ਲੁਧਿਆਣਾ: ਜ਼ਿਲ੍ਹੇ ਦੇ ਵਿਧਾਨ ਸਭਾ (Vidhan Sabha) ਹਲਕਾ ਗਿੱਲ ਤੋਂ ਉਮੀਦਵਾਰ ਦਰਸ਼ਨ ਸਿੰਘ ਸ਼ਿਵਾਲਿਕ ਦੇ ਹੱਕ ਦੇ ਵਿੱਚ ਵੱਖ-ਵੱਖ ਥਾਵਾਂ ‘ਤੇ ਪ੍ਰਚਾਰ ਕਰਨ ਪਹੁੰਚੇ ਅਕਾਲੀ ਦਲ (Akali Dal) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਦੇ ਕਾਫ਼ਲੇ ਅਤੇ ਪਬਲਿਕ ਮੀਟਿੰਗਾਂ ‘ਚ ਕਿਸਾਨਾਂ ਵੱਲੋਂ ਵਿਰੋਧ (Farmers protested) ਕੀਤਾ ਜਾ ਰਿਹਾ ਹੈ, ਹੁਣ ਗਿੱਲ ਹਲਕੇ ਵਿੱਚ ਪਹੁੰਚੇ ਸੁਖਬੀਰ ਬਾਦਲ (Sukhbir Badal) ਦੇ ਵਿਰੋਧ ’ਚ ਕਿਸਾਨ ਜੁੱਟ ਗਏ ਅਤੇ ਅਕਾਲੀ ਦਲ (Akali Dal) ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਹ ਵੀ ਪੜੋ: ਕੰਗਨਾ ਰਣੌਤ ਖਿਲਾਫ਼ ਗਰਜੇ ਕਿਸਾਨ
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਅੱਜ ਸੜਕਾਂ ‘ਤੇ ਬੈਠ ਕੇ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਅਤੇ ਪਾਰਟੀਆਂ ਚੋਣ ਪ੍ਰਚਾਰ ‘ਚ ਲੱਗੀਆਂ ਹੋਈਆਂ ਹਨ, ਉਨ੍ਹਾਂ ਨੂੰ ਕਿਸਾਨਾਂ ਦੀ ਕੋਈ ਫ਼ਿਕਰ ਨਹੀਂ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਕਾਲੇ ਕਾਨੂੰਨ ਬਣਾਏ ਜਾ ਰਹੇ ਸਨ ਤਾਂ ਅਕਾਲੀ ਦਲ (Akali Dal) ਨਹੀਂ ਸਭ ਤੋਂ ਪਹਿਲਾਂ ਇਸ ਦੀ ਹਾਮੀ ਭਰੀ ਸੀ ਇਸ ਦਾ ਵਿਰੋਧ ਉਦੋਂ ਨਹੀਂ ਕੀਤਾ ਜਿਸ ਕਰਕੇ ਅੱਜ ਕਿਸਾਨ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਅਕਾਲੀ ਦਲ ਦੇ ਆਗੂਆਂ ਨੂੰ ਘਰੋਂ ਬਾਹਰ ਤੱਕ ਵੀ ਨਹੀਂ ਨਿਕਲਣ ਦਿੱਤਾ ਜਾਵੇਗਾ।
ਇਹ ਵੀ ਪੜੋ: ਵਿਆਹ ਸਮਾਗਮਾਂ 'ਤੇ ਚੜ੍ਹਿਆ ਅੰਦੋਲਨ ਦਾ ਰੰਗ, ਕਿਸਾਨੀ ਝੰਡਿਆਂ ਨਾਲ ਗਈ ਬਰਾਤ
ਉਨ੍ਹਾਂ ਕਿਹਾ ਕਿ ਇਹ ਸਾਡੇ ਸਵਾਲਾਂ ਤੋਂ ਵੀ ਭੱਜਦੇ ਹਨ। ਕਿਸਾਨਾਂ ਨੇ ਕਿਹਾ ਕਿ ਅਸੀਂ ਰਾਜਨੀਤਕ ਪ੍ਰਚਾਰ ਦਾ ਵਿਰੋਧ ਨਹੀਂ ਕਰਦੇ ਸਿਰਫ਼ ਇਹ ਕਹਿ ਰਹੇ ਹਾਂ ਜਦੋਂ ਚੋਣ ਜਾਬਤਾ ਲੱਗ ਜਾਵੇਗਾ, ਉਦੋਂ ਇਹ ਪ੍ਰਚਾਰ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਦਿੱਲੀ ਵਿੱਚ ਲੱਗੇ ਕਿਸਾਨਾਂ ਦੇ ਧਰਨੇ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਸਾਨਾਂ ਨੇ ਕਿਹਾ ਕਿ ਦਿੱਲੀ ਵਿੱਚ ਸੈਂਕੜੇ ਕਿਸਾਨ ਧਰਨੇ ਦੌਰਾਨ ਸ਼ਹੀਦ ਹੋ ਗਏ ਅਤੇ ਅਰਬਾਂ ਰੁਪਏ ਲੱਗ ਚੁੱਕੇ ਨੇ ਇਸ ਦੇ ਬਾਵਜੂਦ ਲੀਡਰਾਂ ਨੂੰ ਸਿਰਫ਼ ਆਪਣੀ ਰਾਜਨੀਤਕ ਦਿਖਾਈ ਦੇ ਰਹੀ ਹੈ।