿਵਾਰ ਵਿੱਚ ਕਾਫੀ ਡਰ ਸੀ, ਪਰ ਉਨ੍ਹਾਂ ਨੇ ਡਾਕਟਰ ਤੋਂ ਸਲਾਹ ਲਈ ਉਸ ਤੋਂ ਬਾਅਦ ਆਪਣੇ ਸਰੀਰ ਨੂੰ ਤਿਆਰ ਕੀਤਾ ਅਤੇ ਫਿਰ ਐਵਰੈਸਟ ਬੇਸ ਕੈਂਪ ਨੂੰ ਫਤਿਹ ਕਰਕੇ ਆਏ। ਉਨ੍ਹਾਂ ਦੇ ਪਰਿਵਾਰ ਵੱਲੋਂ ਵੀ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ।

Mountain Man, Ludhiana, Naveen Mittar
ਨਵੀਨ ਮਿੱਤਰ

ਪਰਿਵਾਰ ਦਾ ਪੂਰਾ ਸਹਿਯੋਗ: ਉਨ੍ਹਾਂ ਦੀ ਧਰਮ ਪਤਨੀ ਨੀਲਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਜਾਣਾ ਸੀ, ਤਾਂ ਸਾਡੇ ਮਨ ਵਿੱਚ ਬਹੁਤ ਡਰ ਸੀ, ਕਿਉਂਕਿ ਪਹਾੜ ਚੜਨ ਦੇ ਨਾਲ਼ ਦਿਲ ਉੱਤੇ ਅਸਰ ਹੁੰਦਾ ਹੈ ਅਤੇ ਨਾਲ ਹੀ ਆਕਸੀਜ਼ਨ ਦੀ ਵੀ ਕਮੀਂ ਹੋ ਜਾਂਦੀ ਹੈ। ਜਦੋਂ ਉਹ ਐਵਰੈਸਟ ਬੇਸ ਕੈਂਪ ਫਤਹਿ ਕਰਨ ਗਏ ਸਨ, ਤਾਂ ਰੋਜ਼ਾਨਾਂ ਉਨ੍ਹਾਂ ਨੂੰ ਫੋਨ ਕਰਦੇ ਸਨ ਅਤੇ ਜਦੋਂ ਨੈਟਵਰਕ ਦੀ ਕਮੀ ਕਰਕੇ ਫੋਨ ਨਹੀਂ ਲਗਦਾ ਸੀ, ਤਾਂ ਮਨ ਵਿੱਚ ਡਰ ਵੀ ਹੁੰਦਾ ਸੀ।

ਨਵੀਨ ਮਿੱਤਰ ਉਨ੍ਹਾਂ ਲੋਕਾਂ ਲਈ ਵੱਡੀ ਉਦਾਹਰਨ ਹੈ, ਜਿਹੜੇ ਅਕਸਰ ਹੀ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਨਹੀਂ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਜੇਕਰ ਇਨਸਾਨ ਵਿਚ ਕੁਝ ਕਰਨ ਦਾ ਜਜ਼ਬਾ ਹੈ, ਤਾਂ ਤੁਹਾਡੀ ਉਮਰ ਕਦੇ ਵੀ ਰੁਕਾਵਟ ਨਹੀਂ ਬਣਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.